ਚੰਡੀਗੜ੍ਹ: ਮਿਸ ਯੂਨੀਵਰਸ-2021 ਦਾ ਖਿਤਾਬ ਹਾਸਲ ਕਰਨ ਵਾਲੀ ਪੰਜਾਬ ਦੀ ਧੀ ਹਰਨਾਜ਼ ਕੌਰ ਸੰਧੂ (Harnaz Kaur Sandhu) ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚੀ। ਸ਼ਹਿਰ ਵਾਸੀਆਂ ਨੇ ਉਨ੍ਹਾਂ ਦਾ ਖੁੱਲ੍ਹ ਕੇ ਸਵਾਗਤ ਕੀਤਾ। ਦੱਸ ਦੇਈਏ ਕਿ ਹਰਨਾਜ਼ ਕੌਰ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਪਹਿਲੀ ਵਾਰ ਚੰਡੀਗੜ੍ਹ ਆਈ ਹੈ। ਇਸ ਤੋਂ ਬਾਅਦ ਉਨ੍ਹਾਂ ਬੁੱਧਵਾਰ ਨੂੰ ਮੀਡੀਆ ਨਾਲ ਗੱਲਬਾਤ ਕੀਤੀ। ਅੱਜ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕੀਤੀ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਹਿਜਾਬ ਦੇ ਮੁੱਦੇ 'ਤੇ ਵੀ ਸਪੱਸ਼ਟੀਕਰਨ ਦਿੱਤਾ ਹੈ। ਇਸ ਦੌਰਾਨ ਹਰਨਾਜ਼ ਕੌਰ ਨੇ ਆਪਣੇ ਅਗਲੇ ਕਰੀਅਰ ਨੂੰ ਲੈ ਕੇ ਕਈ ਖੁਲਾਸੇ ਵੀ ਕੀਤੇ ਹਨ। ਹਰਨਾਜ਼ ਨੇ ਦੱਸਿਆ ਕਿ ਉਹ ਗਲੈਮਰ ਦੀ ਦੁਨੀਆ ਵਿੱਚ ਨਹੀਂ ਸਗੋਂ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ (ਆਈਏਐਸ) ਬਣਨਾ ਚਾਹੁੰਦੀ ਹੈ। ਉਹ ਆਈਏਐਸ ਅਧਿਕਾਰੀ ਬਣ ਕੇ ਦੇਸ਼ ਲਈ ਕੁਝ ਕਰਨਾ ਚਾਹੁੰਦੀ ਹੈ।
ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੇ ਕਿਹਾ ਕਿ ਜੇਕਰ ਕੋਈ ਲੜਕੀ ਹਿਜਾਬ ਪਹਿਨਦੀ ਹੈ ਤਾਂ ਇਹ ਉਸ ਦੀ ਪਸੰਦ ਹੈ। ਜੇਕਰ ਕੋਈ ਉਸ 'ਤੇ ਹਾਵੀ ਹੁੰਦਾ ਹੈ ਤਾਂ ਉਸ ਨੂੰ ਅੱਗੇ ਆ ਕੇ ਬੋਲਣਾ ਚਾਹੀਦਾ ਹੈ। ਉਸ ਨੂੰ ਉਸ ਤਰ੍ਹਾਂ ਜੀਣ ਦਿਓ ਜਿਸ ਤਰ੍ਹਾਂ ਉਹ ਜੀਣਾ ਚਾਹੁੰਦੀ ਹੈ। ਅਸੀਂ ਵੱਖ-ਵੱਖ ਸੱਭਿਆਚਾਰਾਂ ਦੀਆਂ ਔਰਤਾਂ ਹਾਂ ਅਤੇ ਸਾਨੂੰ ਇੱਕ ਦੂਜੇ ਦਾ ਸਤਿਕਾਰ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ:- ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੇ ਸੀਐੱਮ ਮਾਨ ਕੀਤੀ ਮੁਲਾਕਾਤ