ਪਠਾਨਕੋਟ: ਐਕਸਾਈਜ਼ ਵਿਭਾਗ ਨੇ ਛਾਪੇ ਦੌਰਾਨ ਇੱਕ ਘਰ ਵਿਚੋਂ ਨਜਾਇਜ਼ ਸ਼ਰਾਬ ਫੜ੍ਹੀ ਹੈ। ਐਕਸਾਈਜ਼ ਵਿਭਾਗ ਨੂੰ 27 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ ਹਨ।
ਪਠਾਨਕੋਟ ਐਕਸਾਈਜ਼ ਵਿਭਾਗ ਨੂੰ ਉਸ ਵੇਲੇ ਇਕ ਸਫਲਤਾ ਹੱਥ ਲਗੀ ਜਦੋ ਵਿਭਾਗ ਨੂੰ ਇਕ ਜਾਣਕਾਰੀ ਮਿਲੀ ਕਿ ਖ਼ਾਨਪੁਰ ਚੌਕ ਦੇ ਨਾਲ ਲਗਦੇ ਇਕ ਬੰਦ ਘਰ ਵਿੱਚ ਨਜਾਇਜ਼ ਸ਼ਰਾਬ ਜ਼ਮੀਨ ਵਿਚ ਦੱਬੀ ਹੋਈ ਹੈ ਜਿਸ ਦੇ ਚਲਦੇ ਐਕਸਾਈਜ਼ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਘਰ ਦਾ ਜਿੰਦਾ ਖੁਲਵਾ ਕੇ ਜਦੋਂ ਜ਼ਮੀਨ ਨੂੰ ਪੱਟਿਆ ਗਿਆ ਤਾਂ ਉਸ ਵਿਚੋਂ 27 ਬੋਤਲਾਂ ਨਜਾਇਜ਼ ਸ਼ਰਾਬ ਮਿਲੀ।
ਐਕਸਾਈਜ਼ ਇੰਸਪੈਕਟਰ ਨੇ ਦੱਸਿਆ ਕਿ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਉਸ ਦੇ ਤਹਿਤ ਇਹ ਛਾਪੇਮਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਕੈਪਟਨ ਨੇ ਵਾਜਪੇਈ ਨਾਲ ਆਪਣੀ ਪਹਿਲੀ ਮੁਲਾਕਾਤ ਦੀ ਯਾਦ ਕੀਤੀ ਸਾਂਝੀ
ਉਨ੍ਹਾਂ ਨੇ ਦੱਸਿਆ ਕਿ ਪਠਾਨਕੋਟ ਦੇ ਇਕ ਬੰਦ ਘਰ ਨੂੰ ਖੋਲ੍ਹ ਕੇ ਜ਼ਮੀਨ ਵਿਚੋਂ ਨਜਾਇਜ਼ ਸ਼ਰਾਬ ਦੀਆਂ 27 ਬੋਤਲਾਂ ਫੜ੍ਹੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਬੋਤਲ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।