ਚੰਡੀਗੜ੍ਹ: ਅੰਮ੍ਰਿਤਸਰ ’ਚ ਸਥਿਤ ਇਤਿਹਾਸਿਕ ਜਲ੍ਹਿਆਂਵਾਲਾ ਬਾਗ਼ ਚ ਸਥਿਤ ਸ਼ਹੀਦੀ ਖੂਹ ਨੂੰ ਲੈ ਕੇ ਕੇਂਦਰੀ ਸੰਸਕ੍ਰਤਿ ਮੰਤਰਾਲੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਫੈਸਲੇ ਮੁਤਾਬਿਕ ਜਲ੍ਹਿਆਂਵਾਲਾ ਬਾਗ ਵਿਖੇ ਸਥਿਤ ਸ਼ਹੀਦੀ ਖੂਹ ’ਚ ਪੈਸੇ ਪਾਉਣ ’ਤੇ ਬਿਲਕੁੱਲ ਰੋਕ ਲਗਾ ਦਿੱਤੀ ਗਈ ਹੈ। ਹਾਲਾਂਕਿ ਪਹਿਲਾਂ ਵੀ ਇਸ ਸਬੰਧੀ ਸ਼ਹੀਦੀ ਖੂਹ ਕੋਲ ਬੋਰਡ ਲਗਾਇਆ ਗਿਆ ਸੀ ਇਸਦੇ ਬਾਵਜੁਦ ਵੀ ਸੈਲਾਨੀਆਂ ਵੱਲੋਂ ਖੂਹ ਚ ਪੈਸੇ ਪਾਏ ਜਾਂਦੇ ਰਹੇ ਹਨ।
ਜਲ੍ਹਿਆਂਵਾਲਾ ਬਾਗ਼ ਨੂੰ ਦੇਖਣ ਦੇ ਲਈ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਆਉਂਦੇ ਹਨ। ਸੈਲਾਨੀ ਇੱਥੇ ਸ਼ਹੀਦਾਂ ਦੇ ਸਨਮਾਨ ਚ ਸ਼ਹੀਦੀ ਸਮਾਰਕ ’ਚ ਪੈਸੇ ਪਾਉਂਦੇ ਸਨ। ਜਿਸ ’ਤੇ ਹੁਣ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।
ਸ਼ਹੀਦੀ ਖੂਹ ਚੋਂ ਨਿਕਲੇ ਪੈਸੇ: ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਜਲ੍ਹਿਆਂਵਾਲਾ ਬਾਗ ਦਾ ਨਵੀਨੀਕਰਨ ਕਰਨ ਦੇ ਲਈ ਬੰਦ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਰਕਾਰ ਦੇ ਆਦੇਸ਼ ’ਤੇ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ 28 ਅਗਸਤ ਤੋਂ ਲੈ ਕੇ ਹੁਣ ਤੱਕ ਜਲ੍ਹਿਆਂਵਾਲਾ ਬਾਗ ਦੇ ਖੂਹ ਚੋਂ ਕਰੀਬ ਸਾਢੇ 8 ਲੱਖ ਰੁਪਏ ਕੱਢੇ ਗਏ ਹਨ। ਜਿਸ ਨੂੰ ਜਲ੍ਹਿਆਂਵਾਲਾ ਬਾਗ ਮੈਮੋਰੀਅਲ ਟਰੱਸਟ ਦੇ ਖਾਤੇ ’ਚ ਜਮਾ ਕਰਵਾਇਆ ਗਿਆ ਹੈ।
ਖੂਹ ਦੇ ਉੱਪਰੀ ਹਿੱਸੇ ਨੂੰ ਬੰਦ ਕਰਨ ਦੇ ਹੁਕਮ: ਕਾਬਿਲੇਗੌਰ ਹੈ ਕਿ ਸ਼ਹੀਦੀ ਖੁਹ ਚ ਪੈਸੇ ਪਾਉਣ ਤੋਂ ਰੋਕਣ ਦੇ ਲਈ ਬਰੋਡ ਵੀ ਲਗਾਇਆ ਗਿਆ ਸੀ ਇਸਦੇ ਬਾਵਜੁਦ ਵੀ ਸੈਲਾਨੀਆਂ ਵੱਲੋਂ ਖੁਹ ਚ ਪੈਸੇ ਪਾਏ ਜਾ ਰਹੇ ਹਨ ਜਿਸ ਕਾਰਨ ਸਰਕਾਰ ਵੱਲੋਂ ਸ਼ਹੀਦੀ ਖੂਹ ਦੇ ਉੱਪਰੀ ਹਿੱਸੇ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜੋ: ਤਨਖਾਹ ਨਾ ਮਿਲਣ ਕਾਰਨ ਟੈਂਕੀ ‘ਤੇ ਚੜ੍ਹੇ ਕਰਮਚਾਰੀ !