ETV Bharat / city

ਪਤਨੀ ਦੇ ਸਤਾਏ ਪਤੀ ਨੂੰ HC ਵੱਲੋਂ ਵੱਡੀ ਰਾਹਤ - ਪੰਜਾਬ ਹਰਿਆਣਾ ਹਾਈ ਕੋਰਟ

ਪੰਜਾਬ ਹਰਿਆਣਾ ਹਾਈ ਕੋਰਟ (Punjab Haryana High Court) ਨੇ ਇੱਕ ਅਪਾਹਿਜ ਪਤੀ ਨੂੰ ਰਾਹਤ ਦਿੱਤੀ ਹੈ। ਕੋਰਟ (Court) ਨੇ ਪਤਨੀ ਵੱਲੋਂ ਪਤੀ ‘ਤੇ ਲਾਏ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਤੇ ਉਨ੍ਹਾਂ ਦੇ ਤਲਾਕ ਨੂੰ ਮਨਜ਼ੂਰੀ ਦਿੱਤੀ ਹੈ।

ਪਤਨੀ ਤੋਂ ਸਤਾਏ ਪਤੀ ਨੂੰ HC ਤੋ ਵੱਡੀ ਰਾਹਤ
ਪਤਨੀ ਤੋਂ ਸਤਾਏ ਪਤੀ ਨੂੰ HC ਤੋ ਵੱਡੀ ਰਾਹਤ
author img

By

Published : Sep 9, 2021, 7:52 PM IST

ਚੰਡੀਗੜ੍ਹ: ਇੱਕ ਪਤੀ ਵੱਲੋਂ ਪਤਨੀ ਦੇ ਅੱਤਿਆਚਾਰ ਤੋਂ ਤੰਗ ਹੋ ਕੇ ਪੰਜਾਬ ਹਰਿਆਣਾ ਹਾਈਕੋਰਟ (Punjab Haryana High Court) ਦਾ ਰੁੱਖ ਕੀਤਾ ਗਿਆ ਸੀ। ਪਤੀ ਨੂੰ ਰਾਹਤ ਦਿੰਦਿਆਂ ਹਾਈ ਕੋਰਟ ਨੇ ਦੋਵਾਂ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਫੈਮਿਲੀ ਕੋਰਟ (Family Court) ਦੇ ਤਲਾਕ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਤਨੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪਤੀ ਨੇ ਆਪਣੀ ਪਤਨੀ ‘ਤੇ ਇਲਜ਼ਾਮ ਲਾਗਏ ਸਨ ਕਿ ਉਸ ਦੀ ਪਤਨੀ ਉਸ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੀ ਹੈ।

ਪੀੜਤ ਪਤੀ 50 ਫੀਸਦ ਅਪਾਹਿਜ ਹੈ, ਪਤੀ ਮੁਤਾਬਿਕ ਉਨ੍ਹਾਂ ਦਾ ਵਿਆਹ 2012 ਵਿੱਚ ਹੋਇਆ ਸੀ ਤੇ ਉਨ੍ਹਾਂ ਦੀ ਇੱਕ ਬੇਟੀ ਵੀ ਹੈ। ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦਾ ਵਤੀਰਾ ਬਹੁਤ ਹੀ ਮਾੜਾ ਹੈ ਹਾਲਾਂਕਿ ਪਤੀ ਵੱਲੋਂ ਆਪਣੀ ਪਤਨੀ ਦੇ ਸੁਭਾਅ ਬਦਲਣ ਦੀ ਉਮੀਦ ਨਾਲ ਰਿਸ਼ਤੇ ਨੂੰ ਨਿਭਾਇਆ ਜਾ ਰਿਹਾ ਸੀ, ਪਰ ਪਤਨੀ ਦੇ ਸੁਭਾਅ ਵਿੱਚ ਕੋਈ ਬਦਲਆ ਨਾ ਹੋਣ ਕਰਕੇ ਉਸ ਦਾ ਆਪਣੇ ਪਤੀ ‘ਤੇ ਤਸ਼ੱਦਦ ਦਿਨੋ-ਦਿਨ ਵੱਧ ਰਿਹਾ ਸੀ। ਜਿਸ ਕਰਕੇ ਪਤੀ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ।

ਇਸ ਮਾਮਲੇ 'ਚ ਪਤੀ ਦੀ ਪਟੀਸ਼ਨ' ਤੇ ਹਿਸਾਰ ਦੀ ਫੈਮਿਲੀ ਕੋਰਟ ਨੇ ਪਤਨੀ ਦੇ ਸੁਭਾਅ ਨੂੰ ਜ਼ਾਲਮ ਮੰਨਦੇ ਹੋਏ 27 ਅਗਸਤ 2019 ਨੂੰ ਤਲਾਕ ਦੇ ਦਿੱਤਾ ਸੀ। ਪਤੀ ਨੇ ਹਾਈ ਕੋਰਟ ਨੂੰ ਦੱਸਿਆ, ਪਤਨੀ ਦੇ ਦੁਰਵਿਹਾਰ ਕਰਕੇ ਉਸ ਦਾ ਪਰਿਵਾਰ ਵੀ ਉਸ ਤੋਂ ਅਲੱਗ ਹੋ ਗਿਆ ਹੈ।

ਪੀੜਤ ਪਤੀ ਨੇ ਅਦਾਲਤ ਨੂੰ ਦੱਸਿਆ ਗਿਆ ਕਿ ਉਹ 50 ਫੀਸਦ ਅਪਾਹਜ ਹੈ, ਜਿਸ ਦੇ ਬਾਵਜੂਦ ਵੀ ਉਸ ਦੀ ਪਤਨੀ ਨੇ ਉਸ ਦੇ ਵਿਰੁੱਧ ਕਈ ਵਾਰ ਦਾਜ ਅਤੇ ਹੋਰ ਇਲਜ਼ਾਮਾਂ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ, ਜਿਸ ਦੀ ਜਾਂਚ ਦੌਰਾਨ ਪਤਨੀ ਦੀਆਂ ਸ਼ਿਕਾਇਤ ਝੂਠ ਸਾਬਿਤ ਹੋਈਆਂ।

ਪੀੜਤ ਪਤੀ ਵੱਲੋਂ ਆਪਣੀ ਪਤਨੀ ‘ਤੇ ਇਲਜ਼ਾਮ ਲਗਾਏ ਹਨ, ਕਿ ਉਸ ਵੱਲੋਂ ਕਈ ਵਾਰ ਉਸ ਦੀ ਧੀ ਤੇ ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਜਿਸ ਵਿੱਚ ਦੋਵੇਂ ਪਿਓ ਧੀ ਜ਼ਖ਼ਮੀ (Injured) ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਕਈ ਵਾਰ ਡਾਕਟਰ ਕੋਲ ਵੀ ਜਾਣਾ ਪਿਆ।

ਪੀੜਤ ਪਤੀ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਇਸ ਫੈਸਲੇ ਲਈ ਹਾਈ ਕੋਰਟ ਦਾ ਧੰਨਵਾਦ ਕੀਤਾ ਗਿਆ ਹੈ। ਪਤੀ ਨੇ ਕਿਹਾ, ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਮੈਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ।

ਇਹ ਵੀ ਪੜ੍ਹੋ:ਹਾਈਕੋਰਟ ‘ਚ ਸਾਢੇ ਚਾਰ ਲੱਖ ਮਾਮਲੇ ਵਿਚਾਰ ਅਧੀਨ

ETV Bharat Logo

Copyright © 2024 Ushodaya Enterprises Pvt. Ltd., All Rights Reserved.