ETV Bharat / city

ਕੈਪਟਨ ਦੇ ਚਹੇਤਿਆਂ ਦੀ ਛਾਂਟੀ ਸ਼ੁਰੂ, ਅਨਿਰੁੱਧ ਤਿਵਾਰੀ ਨੇ ਲਈ ਵਿੰਨੀ ਮਹਾਜਨ ਦੀ ਥਾਂ - ਕੈਪਟਨ ਅਮਰਿੰਦਰ ਸਿੰਘ

ਨਵੀਂ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਫਸਰਸ਼ਾਹੀ ਬਦਲਨੀ ਸ਼ੁਰੂ ਕਰ ਦਿੱਤੀ ਹੈ। ਉਮੀਦ ਮੁਤਾਬਕ ਸਭ ਤੋਂ ਪਹਿਲਾ ਨੰਬਰ ਸੂਬੇ ਦੇ ਸਰ ਉੱਚ ਅਹੁਦੇ ਮੁੱਖ ਸਕੱਤਰ ਦਾ ਲੱਗਿਆ ਹੈ।

ਅਨਿਰੁੱਧ ਤਿਵਾਰੀ ਨੂੰ ਬਣਾਇਆ ਮੁੱਖ ਸਕੱਤਰ
ਅਨਿਰੁੱਧ ਤਿਵਾਰੀ ਨੂੰ ਬਣਾਇਆ ਮੁੱਖ ਸਕੱਤਰ
author img

By

Published : Sep 23, 2021, 11:22 AM IST

Updated : Sep 23, 2021, 1:23 PM IST

ਚੰਡੀਗੜ੍ਹ: ਚੰਨੀ ਸਰਕਾਰ (Channi Govt.) ਨੇ ਅਨਿਰੁੱਧ ਤਿਵਾੜੀ (Anirudh Tiwari) ਨੂੰ ਮੁੱਖ ਸਕੱਤਰ (Chief Secretary) ਲਗਾਇਆ ਹੈ। ਵਿੰਨੀ ਮਹਾਜਨ (Vinni Mahajan) ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਦੇ ਚਹੇਤੇ ਅਫਸਰਾਂ ਵਿੱਚੋਂ ਇੱਕ ਸੀ। ਸਰਵੇਸ਼ ਕੌਸ਼ਲ ਉਪਰੰਤ ਕਈ ਆਈਏਐਸ ਕਤਾਰ ਵਿੱਚ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਵਿੰਨੀ ਮਹਾਜਨ ਨੂੰ ਮੁੱਖ ਸਕੱਤਰ ਦੇ ਅਹੁਦੇ ‘ਤੇ ਵਿਰਾਜਮਾਨ ਕੀਤਾ ਸੀ।

ਸਲਾਹਕਾਰ ਹਟਾਏ, ਸਹੂਲਤਾਂ ਵਾਪਸ ਮੰਗੀਆਂ

ਦੂਜੇ ਪਾਸੇ ਕੈਪਟਨ ਦੇ ਸਾਰੇ ਓਐਸਡੀਜ਼ ਤੇ ਸਲਾਹਕਾਰਾਂ ਨੂੰ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਟਾ ਦਿੱਤਾ ਹੈ। ਉਨ੍ਹਾਂ ਨੂੰ 15 ਦਿਨਾਂ ‘ਚ ਸਰਕਾਰੀ ਰਿਹਾਇਸ਼ਾਂ ਖਾਲੀ ਕਰਨ ਦਾ ਹੁਕਮ ਵੀ ਦੇ ਦਿੱਤਾ ਗਿਆ ਹੈ, ਹਾਲਾਂਕਿ ਇੱਕ ਓਐਸਡੀ ਵੀ.ਕੇ.ਗਰਗ ਨੂੰ ਮੁੜ ਅਹੁਦਾ ਦੇ ਦਿੱਤਾ ਗਿਆ ਹੈ।

ਪਹਿਲੇ ਮਹਿਲਾ ਸੀਐਸ ਰਹੇ ਵਿੰਨੀ ਮਹਾਜਨ

ਜਿਕਰਯੋਗ ਹੈ ਕਿ ਵਿੰਨੀ ਮਹਾਜਨ ਪਹਿਲੇ ਮਹਿਲਾ ਮੁੱਖ ਸਕੱਤਰ ਸੀ। ਉਨ੍ਹਾਂ ਦੀ ਮੁੱਖ ਸਕੱਤਰ ਵਜੋਂ ਨਿਯੁਕਤੀ ਵੇਲੇ ਵੀ ਕਈ ਸੀਨੀਅਰ ਆਈਏਐਸ ਅਫਸਰਾਂ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਸੀ। ਵਿੰਨੀ ਮਹਾਜਨ ਦੇ ਮੁੱਖ ਸਕੱਤਰ ਬਣਾਏ ਜਾਣ ਵੇਲੇ ਇਹ ਵੀ ਸੁਰਾਂ ਉਠੀਆਂ ਸੀ ਕਿ ਉਨ੍ਹਾਂ ਦੇ ਪਤੀ ਦਿਨਕਰ ਗੁਪਤਾ ਪੰਜਾਬ ਦੇ ਡੀਜੀਪੀ ਹਨ ਤੇ ਦੋਵੇਂ ਪਤੀ-ਪਤਨੀ ਨੂੰ ਸਰਵ ਉੱਚ ਅਹੁਦਿਆਂ ‘ਤੇ ਇਕੱਠਿਆਂ ਨਹੀਂ ਬਿਠਾਇਆ ਜਾ ਸਕਦਾ ਪਰ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਦੀ ਪਰਵਾਹ ਨਾ ਕਰਦਿਆਂ ਦਿਨਕਰ ਗੁਪਤਾ ਦੇ ਡੀਜੀਪੀ ਹੁੰਦਿਆਂ ਹੋਏ ਵੀ ਉਨ੍ਹਾਂ ਦੇ ਪਤਨੀ ਵਿੰਨੀ ਮਹਾਜਨ ਨੂੰ ਮੁੱਖ ਸਕੱਤਰ ਲਗਾ ਦਿੱਤਾ ਸੀ ਤੇ ਹੁਣ ਕੈਪਟਨ ਦੇ ਚਹੇਤੇ ਅਫਸਰਾਂ ਨੂੰ ਨਿਸ਼ਾਨੇ ‘ਤੇ ਲੈਂਦਿਆਂ ਚੰਨੀ ਸਰਕਾਰ ਨੇ ਵਿੰਨੀ ਮਹਾਜਨ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਹੈ।

ਕੈਪਟਨ ਦੇ ਸਲਾਹਕਾਰਾਂ ਤੇ ਓਐਸਡੀਜ਼ ਦਾ ਸਫਾਇਆ

ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਸਲਾਹਕਾਰਾਂ ਵਿੱਚੋਂ ਭਰਤ ਇੰਦਰ ਸਿੰਘ ਚਹਿਲ, ਟੀ.ਐਸ.ਸ਼ੇਰਗਿੱਲ, ਕੈਪਟਨ ਸੰਦੀਪ ਸੰਧੂ, ਰਵੀਨ ਠੁਕਰਾਲ ਤੋਂ ਇਲਾਵਾ ਮੁੱਖ ਪ੍ਰਮੁਖ ਸਕੱਤਰ ਸੁਰੇਸ਼ ਕੁਮਾਰ ਨੇ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ, ਜਦੋਂਕਿ ਬਾਕੀ ਸਲਾਹਕਾਰਾਂ ਤੇ ਓਐਸਡੀਜ਼ ਨੂੰ ਚੰਨੀ ਸਰਕਾਰ ਵੱਲੋਂ ਹਟਾ ਦਿੱਤਾ ਗਿਆ ਹੈ। ਸਰਕਾਰ ਨੇ ਐਮਪੀ ਸਿੰਘ, ਨਿਜੀ ਸਕੱਤਰ ਰਜਿੰਦਰ ਸਿੰਘ ਬਾਠ, ਬਲਦੇਵ ਸਿੰਘ, ਅੰਮ੍ਰਿਤ ਪ੍ਰਤਾਪ ਸਿੰਘ ਸੇਖੋਂ, ਨਰੇਂਦਰ ਭਾੰਬਰੀ, ਚਮਨਜੀਤ ਸਿੰਘ, ਗੁਰਪ੍ਰੀਤ ਸਿੰਘ ਸੋਨੂੰ ਢੇਸੀ, ਜਗਦੀਪ ਸਿੰਘ, ਗੁਰਮੇਹਰ ਸਿੰਘ, ਅੰਕਿਤ ਕੁਮਾਰ, ਕਰਣਵੀਰ ਸਿੰਘ, ਵਿਮਲ ਸੰਬਲੀ, ਮੇਜਰ ਅਮਰਦੀਪ ਸਿੰਘ ਕੌਲ ਤੇ ਸੰਦੀਪ ਸਿੰਘ ਨੂੰ ਹਟਾਇਆ ਗਿਆ ਹੈ। ਇਹੋ ਨਹੀਂ ਰਵੀਨ ਠੁਕਰਾਲ ਅਤੇ ਟੀਐਸ ਸ਼ੇਰਗਿੱਲ ਵੱਲੋਂ ਲਗਾਏ ਗਏ 22 ਨਿਜੀ ਟੈਲੀਫੋਨ ਆਪਰੇਟਰਾਂ ਨੂੰ ਵੀ ਹਟਾ ਦਿੱਤਾ ਗਿਆ ਹੈ।

ਟੈਲੀਫੋਨ ਆਪਰੇਟਰ ਵੀ ਹਟਾਏ

ਉਕਤ ਸਾਰਿਆਂ ਨੂੰ ਨਾ ਹੀ ਹੁਣ ਤਨਖਾਹ ਮਿਲੇਗੀ ਤੇ ਨਾ ਹੀ ਕੋਈ ਸਰਕਾਰੀ ਸਹੂਲਤ। ਸਹੂਲਤਾਂ ਵਾਪਸ ਕਰਨ ਦਾ ਹੁਕਮ ਵੀ ਦੇ ਦਿੱਤਾ ਗਿਆ ਹੈ। ਸਲਾਹਕਾਰਾਂ ਤੇ ਓਐਸਡੀਜ਼ ਕੋਲੋਂ ਸਰਕਾਰੀ ਗੱਡੀਆਂ ਵੀ ਮੰਗ ਲਈਆਂ ਗਈਆਂ ਹਨ। ਇਹ ਵੀ ਅੰਦਾਜੇ ਲਗਾਏ ਜਾ ਰਹੇ ਹਨ ਕਿ ਸ਼ਾਇਦ ਨਵੇਂ ਮੁੱਖ ਮੰਤਰੀ ਡੀਜੀਪੀ ਅਹੁਦੇ ‘ਤੇ ਵੀ ਫੇਰਬਦਲ ਹੋ ਸਕਦਾ ਹੈ।

ਇਹ ਵੀ ਪੜ੍ਹੋ:ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਨਜ਼ਰ ਆਏ ਸੁਨੀਲ ਜਾਖੜ, ਚਰਚਾਵਾਂ ਤੇਜ਼

Last Updated : Sep 23, 2021, 1:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.