ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਰੱਖਿਆ ਨਾਲ ਜੁੜੀਆਂ ਬਹੁਤ ਸਾਰੀਆਂ ਪਟੀਸ਼ਨਾਂ ਹਨ, ਬਹੁਤ ਸਾਰੇ ਅਜੀਬ ਮਾਮਲੇ ਵੀ ਆਉਂਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਹਰਿਆਣਾ ਦੇ ਪੰਚਕੂਲਾ ਵਿੱਚ ਸਾਹਮਣੇ ਆਇਆ ਹੈ, ਜਿੱਥੇ ਪ੍ਰੇਮੀ ਜੋੜੇ ਨੇ ਸੁਰੱਖਿਆ ਦੀ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇੱਕ ਕਮਰੇ ’ਚ ਭਾਂਡੇ ’ਚ ਅੱਗ ਲਗਾਈ ਅਤੇ ਸੱਤ ਫੇਰੇ ਲੈ ਕੇ ਵਿਵਾਦ ਕਰਨ ਦੀ ਦਲੀਲ ਦੇਣ ਵਾਲੇ ਜੋੜੇ ਦੇ ਖਿਲਾਫ ਸਖਤ ਐਕਸ਼ਨ ਲਿਆ ਹੈ। ਹਾਈਕੋਰਟ ਨੇ ਇਸ ਵਿਆਹ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਜੋੜੇ ਨੂੰ ਇਹ ਕਹਿੰਦੇ ਹੋਏ 25,000 ਰੁਪਏ ਦਾ ਜੁਰਮਾਨਾ ਲਗਾਇਆ ਹੈ ਕਿ ਇਸ ਵਿਆਹ ਨੂੰ ਜਾਇਜ ਨਹੀਂ ਕਿਹਾ ਜਾ ਸਕਦਾ ਹੈ।
ਦਰਅਸਲ, ਹਾਈਕੋਰਟ ਨੇ ਕਿਹਾ ਕਿ ਵਿਆਹੁਤਾ ਔਰਤ ਦੀ ਉਮਰ 20 ਸਾਲ ਹੈ ਜਦਕਿ ਲੜਕੇ ਦੀ ਉਮਰ 19 ਸਾਲ ਅਤੇ 5 ਮਹੀਨੇ ਹੈ। ਦੋਵਾਂ ਨੇ 26 ਸਤੰਬਰ ਨੂੰ ਆਪਣੇ ਪਰਿਵਾਰਾਂ ਦੀ ਇੱਛਾ ਦੇ ਖਿਲਾਫ ਵਿਆਹ ਕਰਵਾ ਲਿਆ ਸੀ। ਜਿਸ ਤੋਂ ਬਾਅਦ ਪਰਿਵਾਰ ਦੇ ਖਿਲਾਫ ਜਾ ਕੇ ਵਿਆਹ ਕਰਨ ਤੋਂ ਬਾਅਦ ਉਨ੍ਹਾਂ ਨੂੰ ਖਤਰਾ ਮਹਿਸੂਸ ਹੋਣ ਲੱਗਿਆ ਸੀ। ਅਜਿਹੇ ਚ ਉਹ ਆਪਣੀ ਸੁਰੱਖਿਆ ਅਤੇ ਆਜ਼ਾਦੀ ਦੀ ਮੰਗ ਕਰਦੇ ਹੋਏ ਹਾਈਕੋਰਟ ਪਹੁੰਚ ਗਏ ਸੀ।
ਜ਼ਿਕਰਯੋਗ ਹੈ ਕਿ ਹਾਈਕੋਰਟ ਪਹੁੰਚੇ ਪ੍ਰੇਮੀ-ਜੋੜੇ 26 ਸਤੰਬਰ ਨੂੰ ਘਰੋਂ ਭੱਜ ਕੇ ਵਿਆਹ ਕੀਤਾ ਹੈ, ਪਰ ਦੋਹਾਂ ਕੋਲ ਆਪਣਾ ਵਿਆਹ ਨੂੰ ਸਾਬਿਤ ਕਰਨ ਦੇ ਲਈ ਨਾ ਤਾਂ ਕੋਈ ਸਰਟੀਫਿਕੇਟ ਹੈ ਅਤੇ ਨਾ ਹੀ ਇਸ ਪ੍ਰੋਗਰਾਮ ਨਾਲ ਜੁੜੀ ਕੋਈ ਤਸਵੀਰ ਹੈ। ਜੋੜੇ ਵੱਲੋਂ ਅਦਾਲਤ ਦੇ ਸਾਹਮਣੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਉਹ ਇੱਕ ਹੋਟਲ ਦੇ ਕਮਰੇ ਵਿੱਚ ਠਹਿਰੇ ਸੀ ਅਤੇ ਲੜਕੇ ਨੇ ਲੜਕੀ ਦੀ ਮੰਗ ’ਚ ਸਿਦੁੰਰ ਭਰਿਆ ਸੀ। ਉਨ੍ਹਾਂ ਨੇ ਉਸੇ ਹੋਟਲ ਦੇ ਕਮਰੇ ਵਿੱਚ ਇੱਕ ਭਾਂਡੇ ਵਿੱਚ ਅੱਗ ਬਾਲ ਕੇ ਸੱਤ ਫੇਰੇ ਲੈਣ ਤੋਂ ਪਹਿਲਾਂ ਇੱਕ ਦੂਜੇ ਨੂੰ ਮਾਲਾ ਪਹਿਣਾਈ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸੇ ਮੰਤਰ ਦਾ ਜਾਪ ਨਹੀਂ ਕੀਤਾ ਗਿਆ।
ਦੱਸ ਦਈਏ ਕਿ ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਹਾਈ ਕੋਰਟ ਨੇ ਜੋੜਿਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੇਖਿਆ ਹੈ ਕਿ ਲੜਕੇ ਦੀ ਉਮਰ ਵਿਆਹ ਲਈ ਯੋਗ ਨਹੀਂ ਹੈ। ਇਸ ਦੇ ਨਾਲ ਹੀ ਦੋਵੇਂ ਆਪਣੇ ਸ਼ਬਦਾਂ ਨਾਲ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਤੋਂ ਬਾਅਦ ਹਾਈਕੋਰਟ ਦੀ ਬੈਂਚ ਨੇ ਪਟੀਸ਼ਨਰਾਂ ਨੂੰ 25,000 ਰੁਪਏ ਦਾ ਜੁਰਮਾਨਾ ਲਗਾਇਆ। ਜਿਸ ਦਾ ਭੁਗਤਾਨ ਉਨ੍ਹਾਂ ਨੂੰ ਹਾਈਕੋਰਟ ਦੀ ਕਾਨੂੰਨੀ ਸੇਵਾਵਾਂ ਕਮੇਟੀ ਨੂੰ ਕਰਨਾ ਪਵੇਗਾ। ਹਾਲਾਂਕਿ ਅਦਾਲਤ ਨੇ ਪੰਚਕੂਲਾ ਪੁਲਿਸ ਨੂੰ ਜੋੜੇ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਕਿਉਂਕਿ ਉਸਨੇ ਆਪਣੀ ਜ਼ਿੰਦਗੀ ਅਤੇ ਆਜ਼ਾਦੀ ਲਈ ਖਤਰੇ ਦੀ ਗੱਲ ਕੀਤੀ ਸੀ।