ETV Bharat / city

ਦਸੰਬਰ ਮਹੀਨੇ ਦਾ ਸਿੱਖ ਇਤਿਹਾਸ - ਅਸੀਂ ਕਿਤੇ ਭੁੱਲ ਨਾ ਜਾਈਏ"

author img

By

Published : Dec 26, 2019, 12:37 PM IST

ਸਾਡੇ ਕੋਲ ਕੌਮੀ ਵਿਰਾਸਤ ਵਜੋਂ ਹੈਰੀਟੇਜ, ਇਤਿਹਾਸ ਤੇ ਸੱਭਿਆਚਾਰ ਦਾ ਸਭ ਤੋਂ ਅਮੀਰ ਵਿਰਸਾ ਹੈ। ਸਾਡੇ ਮਹਾਨ ਗੁਰੂ ਸਾਹਿਬਾਨ, ਪੁਰਖਿਆਂ ਤੇ ਅਮਰ ਸ਼ਹੀਦਾਂ ਨੇ ਮਨੁੱਖਤਾ ਦੇ ਲਈ ਨਿਰਸਵਾਰਥ ਸੇਵਾ ਤੇ ਕੁਰਬਾਨੀ ਦੀਆਂ ਵਿਲੱਖਣ ਪਰੰਪਰਾਵਾਂ ਨਿਰਧਾਰਤ ਕੀਤੀਆਂ ਹਨ। ਸਾਡੇ ਗੁਰੂਆਂ, ਪੀਰਾਂ, ਫ਼ਕੀਰਾਂ ਤੇ ਸੰਤਾਂ ਨੇ ਉੱਚ ਆਦਰਸ਼ਾਂ ਤੇ ਨੇਕ ਸਿਧਾਂਤਾਂ ਦੀ ਪਾਲਣਾ ਪਹਿਲਾਂ ਖ਼ੁਦ ਕੀਤੀ ਹੈ ਤੇ ਫਿਰ ਸਾਨੂੰ ਪ੍ਰੇਰਣਾ ਦਿਤੀ ਹੈ। ਇਸ  ਤਰ੍ਹਾਂ ਹੀ ਸਾਡੇ ਮਹਾਨ ਦੇਸ਼ ਭਗਤਾਂ ਤੇ ਸੈਨਿਕਾਂ  ਨੇ ਲੋਕਾਈ ਦੀ ਸੇਵਾ ਤੇ ਰੱਖਿਆ ਹਿੱਤ ਨਵੀਆਂ ਮਿਸਾਲਾਂ ਕਾਇਮ ਕੀਤੀਆਂ ਹਨ।

ਦਸੰਬਰ
ਫ਼ੋਟੋ

ਚੰਡੀਗੜ੍ਹ: ਸਾਡੇ ਕੋਲ ਕੌਮੀ ਵਿਰਾਸਤ ਵਜੋਂ ਹੈਰੀਟੇਜ, ਇਤਿਹਾਸ ਤੇ ਸੱਭਿਆਚਾਰ ਦਾ ਸਭ ਤੋਂ ਅਮੀਰ ਵਿਰਸਾ ਹੈ। ਸਾਡੇ ਮਹਾਨ ਗੁਰੂ ਸਾਹਿਬਾਨ, ਪੁਰਖਿਆਂ ਤੇ ਅਮਰ ਸ਼ਹੀਦਾਂ ਨੇ ਮਨੁੱਖਤਾ ਦੇ ਲਈ ਨਿਰਸਵਾਰਥ ਸੇਵਾ ਤੇ ਕੁਰਬਾਨੀ ਦੀਆਂ ਵਿਲੱਖਣ ਪਰੰਪਰਾਵਾਂ ਨਿਰਧਾਰਿਤ ਕੀਤੀਆਂ ਹਨ। ਸਾਡੇ ਗੁਰੂਆਂ, ਪੀਰਾਂ, ਫ਼ਕੀਰਾਂ ਤੇ ਸੰਤਾਂ ਨੇ ਉੱਚ ਆਦਰਸ਼ਾਂ ਤੇ ਨੇਕ ਸਿਧਾਂਤਾਂ ਦੀ ਪਾਲਣਾ ਪਹਿਲਾਂ ਖ਼ੁਦ ਕੀਤੀ ਹੈ ਤੇ ਫਿਰ ਸਾਨੂੰ ਪ੍ਰੇਰਣਾ ਦਿਤੀ ਹੈ। ਇਸ ਤਰ੍ਹਾਂ ਹੀ ਸਾਡੇ ਮਹਾਨ ਦੇਸ਼ ਭਗਤਾਂ ਤੇ ਸੈਨਿਕਾਂ ਨੇ ਲੋਕਾਈ ਦੀ ਸੇਵਾ ਤੇ ਰੱਖਿਆ ਹਿਤ ਨਵੀਆਂ ਮਿਸਾਲਾਂ ਕਾਇਮ ਕੀਤੀਆਂ ਹਨ।

ਪਰ ਆਪਣੇ-ਆਪ ਵਿੱਚ ਇਹ ਇੱਕ ਦੁਖਦਾਈ ਕਹਾਣੀ ਹੈ ਕਿ ਅਸੀਂ ਇੱਕ ਰਾਸ਼ਟਰ ਵਜੋਂ ਉਨ੍ਹਾਂ ਦੇ ਬੇਸ਼ਕੀਮਤੀ ਫ਼ਲਸਫ਼ੇ ਤੇ ਸਿਖਿਆਵਾਂ ਦਾ ਆਪਣੇ ਜੀਵਨ ਵਿੱਚ ਅਭਿਆਸ ਤੇ ਪਾਲਣ ਨਹੀਂ ਕਰ ਸਕੇ। ਸਿੱਟੇ ਵਜੋਂ ਅਸੀਂ ਆਪਣੇ ਮਹਾਨ ਪੁਰਖਿਆਂ ਦੁਆਰਾ ਦਰਸਾਏ ਗਏ “ਮਾਰਗ-ਦਰਸ਼ਨ ਤੇ ਮਹਾਨ ਗੁਣਾਂ ” ਨੂੰ ਗੁਆ ਚੁੱਕੇ ਹਾਂ।

ਅਸੀਂ ਸਪੱਸ਼ਟ ਤੌਰ ‘ਤੇ ਕੌਮੀ ਸਵੈਮਾਣ ਤੇ ਸ਼ਾਨਦਾਰ ਵਿਰਾਸਤ ਪ੍ਰਤੀ ਆਪਣੀ ਭਾਵਨਾਵਾਂ ਅਤੇ ਸੰਵੇਦਨਸ਼ੀਲਤਾ ਨੂੰ ਗੂੜ੍ਹੀ ਨੀਂਦ ਵਿੱਚ ਪਾਇਆ ਹੋਇਆ ਹੈ। ਸਾਨੂੰ ਸਾਡੇ ਪ੍ਰਮੁੱਖ ਸੰਤ-ਸਿਪਾਹੀ ਯੋਧਿਆਂ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਜੀ, ਅਕਾਲੀ ਫੂਲਾ ਸਿੰਘ , ਜਰਨੈਲ ਹਰੀ ਸਿੰਘ ਨਲਵਾ ਤੇ ਸ੍ਰ: ਸ਼ਾਮ ਸਿੰਘ ਅਟਾਰੀਵਾਲਾ ਦੀ ਹਿੰਮਤ ਤੇ ਬਹਾਦਰੀ ਦੇ ਕਾਰਨਾਮੇ ਭੁੱਲ ਚੁੱਕੇ ਹਨ।

ਸਾਡੀ ਸਮਿਆਂ ਦੀ ਪੁਰਾਣੀ ਗੁਲਾਮੀ ਦੇ ਕਾਰਨ, ਅਸੀਂ ਝੂਠ, ਫਰੇਬ ਤੇ ਪਾਖੰਡ ਜਿਹੀ ਮਾਨਸਿਕਤਾ ਨੂੰ ਜਲਵਾਗਰ ਕਰ ਰਖਿਆ ਹੈ। ਸਾਡੀ ਮਨਮੁਖੀ ਤੇ ਅਗਿਆਨੀ ਸੋਚ ਨੇ ਸਾਨੂੰ ਸਾਡੇ ਚਰਿੱਤਰ ਵਿਚਲੇ ਮੂਲ ਆਦਰਸ਼ ਤੱਤਾਂ ਤੋਂ ਵਰਗਲਾ ਕੇ ਇੱਥੋਂ ਤੱਕ ਨਿਰਾਸ਼ਾਜਨਕ ਪੱਧਰ ‘ਤੇ ਪਹੁੰਚਾ ਦਿੱਤਾ ਹੈ, ਕਿ ਅਸੀਂ ਆਪਣੇ ਨੇਕ ਤੇ ਗੁਣ-ਸੰਪੰਨ ਪੁਰਖਿਆਂ ਦੀ ਪਛਾਣ ਹੀ ਭੁੱਲ ਗਏ ਹਾਂ।

ਇਸ ਪ੍ਰਥਾਇ, ਨਿਰਸੰਦੇਹ, ਅਸੀਂ ਘਰ- ਸਮਾਜ ਤੋਂ ਲੈ ਕੇ ਦੇਸ਼-ਵਿਦੇਸ਼ ਤੱਕ ਆਪਣੀ ਨਿਵੇਕਲੀ “ਪਛਾਣ” ਗੁਆ ਚੁੱਕੇ ਹਾਂ। ਅਸੀਂ ਬੇਖ਼ਬਰ ਹਾਂ ਕਿ ਖ਼ਾਸ ਕਰਕੇ ਸਾਰਾਗੜ੍ਹੀ ਤੇ ਸੰਸਾਰ ਜੰਗਾਂ ਦੇ ਸਾਡੇ ਸੈਨਿਕ ਸ਼ਹੀਦਾਂ ਦਾ ਵਰਨਣ ਤਾਂ ਕਿਤੇ ਬੈਲਜੀਅਮ, ਫਰਾਂਸ ਤੇ ਇੰਗਲੈਂਡ ਤੱਕ ਹੁੰਦਾ ਹੈ। ਫਿਰ ਸਾਡੇ ਸੀਨੀਅਰ ਬਲਬੀਰ ਸਿੰਘ ਜਿਹੇ “ਖਿਡਾਰੀਆਂ” ਤੇ ਨਾਨਕ ਨਾਮ-ਲੇਵਾ “ਸੇਵਾਦਾਰ” ਰਵੀ ਸਿੰਘ ਵਰਗਿਆਂਦੀਆਂ ਦੁਨੀਆਂ ਵਿੱਚ ਧੁੰਮਾਂ ਦੇ ਬਾਵਜੂਦ ਅਸੀਂ ਇਟਲੀ-ਮਿਲਾਨ ਤੋਂ ਮੋਹਾਲੀ ਤੱਕ “ਪੱਗ ਦੀ ਪਛਾਣ” ਵਾਸਤੇ ਕੂਕਦੇ-ਕੁਰਲਾਉਂਦੇ ਫਿਰਦੇ ਹਾਂ।
ਇਹ ਸਾਰਾ ਦੁਖਦਾਈ ਦ੍ਰਿਸ਼ਾਂਟ ਅੱਜ ਪੰਜਾਬ ਦੇ ਜਨਜੀਵਨ ਤੇ ਇਤਿਹਾਸਵਿਚ ਨਸ਼ਰ ਹੋ ਰਿਹਾ ਹੈ।

ਇਸ ਸੰਬੰਧ ਵਿਚ ਇੱਥੇ ਜ਼ਿਕਰ ਕਰਨਾ ਬਣਦਾਹੈ ਕਿ ਸਾਡੇ ਇਤਿਹਾਸ ਵਿੱਚ ਦੋ ਮਹੱਤਵਪੂਰਣ ਪਰ ਦੁਖਦਾਈ ਘਟਨਾਵਾਂਖਾਸ ਤੌਰ 'ਤੇ ਦਸੰਬਰ ਮਹੀਨੇ ਦੇ ਦੂਜੇ ਪੰਦਰਵਾੜੇ ਵਿਚ ਹੋਈਆਂ ਹਨ ; ਹਾਲਾਂਕਿ ਇਹ ਇਕ ਦੂਜੇ ਤੋਂ 140 ਸਾਲ ਦੀ ਵਿੱਥ ’ਤੇ ਹੋਈਆਂ ਸਨ ।ਸਮੁੱਚੇ ਇਤਿਹਾਸ ਦੀ ਅੱਤਿ ਦੀ ਕਰੂਰਤਾ ਨੂੰ ਦਰਸਾਉਣ ਵਾਲੀ ਪਹਿਲੀਘਟਨਾ 20 ਅਤੇ 27 ਦਸੰਬਰ 1705 ਦੇ ਵਿਚਕਾਰ ਧਰਮ ਦੀ ਖ਼ਾਤਰਦਸਮੇਸ਼-ਪਿਤਾ ਗੁਰੂ ਗੋਬਿੰਦ ਸਿੰਘ ਦੁਆਰਾ ਕੀਤੇ ਸਰਬੰਸ-ਦਾਨ ਵਜੋਂਵਾਪਰੀ ਸੀ। ਜਦੋਂ ਕਿ ਪੰਜਾਬ ਦੇ ਇਤਿਹਾਸ ਵਿੱਚ ਹੀ ਦੂਜਾ ਕਰੂਪਤਾ ਦਾਕਾਰਾ 18 ਦਸੰਬਰ 1845 ਅਤੇ 22 ਦਸੰਬਰ ਨੂੰ 1845 ਵਿਚ ਮੁੱਦਕੀਤੇ ਫੇਰੂਸ਼ਹਿਰ ਵਿੱਚ ਪਹਿਲੇ ਐਂਗਲੋ-ਸਿੱਖ ਯੁੱਧ ਦੀਆਂ ਇਨ੍ਹਾਂ ਦੋ ਸ਼ੁਰੂਆਤੀਲੜਾਈਆਂ ਦੇ ਰੂਪ ਵਿੱਚ ਹੋਇਆ ਸੀ।

ਇਸ ਲਈ ਦੇਸੀ ਮਹੀਨਿਆਂ ਮੁਤਾਬਿਕ ਪੋਹ ਜਾਂ ਦਸੰਬਰ ਦਾ ਮਹੀਨਾ ਸਾਡੀ ਚੇਤਨਾ ਵਿਚ ਸਦੀਵੀ ਕਹਿਰ ਅਤੇ ਸਾਡੇ ਇਤਿਹਾਸ ਬੇਹਦ ਦੁਖਦਾਈ ਘਟਨਾਵਾਂ ਦਾ ਪ੍ਰਤੀਕ ਹੈ।ਸਾਡੀ ਕੌਮ ਦੇ ਇਤਿਹਾਸ ਦੀ ਮਹੱਤਤਾ ਦੇ ਸੰਦਰਭ ਵਿਚ ਸਾਨੂੰ ਇਹ ਕਦੇਨਹੀਂ ਭੁੱਲਣਾ ਚਾਹੀਦਾ ਕਿ 22 ਦਸੰਬਰ 1705 ਵਾਲੇ ਦਿਨ ਜਦੋਂ ਚਮਕੌਰ ਦੀ ਲੜਾਈ ਹੋਈ ਸੀ ਤਾਂ ਉਸ ਸ਼ਹੀਦੀ ਦਿਹਾੜੇ ਨੂੰ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 39 ਵਾਂ ਜਨਮ ਦਿਨ ਵੀ ਸੀ।

ਜ਼ਿਕਰਯੋਗ ਹੈ ਕਿ ਇਸ ਦਿਨ ਹੀ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਸਮੇਤ ਗੁਰੂ-ਪਿਆਰੇ ਸਿੱਖਾਂ ਦੀਆਂ ਸ਼ਹੀਦੀਆਂ ਉਪਰੰਤ ਫੇਰ 27 ਦਸੰਬਰ ਨੂੰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੇ ਗੁਰੂ-ਪਿਤਾ ਦੇ ਮਹਾਨ ਮਿਸ਼ਨ ਲਈ ਆਪਣੀਆੰ ਜਾਨਾਂ ਕੁਰਬਾਨ ਕੀਤੀਆਂ ਸਨ। ਸੋ ਅਜਿਹਾ ਵਿਲੱਖਣ ਜਨਮ ਦਿਵਸ ਸੰਸਾਰ ਭਰ ਦੇ ਇਤਿਹਾਸ ਵਿੱਚਪਹਿਲੀ ਤੇ ਆਖਰੀ ਵਾਰ ਹੀ ਆਇਆ ਹੈ। ਇਸ ਤਰ੍ਹਾਂ ਬਾਬਰ ਦੇ ਜ਼ੁਲਮ ਦੇ ਵਿਰੁੱਧ ਬਾਬੇ ਨਾਨਕ ਦੀ ਕਲਮ ਦੀ ਗਾਥਾ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਰਾਹੀਂ ਸਰਬੰਸ-ਦਾਨ ਦੇ ਸਰੂਪ ਵਿੱਚ ਪੂਰੀ ਹੋਈ।

ਸਾਨੂੰ ਸਮੇਂ ਇਸ ਬਿੰਦੂ ‘ਤੇ ਆਪਣੀ ਆਤਮਾ ਤੇ ਜ਼ਮੀਰ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਹੈ ਤੇ ਆਪਣੇ ਸਰਵਉੱਚ ਸ਼ਹੀਦਾਂ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਤੇ ਸੰਵੇਦਨਸ਼ੀਲਤਾ ਦਾ ਇਕਰਾਰ ਕਰਨਾ ਚਾਹੀਦਾ ਹੈ। ਸਾਡੇ ਵੱਲੋਂ ਇਹ ਇਜ਼ਹਾਰ ਹੋਰ ਵੀ ਮਹਤਵਪੂਰਣ ਹੋ ਜਾਂਦਾ ਹੈ ਕਿ ਜਦੋਂ ਅਸੀਂ ਸਾਡੇ ਇਤਿਹਾਸ ਦੇ ਇਸ ਸਭ ਤੋਂ ਦੁਖਦਾਈ ਸਮੇਂ ਦੌਰਾਨ ਲਗਭਗ ਮੌਜ-ਮੇਲੇ ਦੇ ਮੂਡ ਵਿੱਚ ਨਜ਼ਰ ਆਉਂਦੇ ਹਾਂ।

ਨਿਰਸੰਦੇਹ, ਕ੍ਰਿਸਮਸ ਦੇ ਜਸ਼ਨ ਵੀ ਸਮੇਂ ਦੇ ਅਨੁਸਾਰ ਅੱਜ ਕੱਲ੍ਹ ਹੀਆਉਂਦੇ ਹਨ ਅਤੇ ਸੱਚਮੁੱਚ, ਯੁੱਗ-ਪੁਰਖ ਜੀਸਿਸ-ਮੱਸੀਹ ਯਾਨੀਮਨੁੱਖਜਾਤੀ ਦੇ ਮੁਕਤੀਦਾਤਾ ਨਾਲ ਸੰਬੰਧ ਰੱਖਦੇ ਹਨ। ਪਰ ਯਾਦ ਰੱਖਣ ਵਾਲੀ ਗੱਲ ਇਹ ਵੀ ਹੈ ਕਿ ਤਿਉਹਾਰਾਂ ਵਾਲੀਮਨੋਦਸ਼ਾ ਵਿੱਚ ਸਾਡੇ ਵੱਲੋਂ ਆਪਣੇ ਪੁਰਖਿਆਂ ਦੀਆਂ ਸਰਵਉਚਕੁਰਬਾਨੀਆਂ ਨੂੰ ਭੁੱਲਣਾ ਕਦੇ ਵੀ ਉਚਿਤ ਨਹੀਂ ਹੋ ਸਕਦਾ।

ਇਸ ਦੀ ਬਜਾਏ, ਇਨ੍ਹਾਂ ਖਾਸ ਦਿਨਾਂ ਦੌਰਾਨ, ਪੰਜਾਬ ਦੀ ਮਿੱਟੀ 'ਤੇ"ਬੇਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ" ਦੇ ਰਵੱਈਏ ਦੇ ਨਾਲ“ਗਲਾਸੀਆਂ ਖੜਕਾਉਣਾ” ਤੇ ਵੰਨ-ਸੁਵੰਨੇ ਪਕਵਾਨ ਛਕਣਾ ਸਭ ਤੋਂਅਫਸੋਸਜਨਕ ਕਾਰਾ ਹੈ। ਇਸ ਵਿਚਾਰ ਦੀ ਇਕਸਾਰਤਾ ਵਿਚ ਸਾਡੇ "ਪਹਿਲੇ ਅਤੇ ਆਖ਼ਰੀ ਸਿੱਖ ਸਾਮਰਾਜ ਦੇ ਅਖੀਰਲੇ ਸੂਰਜ " ਦੇਇਤਿਹਾਸ ਦੇ ਸੰਬੰਧ ਵਿਚ ਇਕ ਹੋਰ ਸਚਮੁਚ ਹੈਰਾਨੀਜਨਕ ਹਵਾਲਾ ਦਿੱਤਾ ਜਾ ਸਕਦਾ ਹੈ।

ਸਾਲ 2005-06 ਦੀ ਗੱਲ ਹੈ ਕਿ ਮੈਂ ਕੌਮੀ ਸਵੈਮਾਣ ਦੀ ਭਾਵਨਾ ਨਾਲ ਫਿਰੋਜ਼ਪੁਰ ਵਿਖੇ ਕਮਿਸ਼ਨਰ ਹੋਣ ਵਜੋਂ ਉਦਮ ਕੀਤਾ ਤਾਂ ਕਿ ਮੁੱਦਕੀ, ਫੇਰੂਸ਼ਹਿਰ, ਅਲੀਵਾਲ ਅਤੇ ਸਭਰਾਉਂਦੇ ਯੁੱਧ ਦੇ ਮੈਦਾਨਾਂ ਨੂੰ “ਕੌਮੀ ਸਮਾਰਕਾਂ” ਦਾ ਦਰਜਾ ਦਿਵਾਇਆ ਜਾ ਸਕੇ। ਯਾਦ ਰਹੇ ਕਿ ਪਹਿਲੀ ਐਂਗਲੋ-ਸਿੱਖ ਜੰਗ ਦਸੰਬਰ/ ਜਨਵਰੀ 1845-1846 ਵਿਚ ਲੜੀਗਈ ਸੀ।

ਇਸ ਦੌਰਾਨ ਹੀ ਮੈਂ ਫ਼ਿਰੋਜ਼ਪੁਰ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਅਤੇ ਦੇਸ਼ਭਗਤਾਂ ਦੀਆਂ ਯਾਦਗਾਰਾਂ ਨੂੰ “ਕੌਮੀ-ਸਮਾਰਕਾਂ“ ਵਿੱਚ ਸ਼ਾਮਲ ਕਰਾਉਣ ਬਾਰੇ ਸੋਚਿਆ ਤਾਂ ਜੋ ਕੌਮੀ ਪੱਧਰ ਉਤੇ ਇਕ ਨਿਮਰਤਾ ਭਰਪੂਰ ਸ਼ਰਧਾਂਜਲੀ ਭੇਟ ਕੀਤੀ ਜਾ ਸਕੇ। ਇਸ ਵਾਸਤੇ ਸਮੇਂ ਦੀਆਂ ਸੈਂਟਰ ਤੇ ਸਟੇਟ ਦੋਨਾਂ ਸਰਕਾਰਾਂ ਨੂੰ ਹੇਠ ਦਿੱਤੇ ਸਮਾਰਕਾਂ ਨੂੰ ਪੂਰਨ ਸਤਿਕਾਰ ਤੇ ਸ਼ੁਕਰਗੁਜ਼ਾਰੀ ਸਹਿਤ “” ਰਾਸ਼ਟਰੀਸਮਾਰਕ “” ਘੋਸ਼ਿਤ ਕਰਨ ਲਈ ਪ੍ਰੇਰਿਆ ਗਿਆ।

ਇਹ ਸ਼ਹੀਦੀ - ਸਮਾਰਕ ਜਿਵੇਂ ਕਿ ਸਾਰਾਗੜ੍ਹੀ ਗੁਰਦੁਆਰਾ ; ਹੁਸੈਨੀਵਾਲਾ ਵਿਖੇ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਯਾਦਗਾਰ ਅਤੇ ਸ਼ਹਿਰਵਿਚ ਸ੍ਰ.ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਲੁਕਣਗਾਹ (ਸ਼ੈਲਟਰਪਲੇਸ) ਤੇ ਨਾਲ ਹੀ ਰੇਲਵੇ ਲਾਈਨ ਜੋ ਕਸੂਰ ਜਾਂਦੀ ਰਹੀ ਹੈ ; ਉਸਉਪਰ ਖ਼ਾਸਕਰ ਹੁਸੈਨੀਵਾਲਾ ਵਿਖੇ ਬ੍ਰਿਜ ਨੂੰ ਜੋ ਕਿ 1965 ਅਤੇ 1971 ਦੀਆਂ ਜੰਗਾਂ ਸਮੇਂ ਮੇਜਰ ਐਸ.ਪੀ.ਐਸ ਵੜੈਚ ਤੇ ਕੈਪਟਨ ਕੇ.ਜੇ.ਐਸ ਸੰਧੂ ਜਿਹੇ ਸਾਡੇ ਅਫ਼ਸਰਾਂ ਤੇ ਸੈਂਕੜੇ ਜਵਾਨਾਂ ਦੀ ਬਹਾਦਰੀ ਤੇ ਕੁਰਬਾਨੀ ਦੇਚਸ਼ਮਦੀਦ ਗਵਾਹ ਹੋਣ ਵਜੋ ਸ਼ਾਮਿਲ ਕਰਾਉਣ ਦਾ ਉਪਰਾਲਾ ਕੀਤਾ।

ਇਸ ਚਲ ਰਹੇ ਸੰਦਰਭ ਵਿੱਚ ਦੁੱਖ ਦੀ ਗੱਲ ਹੈ ਕਿ ਸਾਡੇ ਸੁਤੰਤਰ ਭਾਰਤਦੀ ਡੀਨੋਟੀਫਿਕੇਸ਼ਨ - 1962 ਰਾਹੀ ਐਂਗਲੋ-ਸਿੱਖ ਜੰਗ ਦੇ ਕੌਮੀ ਸਮਾਰਕਾਂ ਦੇ ਰੁਤਬੇ ਨੂੰ ਇਹ ਕਹਿ ਕੇ ਘਟਾ ਦਿੱਤਾ ਗਿਆ ਕਿ ਹੁਣ ਇੰਨਾਂ ਦੀਕੋਈ “ਕੌਮੀ ਮਹੱਤਤਾ” ਨਹੀਂ ਰਹੀ।
ਬਹਿਰਹਾਲ ! ਇਸ ਸੰਬੰਧੀ ਉਦੋਂ ਸਾਡੇ ਸਿਆਣਿਆਂ ਦਾ ਕੀ ਤਰਕ-ਵਿਤਰਕ ਰਿਹਾ ਹੋਵੇਗਾ; ਮੈਂ ਕਦੇ ਵੀ ਡੂੰਘੇ ਦੱਬੇ ਕਾਗਜ਼ਾਂ 'ਤੇ ਲੁਕੀ ਹੋਈ ਸਿਆਣਪ ਜਾਂ ਸੱਚਾਈ ਤੱਕ ਨਹੀਂ ਪਹੁੰਚ ਸਕਿਆ। ਵੈਸੇ ਮੇਰੇ ਕੋਲ ਮਹਿਜ਼1918 ਦੀ ਪਹਿਲੀ ਨੋਟੀਫਿਕੇਸ਼ਨ ਅਤੇ ਸਾਲ 1962 ਦੀ ਡੀ-ਨੋਟੀਫਿਕੇਸ਼ਨ ਦੀਆਂ ਕਾਪੀਆਂ ਹੋ ਸਕਦੀਆਂ ਹਨ।

ਖ਼ੈਰ ! ਜ਼ਿਕਰਯੋਗ ਹੈ ਕਿ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਧਿਕਾਰਤ ਸਰਪ੍ਰਸਤੀ ਸਦਕਾ ਮੈਂ ਕੇਂਦਰੀ ਵਿਭਾਗਾਂ ਤੋਂ ਇੱਕ ਉੱਚ-ਪੱਧਰੀ ਕੇਂਦਰੀ ਟੀਮ ਨੂੰ ਇਸ ਮਿਸ਼ਨ ਦੀ ਪੂਰਤੀ ਵਾਸਤੇ ਫਿਰੋਜ਼ਪੁਰ ਆਉਣ ਦਾ ਸੱਦਾ-ਪੱਤਰ ਦੇ ਸਕਿਆ। ਇਸ ਕੇਂਦਰੀ ਟੀਮ ਵਿੱਚ ਸਭਿਆਚਾਰਕ ਮਾਮਲੇ, ਰਾਸ਼ਟਰੀ ਪੁਰਾਲੇਖ ਅਤੇ ਰਾਸ਼ਟਰੀ ਅਜਾਇਬਘਰ ਦੇ ਕਿੰਨੇ ਹੀ ਉਚ ਅਧਿਕਾਰੀ ਸਕੱਤਰ ਕੇ.ਕੇ. ਚੱਕਰਵਰਤੀ ਦੀ ਨਿਗਰਾਨੀ ਹੇਠ ਸ਼ਾਮਲ ਸਨ। ਸ਼ੁਕਰ ਹੈ ਕਿ ਇਸ ਉਚ-ਪੱਧਰੀ ਟੀਮ ਨੇ ਇਨ੍ਹਾਂ ਇਤਿਹਾਸਕ ਸਥਾਨਾਂ ਨਾਲ ਸਬੰਧਤ ਸਾਰਾ ਰਿਕਾਰਡ ਵੇਖਣ ਅਤੇ ਸਾਰੀਆਂ ਸਾਈਟਾਂ ਦਾ ਸਰਵੇਖਣ ਕਰਨ ਉਪਰੰਤ ਸਤੰਬਰ 2006 ਵਿਚ ਆਪਣੀ ਸਿਫਾਰਸ਼ ਕਰ ਦਿੱਤੀ।

ਪਰ ਜਦੋਂ ਤੱਕ ਇਹ ਰਿਪੋਰਟ ਸਰਕਾਰੇ-ਦਰਬਾਰੇ ਪਹੁੰਚੀ ਉਦੋਂ ਤੱਕ ਕੁਝ ਦਿਨ ਪਹਿਲਾਂ 31 ਅਗਸਤ 2006 ਨੂੰ ਮੇਰੀ ਰਿਟਾਇਰਮੈਂਟ ਹੋ ਗਈ।ਮੈਨੂੰ ਮਹਿਸੂਸ ਹੋਇਆ ਕਿ “ਜ਼ਮਾਨਾ ਬੜੇ ਸ਼ੌਕ ਸੇ ਸੁਨ ਰਹਾ ਥਾ ; ਹਮ ਹੀ ਸੋ ਗਯੇ ਦਾਸਤਾਂ ਕਹਤੇ ਕਹਤੇ ” ਖ਼ੈਰ ! ਮੈਂ ਸਰਕਾਰੀ ਸੇਵਾ-ਮੁਕਤੀ ਉਪਰੰਤ ਸਮਰਥਾਹੀਣ ਹੋਣ ਜਿਹੇਅਹਿਸਾਸਾਂ ਦੇ ਬਾਵਜੂਦ ਵੀ ਸ੍ਰ. ਪਰਕਾਸ਼ ਸਿੰਘ ਬਾਦਲ ਦੀ ਅਗਵਾਈਵਾਲੀ ਅਗਲੀ ਸਰਕਾਰ ਨਾਲ ਆਪਣੇ ਸ਼ਹੀਦਾਂ ਪ੍ਰਤੀ “ਸੰਸਕਾਰੀ” ਸ਼ਰਧਾਤੇ ਸਤਿਕਾਰ ਦੇ ਸਨਮੁਖ ਕਈ ਮਹੀਨਿਆਂ ਤੱਕ ਆਪਣੀ ਕੋਸ਼ਿਸ਼ ਜਾਰੀਰੱਖੀ।

ਬੇਸ਼ਕ ਮੈਂ ਸਰਕਾਰੀ ਪ੍ਰਣਾਲੀ ਦੇ ਕਾਰ-ਵਿਹਾਰ ਤੋਂ ਭਲੀ-ਭਾਂਤ ਵਾਕਿਫ ਸੀ ਕਿ ਅਕਸਰ ਹੀ ਸਾਡੀ ਕਾਰਜ ਪ੍ਰਣਾਲੀ ਵਿੱਚ ਖ਼ਾਸ ਕਰਕੇ ਵਿਰਾਸਤ ਅਤੇ ਸਭਿਆਚਾਰ ਸੰਬੰਧੀ ਮੁੱਦਿਆਂ ਨੂੰ ਕਿਸ ਤਰਾਂਅਣਗੌਲਿਆ ਕੀਤਾ ਜਾਂਦਾ ਹੈ ਜਾਂ ਫੇਰ ਕਿਆਮਤ ਤੱਕ ਠੰਡੇ-ਬਸਤਿਆਂਵਿੱਚ ਲੰਬਿਤ ਰੱਖਕੇ ਅੰਤ ਨੂੰ ਉਨ੍ਹਾਂ ਫਾਈਲਾਂ ਨੂੰ ਕਿਵੇਂ "ਸੀਨ ਐਂਡ ਫਾਈਲ" ਜਿਹੇ ਹੁਕਮਾਂ ਨਾਲ ਬੰਨੇ ਲਾਇਆ ਜਾਂਦਾ ਹੈ। ਪਰ ਇਸ ਸਾਰੇ ਕਰਮਹੀਣ ਵਰਤ- ਵਰਤਾਰੇ ਦੇ ਬਾਵਜੂਦ ਮੈਂ ਫਿਰ ਵੀ ਹੁਣ ਵਾਂਗ ਹੀ “ਲੱਗੇ ਰਹੋ ਮੁੰਨਾਭਾਈ” ਜਿਹੇ ਰਵਾਇਤੀ ਹੌਸਲੇ ਨਾਲ ਲਗਾ ਰਿਹਾ ।

ਪਰ ਅਫ਼ਸੋਸ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨਾਲ ਵਿੱਢੀ ਮੇਰੀ ਇਹਸਾਰੀ ਮੁਹਿੰਮ ਤੇ ਸਭ ਜਦੋ -ਜਹਿਦ ਕੁਲ ਮਿਲ-ਮਿਲਾਕੇ ਵਿਅਰਥ ਹੀਗਈ ਲਗਦੀ ਹੈ ਕਿਉਂਕਿ ਸਾਡੀ “ਰਿਆਸਤ ਤੇ ਸਿਆਸਤ” ਦੇ “ਵੋਟ-ਰਾਜ ਸਿਸਟਮ” ਅਨੁਸਾਰ ਤਾਂ ਬੱਸ ਅਖੀਰ ਨੂੰ ਇਹ ਹੀ ਸਮਝ ਆਉਂਦੀ ਹੈ ਕਿ “ਸ਼ਹੀਦਾਂ ਦੀਆਂ ਤਾਂ ਵੋਟਾਂ ਹੀ ਨਹੀਂ ਹੁੰਦੀਆਂ ਅਤੇ ਵੋਟਾਂ ਬਗੈਰ ਇਥੇ ਪੱਤਾਵੀ ਨਹੀਂ ਹਿੱਲਦਾ”।

ਖ਼ੈਰ ! ਹਾਲੇ ਵੀ ਪਰਮਾਤਮਾ ਦਾ ਸ਼ੁਕਰ ਹੈ ਕਿ ਇਕ ਗ਼ੈਬੀ ਜਿਹਾ ਭਰੋਸਾਬੱਝਦਾ ਹੈ ਕਿ ਅਜਿਹੇ ਕੌਮੀ ਮੁੱਦਿਆਂ ਤੇ ਮਸਲਿਆਂ ‘ਤੇ ਹੁਣ ਅੰਤ ਨੂੰ ਸਾਡੀਕੌਮ ਜ਼ਰੂਰ ਜਾਗੇਗੀ। ਇੱਥੇ “ਮਿਲੀਅਨ ਡਾਲਰ” ਦਾ ਇਕ ਪ੍ਰਸ਼ਨਨਿਰਸੰਕੋਚ ਉਭਰਦਾ ਹੈ ਕਿ ਸਾਡੇ ਵਿੱਚੋਂ ਉਹ "ਕਿਸਮਤ ਵਾਲੇ ਖੁਦਾਈਖ਼ਿਦਮਤਗਾਰ " ਕੌਣ ਹੋਣਗੇ ਕਿ ਜੋ ਸਾਡੇ ਮਹਾਨ ਗੁਰੂ ਸਾਹਿਬਾਨ, ਪੁਰਖਿਆਂ, ਸ਼ਹੀਦਾਂ ਤੇ ਦੇਸ਼ ਭਗਤਾਂ ਦੀ ਅਲੌਕਿਕ ਬਹਾਦਰੀ ਤੇਕੁਰਬਾਨੀਆਂ ਦੀਆਂ ਨੂਰਾਨੀ ਗਾਥਾਵਾਂ ਨੂੰ ਪੂਰੇ ਕੌਮੀ ਸਵੈਮਾਣ ਨਾਲ ਸੰਸਾਰਪੱਧਰ 'ਤੇ ਲੈ ਕੇ ਜਾਣਗੇ।।

ਬਹਿਰਹਾਲ ! ਉਦੋਂ ਤੱਕ ਕੀ ਕਦੇ ਕੋਈ ਵੀ ਸਰਕਾਰ, ਸੰਗਠਨ , ਸੰਸਥਾਜਾਂ ਫਿਰ ਕੌਮ ਦੇ ਰੂਪ ਵਿਚ ਅਸੀਂ ਸਾਰੇ ਰਲਕੇ ਆਪਣੇ ਅਮਰ ਸ਼ਹੀਦਾਂ ਤੇ ਮਹਾਨ ਦੇਸ਼ ਭਗਤਾਂ ਦੀਆਂਆਤਮਿਕ ਭਾਵਨਾਵਾਂ ਦਾ ਉੱਤਰ ਕੌਮੀ ਪੱਧਰ ‘ਤੇ ਦੇਣ ਦੇ ਸਮਰੱਥ ਹੋ ਸਕਾਂਗੇਕਿ ਉਨ੍ਹਾਂ ਮਹਾਂਪੁਰਖਾਂ ਨੇ ਐਡੇ ਅਕ੍ਰਿਤਘਣ ਲੋਕਾਂ ਲਈ ਆਪਣੇ ਆਪ ਨੂੰਕਿਉਂ ਕੁਰਬਾਨ ਕੀਤਾ? ਇਹ ਵੀ ਸ਼ਾਇਦ ਰੱਬ ਹੀ ਜਾਣਦਾ ਹੈ !!

Intro:Body:

Article 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.