ਚੰਡੀਗੜ੍ਹ: ਬਾਲੀਵੁੱਡ ਇੰਡਸਟਰੀ (Bollywood Industry)ਦੇ ਮੰਨੇ ਪ੍ਰਮੰਨੇ ਅਦਾਕਾਰ ਰਜਨੀਕਾਂਤ ਨੇ ਸਿਆਸਤ ਵਿਚ ਨਾ ਆਉਣ ਦਾ ਫੈਸਲਾ ਲਿਆ ਹੈ।ਉਹਨਾਂ ਨੇ ਆਪਣੀ ਪਰਾਟੀ Rajini Makkal Mandram ਨੂੰ ਵੀ ਭੰਗ ਕਰ ਦਿੱਤਾ ਹੈ।ਰਜਨੀਕਾਂਤ ਨੇ ਜਨਤਕ ਐਲਾਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।ਅਦਾਕਾਰ ਰਜਨੀਕਾਂਤ ਦਾ ਕਹਿਣਾ ਹੈ ਕਿ ਉਹ ਭਵਿੱਖ ਵਿਚ ਵੀ ਸਿਆਸਤ ਵਿਚ ਨਹੀਂ ਆਉਣਗੇ ਅਤੇ ਰਾਜਨੀਤੀ ਬਾਰੇ ਮੇਰੀ ਕੋਈ ਯੋਜਨਾ ਵੀ ਨਹੀਂ ਹੈ।
ਅਦਾਕਾਰ ਰਜਨੀਕਾਂਤ ਨੇ ਇਸ ਫੈਸਲੇ ਤੋਂ ਪਹਿਲਾਂ ਆਪਣੇ ਅਹੁਦੇਕਾਰਾਂ ਨਾਲ ਮੀਟਿੰਗ ਕੀਤੀ ।ਮੀਟਿੰਗ ਕਰਨ ਤੋਂ ਬਾਅਦ ਹੀ ਇਹ ਫੈਸਲਾ ਲਿਆ।ਜ਼ਿਕਰਯੋਗ ਹੈ ਕਿ ਰਜਨੀਕਾਤ ਨੇ 2018 ਵਿਚ ਸਿਆਸਤ ਵਿਚ ਆਏ ਸਨ।ਉਹਨਾਂ ਨੇ Rajini Makkal Mandram ਨਾਂ ਦਾ ਰਾਜਨੀਤਿਕ ਦਲ ਬਣਾਇਆ ਸੀ ਪਰ ਹੁਣ 2021 ਵਿਚ ਉਨਾਂ ਨੇ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਕੇ ਇਸ ਪਾਰਟੀ ਨੂੰ ਖਤਮ ਕਰ ਦਿੱਤਾ ਹੈ।
ਅਦਾਕਾਰ ਰਜਨੀਕਾਂਤ ਦੀ ਪਿਛਲੇ ਕਾਫੀ ਸਮੇਂ ਤੋਂ ਸਿਹਤ ਠੀਕ ਨਾ ਹੋਣ ਕਰਕੇ ਸਿਆਸਤ ਵਿਚ ਸਰਗਰਮ ਨਹੀਂ ਹੋ ਸਕੇ।ਰਜਨੀਕਾਂਤ ਨੇ ਕਿਹਾ ਸੀ ਕਿ ਕੁਝ ਲੋਕ ਸਿਆਸਤ ਵਿਚ ਮੇਰੀ ਐਂਟਰੀ ਨਾ ਕਰਨ ਦੇ ਫ਼ੈਸਲੇ ਦੀ ਆਲੋਚਨਾ ਕਰ ਸਕਦੇ ਹਨ ਪਰ ਮੈਂ ਕੋਈ ਖ਼ਤਰਾ ਨਹੀਂ ਲੈਣ ਚਾਹੁੰਦਾ।