ETV Bharat / city

ਗੁਰਮੀਤ ਬਾਵਾ ਦਾ ਅੰਤਮ ਸਸਕਾਰ ਅੱਜ - Gurmeet Bawa last rites today

ਉੱਚੀ ਹੇਕ ਦੀ ਮਾਲਕਣ ਪੰਜਾਬੀ ਲੋਕ ਗਾਇਕਾ (punjabi Folk singer) ਗੁਰਮੀਤ ਬਾਵਾ (Gurmeet Bawa) ਦਾ ਅੱਜ ਅੰਤਿਮ ਸਸਕਾਰ (Funeral) ਹੋਵੇਗਾ। ਉਨ੍ਹਾਂ ਦੇ ਅੰਤਿਮ ਸਸਕਾਰ ਦੇ ਵਿੱਚ ਪੰਜਾਬੀ ਸੰਗੀਤ, ਪੰਜਾਬੀ ਸਾਹਿਤ ਤੋਂ ਇਲਾਵਾ ਹੋਰ ਉੱਘੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਵੱਡੇ ਸਿਆਸੀ ਲੀਡਰ ਪਹੁੰਚਣਗੇ ਅਤੇ ਸ਼ਰਧਾਂਜਲੀ ਦੇ ਅੰਤਿਮ ਵਿਦਾਈ ਦੇਣਗੇ। ਪਿਛਲੇ ਦਿਨੀਂ ਗੁਰਮੀਤ ਬਾਵਾ ਦਾ ਦੇਹਾਂਤ ਹੋਇਆ ਸੀ ਜਿਸ ਤੋਂ ਬਾਅਦ ਪੂਰੇ ਸੰਗੀਤ ਜਗਤ ਅਤੇ ਹੋਰ ਵੱਖ ਵੱਖ ਕਿੱਤਿਆਂ ਨਾਲ ਜੁੜੇ ਲੋਕਾਂ ਦੇ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਗੁਰਮੀਤ ਬਾਵਾ ਦਾ ਅੱਜ ਅੰਤਿਮ ਸਸਕਾਰ
ਗੁਰਮੀਤ ਬਾਵਾ ਦਾ ਅੱਜ ਅੰਤਿਮ ਸਸਕਾਰ
author img

By

Published : Nov 22, 2021, 7:09 AM IST

ਚੰਡੀਗੜ੍ਹ: ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ (Punjabi folk singer Gurmeet Bawa) ਨੇ 77 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਹਨ। ਮਿਲੀ ਜਾਣਕਾਰੀ ਮੁਤਾਬਿਕ ਗੁਰਮੀਤ ਬਾਵਾ (Gurmeet Bawa) ਨੇ ਅੰਮ੍ਰਿਤਸਰ ’ਚ ਆਖਿਰੀ ਸਾਹ ਲਏ ਸਨ। 77 ਸਾਲ ਦੀ ਉਮਰ ’ਚ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ।ਗੁਰਮੀਤ ਬਾਵਾ ਦੇ ਦੇਹਾਂਤ ਤੋਂ ਮਗਰੋਂ ਪੂਰੇ ਸੰਗੀਤ ਜਗਤ ਵਿੱਚ ਸੋਗ ਦਾ ਮਾਹੌਲ ਹੈ। ਉਹਨਾਂ ਦੇ ਦੇਹਾਂਤ ਨੂੰ ਲੈ ਕੇ ਹਰ ਕੋਈ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ, ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਹੈ। ਪੰਜਾਬੀ ਗਾਇਕਾ ਕਾਫੀ ਸਮੇਂ ਤੋਂ Ivy ਹਸਪਤਾਲ ਵਿੱਚ ਦਾਖਿਲ ਸੀ ਉਨ੍ਹਾਂ ਨੇ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ ਇਸਦੇ ਚੱਲਦੇ ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਲੰਬੀ ਹੇਕ ਲਾਉਣ ਦਾ ਬਣਾਇਆ ਸੀ ਰਿਕਾਰਡ

ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ (Punjabi folk singer Gurmeet Bawa) ਨੇ 45 ਸੈਕਿੰਡ ’ਚ ਲੰਬੀ ਹੇਕ ਲਾਉਣ ਦਾ ਰਿਕਾਰਡ ਬਣਾਇਆ ਸੀ। ਉਨ੍ਹਾਂ ਨੂੰ ਰਾਸ਼ਟਰਪਤੀ ਐਵਾਰਡ ਸਣੇ ਕਈ ਹੋਰ ਐਵਾਰਡਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਲੰਬੀ ਹੇਕ ਲਈ ਜਾਣੀ ਜਾਂਦੀ ਸੀ ਗੁਰਮੀਤ ਬਾਵਾਦੂਜੇ ਪਾਸੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਵੱਲੋਂ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਗੁਰਮੀਤ ਬਾਵਾ ਉਹ ਬੁਲੰਦ ਆਵਾਜ਼ ਸੀ ਜਿਸ ਨੇ ਆਪਣੀ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਨਾਲ ਅੱਧੀ ਸਦੀ ਤੋਂ ਵੱਧ ਪੰਜਾਬੀ ਲੋਕ ਸੰਗੀਤ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਗੁਰਮੀਤ ਬਾਵਾ ਆਪਣੀ ਲੰਬੀ ਹੇਕ ਲਈ ਜਾਣੀ ਜਾਂਦੀ ਸੀ। ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਗੁਰਮੀਤ ਬਾਵਾ ਨੇ ਪੰਜਾਬੀ ਮਾਂ ਬੋਲੀ, ਸੱਭਿਆਚਾਰ ਤੇ ਲੋਕ ਸੰਗੀਤ ਦੀ ਲੰਬਾਂ ਸਮਾਂ ਸੇਵਾ ਕੀਤੀ ਹੈ। ਇਸ ਲੋਕ ਗਾਇਕਾ ਦੇ ਤੁਰ ਜਾਣ ਨਾਲ ਪੰਜਾਬੀ ਲੋਕ ਗਾਇਕੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਇਹ ਵੀ ਪੜ੍ਹੋ: ਗਾਇਕਾ ਗੁਰਮੀਤ ਬਾਵਾ ਦੇ ਦੇਹਾਂਤ ਮਗਰੋਂ ਹਰ ਕੋਈ ਦੇ ਰਿਹੈ ਸ਼ਰਧਾਂਜਲੀ

ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਟਵੀਟ ਰਾਹੀ ਦੁੱਖ ਜਾਹਿਰ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰਮੀਤ ਬਾਵਾ ਜੀ ਦੇ ਦੇਹਾਂਤ ਦੀ ਖ਼ਬਰ ਸੁਣਕੇ ਦੁੱਖੀ ਹਾਂ। ਪੰਜਾਬੀ ਲੋਕ ਸੰਗੀਤ ਚ ਉਨ੍ਹਾਂ ਦਾ ਨਾ ਦੱਸਣਯੋਗ ਯੋਗਦਾਨ ਹੈ। ਮੇਰੀਆਂ ਦਿਲੀ ਸੰਵੇਦਨਾ ਅਤੇ ਪ੍ਰਾਰਥਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ।

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਵੱਲੋਂ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ (Gurmeet Bawa) ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਉਪ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਕਿ ਗੁਰਮੀਤ ਬਾਵਾ ਉਹ ਬੁਲੰਦ ਆਵਾਜ਼ ਸੀ ਜਿਸ ਨੇ ਆਪਣੀ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਨਾਲ ਅੱਧੀ ਸਦੀ ਤੋਂ ਵੱਧ ਪੰਜਾਬੀ ਲੋਕ ਸੰਗੀਤ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਗੁਰਮੀਤ ਬਾਵਾ ਆਪਣੀ ਲੰਬੀ ਹੇਕ ਲਈ ਜਾਣੀ ਜਾਂਦੀ ਸੀ

ਉਥੇ ਹੀ ਪਰਗਟ ਸਿੰਘ ਨੇ ਕਿਹਾ ਕਿ ਗੁਰਮੀਤ ਬਾਵਾ ਨੇ ਪੰਜਾਬੀ ਮਾਂ ਬੋਲੀ, ਸੱਭਿਆਚਾਰ ਤੇ ਲੋਕ ਸੰਗੀਤ ਦੀ ਲੰਬਾਂ ਸਮਾਂ ਸੇਵਾ ਕੀਤੀ ਹੈ। ਇਸ ਲੋਕ ਗਾਇਕਾ ਦੇ ਤੁਰ ਜਾਣ ਨਾਲ ਪੰਜਾਬੀ ਲੋਕ ਗਾਇਕੀ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।

ਰੰਧਾਵਾ ਤੇ ਪਰਗਟ ਸਿੰਘ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕਰਦਿਆਂ ਗੁਰਮੀਤ ਬਾਵਾ ਦੇ ਪਰਿਵਾਰ, ਸਾਕ-ਸਨੇਹੀਆਂ ਤੇ ਪ੍ਰਸੰਸਕਾਂ ਨਾਲ ਦੁੱਖ ਵੀ ਸਾਂਝਾ ਕੀਤਾ।

ਪ੍ਰਸਿੱਧ ਪੰਜਾਬੀ ਗਾਇਕਾ ਸ਼੍ਰੀਮਤੀ ਦੇ ਦੇਹਾਂਤ 'ਤੇ ਦਿਲੀ ਅਫਸੋਸ, ਗੁਰਮੀਤ ਬਾਵਾ ਜੀ। ਪੰਜਾਬੀ ਸੰਗੀਤਕ ਸਨਅਤ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਪ੍ਰਾਪਤੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਗੁਰੂ ਸਾਹਿਬ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਉੱਘੇ ਪੰਜਾਬੀ ਗਾਇਕ ਗੁਰਮੀਤ ਬਾਵਾ ਜੀ ਦੇ ਵਿਛੋੜੇ 'ਤੇ ਬਹੁਤ ਦੁੱਖ ਹੋਇਆ। ਉਸਦੀ ਗਾਇਕੀ ਦੀ ਵਿਲੱਖਣ ਸ਼ੈਲੀ ਨੇ ਉਸਦੇ ਕਈ ਪ੍ਰਸ਼ੰਸਕਾਂ ਨੂੰ ਜਿੱਤ ਲਿਆ ਅਤੇ ਕਈਆਂ ਦੇ ਦਿਲਾਂ ਨੂੰ ਖੁਸ਼ੀ ਦਿੱਤੀ। ਪੰਜਾਬ ਨੇ ਇੱਕ ਸਿਤਾਰਾ ਅਤੇ ਇੱਕ ਆਈਕਨ ਗੁਆ ​​ਦਿੱਤਾ ਹੈ। ਪ੍ਰਮਾਤਮਾ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ।

ਪਹਿਲੀ ਵਾਰ ਮੈਨੂੰ ਬਾਵਾ uncle ਦਾ ਫੋਨ ਆਇਆ ਕੇ Amristar ਪ੍ਰੋਗਰਾਮ ਕਰਨਾ ਕਿਉਂਕਿ ਮੈਂ ਗਲੋਰੀ ਤੇ ਲਾਚੀ ਨੂੰ ਪਹਿਲਾ ਜਾਣਦੀ ਸੀ ਪਰ ਗੁਰਮੀਤ ਬਾਵਾ ਜੀ ਨੂੰ ਮਿਲਣ ਦਾ ਪਹਿਲਾ ਮੌਕਾ ਸੀ ! ਮੈਂ ਓਹਨਾ ਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਸੀ ਪ੍ਰੋਗਰਾਮ ਬਹੁਤ ਸੋਹਣਾ ਹੋਇਆ ਫਿਰ ਸਾਨੂੰ ਉਹ ਆਪਣੇ ਘਰ ਲੈ ਗਏ ਕਹਿੰਦੇ ਅੱਜ ਤੋਂ ਤੂੰ ਮੇਰੀ ਬੇਟੀ ਏ ਤੇ ਫਿਰ ਸਾਰੀ ਉਮਰ ਓਹਨਾ ਮੇਰੇ ਨਾਲ ਮਾਂਵਾਂ ਵਾਂਗ ਨਿਭਾਈ , ਆਰਟ council ਦੀ ਚੇਅਰਪਰਸਨ ਬਣਨ ਤੇ ਕਿਧਰੇ ਫੋਨ ਤੇ ਓਹਨਾ ਦੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ ਕੁਛ ਗ਼ਲਤ ਹੁੰਦਾ ਤਾ ਬੜੇ ਦੁਖੀ ਹੁੰਦੇ ਬੜਾ ਘੱਟ ਬੋਲਦੇ ਸਨ ਪਰ ਮੋਹਬਤ ਓਹਨਾ ਦੇ ਰੋਮ ਰੋਮ ਚ ਸੀ ਆਰਟ ਕਾਉਂਸਿਲ ਰਾਹੀਂ ਜਦੋ ਪੂਰੇ ਪੰਜਾਬ ਚ ਤੀਆਂ ਕਰਾਈਆ ਤਾਂ ਕਹਿੰਦੇ ਤੂੰ ਤਾ ਮੈਨੂੰ ਫਿਰ ਜਾਵਾਨ ਕਰਤਾ ਥੋੜੀ ਦੇਰ ਪਹਿਲਾ ਭੈਣ ਲਾਚੀ ਚਲੀ ਗਈ ਤੇ ਇਸ ਦਾ ਝੋਂਰਾ ਓਹਨਾ ਨੂੰ ਲੈ ਬੈਠਾ ਗਲੋਰੀ ਦਾ ਫੋਨ ਆਇਆ ਹੋਕੇ ਵਿਰਲਾਪ ਕਿ ਕਹਾ ਕੁਛ ਸਮਝ ਨਹੀਂ ਆ ਰਹੀ ਲੰਬੀ ਹੇਕ ਦੀ ਰਾਣੀ ਨਾਲ ਇਕ ਯੁਗ ਖਤਮ ਹੋ ਗਿਆ ਮਾਂ ਅਲਵਿਦਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.