ETV Bharat / city

ਹਾਈਕੋਰਟ ਨੇ ਹਰਿਆਣਾ ਤੇ ਪੰਜਾਬ ਦੇ 361 ਅਧਿਕਾਰੀਆਂ ਦੇ ਕੀਤਾ ਤਬਾਦਲਾ

ਪੰਜਾਬ ਅਤੇ ਹਰਿਆਣਾ ਵਿੱਚ ਵੱਡੇ ਪੱਧਰ 'ਤੇ ਜੱਜਾਂ ਅਤੇ ਜੁਡੀਸ਼ੀਅਲ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਬੁੱਧਵਾਰ ਨੂੰ ਦੋਵੇਂ ਰਾਜਾਂ ਦੇ 361 ਜੁਡੀਸ਼ੀਅਲ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਤੋਂ ਪਹਿਲਾਂ ਵੀ ਦੋਵੇਂ ਰਾਜਾਂ ਵਿੱਚ ਸੈਸ਼ਨ ਜੱਜ ਅਤੇ ਏਡੀਜੀ ਦੇ ਤਬਾਦਲੇ ਕੀਤੇ ਗਏ ਸਨ।

ਹਾਈਕੋਰਟ ਨੇ ਹਰਿਆਣਾ ਤੇ ਪੰਜਾਬ ਦੇ 361 ਅਧਿਕਾਰੀਆਂ ਦੇ ਕੀਤਾ ਤਬਾਦਲਾ
ਹਾਈਕੋਰਟ ਨੇ ਹਰਿਆਣਾ ਤੇ ਪੰਜਾਬ ਦੇ 361 ਅਧਿਕਾਰੀਆਂ ਦੇ ਕੀਤਾ ਤਬਾਦਲਾ
author img

By

Published : Apr 7, 2021, 10:51 PM IST

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਵਿੱਚ ਵੱਡੇ ਪੱਧਰ 'ਤੇ ਜੱਜਾਂ ਅਤੇ ਜੁਡੀਸ਼ੀਅਲ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਬੁੱਧਵਾਰ ਨੂੰ ਦੋਵੇਂ ਰਾਜਾਂ ਦੇ 361 ਜੁਡੀਸ਼ੀਅਲ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਤੋਂ ਪਹਿਲਾਂ ਵੀ ਦੋਵੇਂ ਰਾਜਾਂ ਵਿੱਚ ਸੈਸ਼ਨ ਜੱਜ ਅਤੇ ਏਡੀਜੀ ਦੇ ਤਬਾਦਲੇ ਕੀਤੇ ਗਏ ਸਨ।

ਹਾਈਕੋਰਟ ਨੇ ਇਸਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਵਿੱਚ ਜੱਜਾਂ ਦੇ ਤਬਾਦਲੇ ਕੀਤੇ ਸਨ। ਪਿੱਛੋਂ ਹਾਈਕੋਰਟ ਨੇ ਪੰਜਾਬ ਦੇ 8 ਏਡੀਜੀਏ ਸਮੇਤ 205 ਜੁਡੀਸ਼ੀਅਲ ਅਧਿਕਾਰੀਆਂ ਅਤੇ ਹਰਿਆਣਾ ਦੇ ਇੱਕ ਏਡੀਜੀਏ ਸਮੇਤ 156 ਜੁਡੀਸ਼ੀਅਲ ਅਧਿਕਾਰੀਆਂ ਦੇ ਤਬਾਦਲੇ ਦਾ ਆਦੇਸ਼ ਕਰ ਕਰ ਦਿੱਤੇ ਹਨ।

ਪੰਜਾਬ ਦੇ ਜਿਨ੍ਹਾਂ ਅੱਠ ਹੋਰ ਏਡੀਜੀ ਦੇ ਤਬਾਦਲੇ ਦੇ ਆਦੇਸ਼ ਦਿੱਤੇ ਗਏ ਹਨ, ਵਿੱਚ ਸੁਰੇਂਦਰ ਪਾਲ ਕੌਰ ਨੂੰ ਸੰਗਰੂਰ ਤੋਂ ਰੂਪਨਗਰ, ਲਲਿਤ ਕੁਮਾਰ ਸਿੰਗਲਾ ਨੂੰ ਬਰਨਾਲਾ ਤੋਂ ਜਲੰਧਰ, ਜਸਵਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ ਪਟਿਆਲਾ, ਪੂਨਮ ਬਾਂਸਲ ਦਾ ਸੰਗਰੂਰ ਦੀ ਫੈਮਿਲੀ ਅਦਾਲਤ ਵਿੱਚ ਤਬਾਦਲਾ ਕੀਤਾ ਗਿਆ ਹੈ। ਇਸ ਨਾਲ ਹੀ ਨਿਤਿਕਾ ਵਰਮਾ ਨੂੰ ਸੰਗਰੂਰ ਤੋਂ ਫਰੀਦਕੋਟ, ਕਪਿਲ ਅਗਰਵਾਲ ਨੂੰ ਜਲੰਧਰ ਤੋਂ ਬਰਨਾਲਾ, ਅਮਰਿੰਦਰਪਾਲ ਸਿੰਘ ਨੂੰ ਬਰਨਾਲਾ ਤੋਂ ਲੁਧਿਆਣਾ ਅਤੇ ਪ੍ਰਿਤਪਾਲ ਸਿੰਘ ਨੂੰ ਗੁਰਦਾਸਪੁਰ ਤੋਂ ਪਠਾਨਕੋਟ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਇੱਕ ਏਡੀਜੀਏ ਰਾਕੇਸ਼ ਸਿੰਘ ਨੂੰ ਕੁਰੂਕਸ਼ੇਤਰ ਤੋਂ ਰੋਹਤਕ ਤਬਦੀਲ ਕੀਤਾ ਗਿਆ ਹੈ।

ਇਸਤੋਂ ਇਲਾਵਾ ਪੰਜਾਬ ਦੇ 205 ਜੁਡੀਸ਼ੀਅਲ ਅਧਿਕਾਰੀਆਂ ਨੂੰ ਵੀ ਤਬਦੀਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 71 ਸਿਵਲ ਜੱਜ ਸੀਨੀਅਰ ਡਿਵੀਜ਼ਨ ਅਤੇ 34 ਸਿਵਲ ਜੱਜ ਜੂਨੀਅਰ ਡਿਵੀਜ਼ਨ ਜੱਜ ਸ਼ਾਮਲ ਹਨ। ਦੂਜੇ ਪਾਸੇ ਹਰਿਆਣਾ ਦੇ ਜਿਨ੍ਹਾਂ 156 ਜੁਡੀਸ਼ੀਅਲ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿੱਚ 51 ਸਿਵਲ ਜੱਜ ਸੀਨੀਅਰ ਡਿਵੀਜ਼ਨ ਅਤੇ 105 ਸਿਵਲ ਜੱਜ ਜੂਨੀਅਰ ਡਿਵੀਜ਼ਨ ਸ਼ਾਮਲ ਹਨ। ਇਨ੍ਹਾਂ ਸਾਰੇ ਜੱਜਾਂ ਨੂੰ ਛੇਤੀ ਤੋਂ ਛੇਤੀ ਆਪਣੀ ਥਾਂ 'ਤੇ ਕੰਮ ਸੰਭਾਲਣ ਦੇ ਹੁਕਮ ਦੇ ਦਿੱਤੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.