ETV Bharat / city

ਫਰਜ਼ੀ ਮ੍ਰਿਤਕਾਂ ਦੀ ਥਾਂ 6 ਵਾਰਿਸਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਮਾਮਲੇ 'ਚ 5 ਕਰਮਚਾਰੀ ਮੁਅੱਤਲ

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਤਰਨਤਾਰਨ ਵਿੱਚ ਫਰਜ਼ੀ ਮ੍ਰਿਤਕਾਂ ਦੀ ਥਾਂ 6 ਵਾਰਿਸਾਂ ਨੂੰ ਸਰਕਾਰੀ ਨੌਕਰੀ ਦੇਣ ਸਬੰਧੀ ਮਾਮਲੇ 'ਤੇ ਕਾਰਵਾਈ ਕਰਦਿਆਂ ਅੱਜ 5 ਅਧਿਕਾਰੀਆਂ/ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਫ਼ੋਟੋ
ਫ਼ੋਟੋ
author img

By

Published : Mar 15, 2021, 8:52 PM IST

ਚੰਡੀਗੜ੍ਹ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਤਰਨਤਾਰਨ ਵਿੱਚ ਫਰਜ਼ੀ ਮ੍ਰਿਤਕਾਂ ਦੀ ਥਾਂ 6 ਵਾਰਿਸਾਂ ਨੂੰ ਸਰਕਾਰੀ ਨੌਕਰੀ ਦੇਣ ਸਬੰਧੀ ਮਾਮਲੇ 'ਤੇ ਕਾਰਵਾਈ ਕਰਦਿਆਂ ਅੱਜ 5 ਅਧਿਕਾਰੀਆਂ/ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਦੇ ਸਿਹਤ ਵਿਭਾਗ ਵਿਖੇ ਫਰਜੀ ਮ੍ਰਿਤਕਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀ ਦੇਣ ਸਬੰਧੀ ਪੜਤਾਲ ਵਿੱਚ ਇਹ ਸਾਹਮਣੇ ਆਇਆ ਹੈ ਕਿ ਕੁੱਲ 6 ਵਿਅਕਤੀਆਂ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਦਿੱਤੀ ਗਈ।

ਇਨ੍ਹਾਂ ਵਾਰਿਸਾਂ ਵੱਲੋਂ ਪੇਸ਼ ਕੀਤੇ ਗਏ ਸਰਟੀਫਿਕੇਟ ਦੀ ਵੈਰੀਫੀਕੇਸ਼ਨ ਕਰਵਾਏ ਜਾਣ ਤੇ ਇਨ੍ਹਾਂ ਸਰਟੀਫਿਕੇਟ ਦੇ ਗਲਤ/ਜਾਅਲੀ ਹੋਣ ਬਾਰੇ ਪਤਾ ਲੱਗਾ, ਜਿਸ ਉਪਰੰਤ ਇਨ੍ਹਾਂ ਦੀ ਸੇਵਾਵਾਂ ਬਰਖਾਸਤ ਕਰ ਦਿੱਤੀਆਂ ਗਈਆਂ। ਜਿਸ 'ਤੇ ਕਾਰਵਾਈ ਕਰਦਿਆਂ ਡਾ. ਨਵੀਨ ਖੁੰਗਰ, ਐਸ.ਐਮ.ਓ., ਹਰਦਵਿੰਦਰ ਸਿੰਘ, ਸੀਨੀਅਰ ਸਹਾਇਕ, ਦਫ਼ਤਰ ਸਿਵਲ ਸਰਜਨ, ਤਰਨ ਤਾਰਨ ਆਰਜੀ ਡਿਊਟੀ ਸੀ.ਐਚ.ਸੀ. ਮਿਆਂਵਿੰਡ, ਰਵਿੰਦਰਪਾਲ ਸਿੰਘ ਸੀਨੀਅਰ ਸਹਾਇਕ, ਦਲਜੀਤ ਸਿੰਘ, ਸੁਪਰਡੈਂਟ, ਅਤੇ ਜਸਵਿੰਦਰ ਸਿੰਘ, ਸੀਨੀਅਰ ਸਹਾਇਕ, ਦਫ਼ਤਰ ਸਿਵਲ ਸਰਜਨ, ਤਰਨਤਾਰਨ ਨੂੰ ਮੁਅੱਤਲ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਪੂਰਵਲੇ ਸਿਵਲ ਸਰਜਨ, ਤਰਨ ਤਾਰਨ ਡਾ. ਅਨੂਪ ਕੁਮਾਰ (ਰਿਟਾਇਰਡ) ਵਿਰੁੱਧ ਵੀ ਸਹੀ ਤਰੀਕੇ ਨਾਲ ਡਿਊਟੀ ਨਾ ਕਰਨ ਕਰਕੇ ਕਾਰਵਾਈ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ ਅਤੇ ਪੜਤਾਲ ਰਿਪੋਰਟ ਵਿੱਚ ਮੁੱਖ ਰੂਪ ਵਿੱਚ ਪਾਏ ਗਏ ਦੋਸ਼ੀ ਕਰਮਚਾਰੀਆਂ/ਅਧਿਕਾਰੀਆਂ ਵਿਰੁੱਧ ਫੌਜਦਾਰੀ ਕੇਸ ਦਰਜ ਕਰਨ ਹਿੱਤ ਡਾਇਰੈਕਟਰ, ਸਿਹਤ ਸੇਵਾਵਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.