ETV Bharat / city

ਮੁੱਖ ਮੰਤਰੀ ਕੈਪਟਨ ਨਾਲ ਨਹੀਂ ਹੋਈ ਮੁਲਾਕਾਤ: ਬਾਜਵਾ - ਮੁਲਾਜ਼ਮਾਂ ਅਤੇ ਅਧਿਆਪਕਾਂ

ਬਾਜਵਾ ਨੇ ਕਿਹਾ ਕਿ ਬਹੁਤ ਸਾਰੇ ਵਿਧਾਇਕ ਮਹਿਸੂਸ ਕਰ ਰਹੇ ਹਨ ਕਿ ਮੁੱਖ ਮੰਤਰੀ ਵਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ ਜਾਣ। ਉਨ੍ਹਾਂ ਦਾ ਕਹਿਣਾ ਕਿ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਚਲਾਨ ਪੇਸ਼ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਨੇ 45 ਦਿਨ ਦੀ ਗੱਲ ਕੀਤੀ ਸੀ, ਪਰ 15 ਦਿਨ ਬੀਤ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਕਿ ਇੱਕ ਮਹੀਨੇ ਦਾ ਸਮਾਂ ਰਹਿ ਚੁੱਕਿਆ ਹੈ ਅਤੇ ਜਲਦ ਹੀ ਫਰੀਦਕੋਟ ਅਦਾਲਤ 'ਚ ਕੇਸ ਚਲਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਹਾਈ ਕੋਰਟ 'ਚ ਬੰਦ ਪਏ ਲਿਫਾਫੇ ਵੀ ਖੁਲਵਾਏ ਜਾਣ।

ਮੁੱਖ ਮੰਤਰੀ ਕੈਪਟਨ ਨਾਲ ਨਹੀਂ ਹੋਈ ਮੁਲਾਕਾਤ: ਬਾਜਵਾ

author img

By

Published : Jun 18, 2021, 2:20 PM IST

ਚੰਡੀਗੜ੍ਹ: ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਨੂੰ ਲੈਕੇ ਪ੍ਰੈਸ ਕਾਨਫਰੰਸ ਰਾਹੀ ਆਪਣਾ ਪੱਖ ਰੱਖਿਆ ਗਿਆ। ਉਨ੍ਹਾਂ ਦਾ ਕਹਿਣਾ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਮੀਟਿੰਗ ਨਹੀਂ ਹੋਈ ਅਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਚਾਹੁੰਣ ਤਾਂ ਜਦ ਮਰਜ਼ੀ ਗੱਲਬਾਤ ਕਰ ਸਕਦੇ ਹਨ।

ਬੇਅਦਬੀ ਮਾਮਲੇ 'ਤੇ ਹੋਵੇ ਕਾਰਵਾਈ

ਇਸ ਮੌਕੇ ਬਾਜਵਾ ਨੇ ਕਿਹਾ ਕਿ ਬਹੁਤ ਸਾਰੇ ਵਿਧਾਇਕ ਮਹਿਸੂਸ ਕਰ ਰਹੇ ਹਨ ਕਿ ਮੁੱਖ ਮੰਤਰੀ ਵਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ ਜਾਣ। ਉਨ੍ਹਾਂ ਦਾ ਕਹਿਣਾ ਕਿ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਚਲਾਨ ਪੇਸ਼ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਨੇ 45 ਦਿਨ ਦੀ ਗੱਲ ਕੀਤੀ ਸੀ, ਪਰ 15 ਦਿਨ ਬੀਤ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਕਿ ਇੱਕ ਮਹੀਨੇ ਦਾ ਸਮਾਂ ਰਹਿ ਚੁੱਕਿਆ ਹੈ ਅਤੇ ਜਲਦ ਹੀ ਫਰੀਦਕੋਟ ਅਦਾਲਤ 'ਚ ਕੇਸ ਚਲਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਹਾਈ ਕੋਰਟ 'ਚ ਬੰਦ ਪਏ ਲਿਫਾਫੇ ਵੀ ਖੁਲਵਾਏ ਜਾਣ।

ਮੁਲਾਜ਼ਮਾਂ ਦਾ ਹੱਕ ਪੱਕੀ ਨੌਕਰੀ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਅਤੁਲ ਨੰਦਾ ਇਸ ਬਾਰੇ ਕੰਮ ਕਰਨਾ ਚਾਹੀਦਾ ਹੈ ਕਿ ਪੰਜਾਬ ਦੀ ਜਵਾਨੀ ਕਿਸਨੇ ਬਰਬਾਦ ਕੀਤੀ ਹੈ, ਉਨ੍ਹਾਂ ਦੇ ਨਾਮ ਸਾਹਮਣੇ ਆਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਮੁਲਾਜ਼ਮਾਂ ਦੇ ਹੱਕ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਕੱਚੇ ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਪਹਿਲ ਦੇ ਅਧਾਰ 'ਤੇ ਪੱਕਾ ਕੀਤਾ ਜਾਵੇ।

ਕਿਸਾਨਾਂ ਨਾਲ ਗੱਲ ਕਰੇ ਕੈਪਟਨ

ਇਸ ਦੇ ਨਾਲ ਹੀ ਕਿਸਾਨ ਅੰਦੋਲਨ ਦੀ ਗੱਲ ਕਰਦਿਆਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਦਿੱਲੀ ਜਾ ਕੇ ਸਾਡੀ ਸਰਕਾਰ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਕਿ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਅੰਦੋਲਨ ਕਰਦਿਆਂ ਲੰਬਾ ਸਮਾਂ ਹੋ ਚੁੱਕਿਆ ਹੈ।

ਸਿੱਧੂ ਨੂੰ ਪਾਰਟੀ 'ਚ ਲੈਣ ਲਈ ਹਾਈਕਮਾਨ ਨੂੰ ਕੀਤੀ ਸੀ ਹਮਾਇਤ

ਇਸ ਦੇ ਨਾਲ ਹੀ ਉਨ੍ਹਾਂ ਕਈ ਕਾਂਗਰਸੀ ਲੀਡਰਾਂ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨਵਜੋਤ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਕਈ ਕਾਂਗਰਸੀ ਲੀਡਰ ਸਿੱਧੂ ਨੂੰ ਪਾਰਟੀ 'ਚ ਸ਼ਾਮਲ ਨਹੀਂ ਕਰਨਾ ਚਾਹੁੰਦੇ ਸੀ। ਉਨ੍ਹਾਂ ਕਿਹਾ ਕਿ ਸਿੱਧੂ ਦੀ ਪਾਰਟੀ 'ਚ ਸ਼ਾਮਲ ਲਈ ਉਨ੍ਹਾਂ ਹਾਈਕਮਾਨ ਨੂੰ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਅਹਿਮ ਰੋਲ ਦੇਣਾ ਚਾਹੀਦਾ ਹੈ ਪਰ ਇਸ ਦੇ ਨਾਲ ਹੀ ਪਾਰਟੀ ਦੇ ਟਕਸਾਲੀ ਕਾਂਗਰਸੀਆਂ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਹੁਦਾ ਦੇਣ ਸਮੇਂ ਕੋਈ ਵੀ ਜਾਤ ਨਹੀਂ ਦੇਖਣੀ ਚਾਹੀਦੀ, ਸਗੋਂ ਦਲਿਤ, ਹਿੰਦੂ, ਸਿੱਖ,ਓ.ਬੀ.ਸੀ ਸਾਰੇ ਲੀਡਰਾਂ ਨੂੰ ਬਣਦਾ ਮਾਣ ਦੇਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਜੋ ਵੀ ਕੇਬਿਨੇਟ 'ਚ ਕੰਮ ਨਹੀਂ ਕਰ ਪਾ ਰਹੇ ਉਨ੍ਹਾਂ ਨੂੰ ਆਪਣੇ ਅਹੁਦੇ ਛੱਡ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਘਰਵਾਲੀ ਦੀ ਥਾਂ ਉਨ੍ਹਾਂ ਨੂੰ ਖੁਦ ਆਪਣਾ ਅਹੁਦਾ ਛੱਦ ਦੇਣਾ ਚਾਹੀਦਾ ਸੀ।

ਹਾਈਕਮਾਨ ਤੈਅ ਕਰੇਗੀ ਪਾਰਟੀ ਦਾ ਚਿਹਰਾ

ਇਸ ਦੇ ਨਾਲ ਹੀ 2022 'ਚ ਅਗਾਮੀ ਵਿਧਾਨ ਸਭਾ ਚੋਣਾਂ 'ਚ ਕੌਣ ਪਾਰਟੀ ਦਾ ਚਿਹਰਾ ਹੋਵੇਗਾ, ਇਸ ਸਬੰਧੀ ਬੋਲਦਿਆਂ ਬਾਜਵਾ ਨੇ ਕਿਹਾ ਕਿ ਇਸ ਗੱਲ ਦਾ ਫੈਸਲਾ ਪਾਰਟੀ ਹਾਈਕਮਾਨ ਤੈਅ ਕਰੇਗੀ। ਇਸ ਮੌਕੇ ਬੋਲਿਦਿਆਂ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਕਾਂਗਰਸ ਮੁੜ ਸੱਤਾ 'ਚ ਆਵੇ ਅਤੇ ਸਾਰੇ ਕਾਡਰ ਨੂੰ ਇੱਜਤ ਦਿੱਤੀ ਜਾਵੇ। ਇਸ ਮੌਕੇ ਜਦੋਂ ਸਵਾਲ ਕੀਤਾ ਕਿ ਕੈਪਟਨ ਅਤੇ ਬਾਜਵਾ ਇਕੱਠੇ ਹੋ ਸਕਦੇ ਹਨ ਤਾਂ ਉਨ੍ਹਾਂ ਦਾ ਕਹਿਣਾ ਕਿ ਪੁਰਾਣੇ ਕਾਂਗਰਸੀਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਕਿ ਜੇਕਰ ਟੀਮ 'ਚ ਕੈਪਟਨ ਇੱਕ ਹੁੰਦਾ ਹੈ ਤਾਂ ਬਾਕੀ ਦਸ ਪਲੇਅਰ ਵੀ ਹੁੰਦੇ ਹਨ।

20 ਜੂਨ ਦਾ ਸੱਦਾ ਪਲਾਂਟ

ਇਸ ਮੌਕੇ ਈਟੀਵੀ ਭਾਰਤ ਦੇ ਪੱਤਰਕਾਰ ਵਲੋਂ ਉਨ੍ਹਾਂ ਨੂੰ 20 ਤਰੀਕ ਦੇ ਹਾਈਕਮਾਨ ਦੇ ਸੱਦੇ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਕਿ ਇਹ ਖ਼ਬਰ ਪਲਾਂਟ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਕਿ ਹਾਈਕਮਾਨ ਵਲੋਂ ਕੋਈ ਵੀ ਅਜਿਹਾ ਮੈਸੇਜ ਉਨ੍ਹਾਂ ਨੂੰ ਨਹੀਂ ਆਇਆ। ਉਨ੍ਹਾਂ ਦਾ ਕਹਿਣਾ ਕਿ ਜੇਕਰ 20 ਤਰੀਕ ਤੋਂ ਬਾਅਦ ਕੁਝ ਬਦਲਾਅ ਹੁੰਦਾ ਹੈ ਤਾਂ ਉਹ ਜੱਗ ਜ਼ਾਹਿਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਇੱਕ ਡਿਸਪਲੀਨ ਪਾਰਟੀ ਹੈ, ਅਤੇ ਪਿਛਲੀ ਵਾਰ ਉਨ੍ਹਾਂ ਤੋਂ ਪ੍ਰਧਾਨਗੀ ਲਈ ਗਈ। ਉਨ੍ਹਾਂ ਦਾ ਕਹਿਣਾ ਕਿ ਕੁਰਬਾਨੀਆਂ ਦਾ ਜਜ਼ਬਾ ਉਨ੍ਹਾਂ ਅੰਦਰ ਹੈ ਅਤੇ ਪ੍ਰਧਾਨਗੀ ਪੰਜਾਬ ਲਈ ਵਾਰ ਦਿੱਤੀ। ਜੇਕਰ ਇਸ ਤੋਂ ਵੱਡੀ ਕੁਰਬਾਨੀ ਦੇਣੀ ਪਈ ਤਾਂ ਉਹ ਇਸ ਲਈ ਵੀ ਤਿਆਰ ਹਨ।

ਇਹ ਵੀ ਪੜ੍ਹੋ:ਅੱਜ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਹੋ ਸਕਦੇ ਹਨ ਅਹਿਮ ਫ਼ੈਸਲੇ

ETV Bharat Logo

Copyright © 2025 Ushodaya Enterprises Pvt. Ltd., All Rights Reserved.