ETV Bharat / city

ਪਤਨੀ ਦੇ ਵਿਛੋੜੇ 'ਚ ਪੁਲਿਸ ਅਧਿਕਾਰੀ ਨੇ ਮੋਕਸ਼ਦਾਤਾ ਬਣ ਕੀਤਾ 30 ਹਜ਼ਾਰ ਲੋਕਾਂ ਦਾ ਪਿੰਡਦਾਨ

ਜਦੋਂ ਸ਼ਿਆਮ ਲਾਲ ਦੇ ਬੇਟੇ ਦਾ ਜਨਮ ਹੋਇਆ, ਤਾਂ ਉਨ੍ਹਾਂ ਦੀ ਪਤਨੀ ਦੀ ਡਿਲਿਵਰੀ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਉਹ ਬਹੁਤ ਦੁਖੀ ਮਹਿਸੂਸ ਕਰਨ ਲੱਗੇ। ਇਸ ਉਦਾਸੀ ਕਾਰਨ ਉਹ ਕਈ ਘੰਟੇ ਸ਼ਮਸ਼ਾਨਘਾਟ ਜਾ ਕੇ ਬੈਠ ਰਹਿੰਦੇ। ਇਸ ਦੌਰਾਨ ਉਨ੍ਹਾਂ ਨੂੰ ਸ਼ਮਸ਼ਾਨ ਘਾਟ 'ਤੇ ਬਹੁਤ ਸਾਰੀਆਂ ਅਸਥੀਆਂ ਲਵਾਰਸ ਮਿਲਿਆਂ, ਜਿਨ੍ਹਾਂ ਨੂੰ ਗੰਗਾ 'ਚ ਪ੍ਰਵਾਹਤ ਕਰਨ ਵਾਲਾ ਕੋਈ ਨਹੀਂ ਸੀ। ਉਦੋਂ ਤੋਂ ਹੀ ਸ਼ਿਆਮ ਲਾਲ ਮੋਕਸ਼ਦਾਤਾ ਬਣ ਲਵਾਰਸ ਲੋਕਾਂ ਦੀਆਂ ਅਸਥੀਆਂ ਪ੍ਰਵਾਹਤ ਕਰਨ ਤੇ ਪਿੰਡਦਾਨ ਕਰਨਾ ਸ਼ੁਰੂ ਕਰ ਦਿੱਤਾ, ਜੋ ਕਿ ਅਜੇ ਵੀ ਜਾਰੀ ਹੈ।

ਮੋਕਸ਼ਦਾਤਾ ਬਣ ਕੀਤਾ 30 ਹਜ਼ਾਰ ਲੋਕਾਂ ਦਾ ਪਿੰਡਦਾਨ

author img

By

Published : Jan 21, 2021, 7:45 AM IST

ਚੰਡੀਗੜ੍ਹ:ਇਸ ਦੁਨੀਆਂ ਤੋਂ ਜੇਕਰ ਕੋਈ ਚਲਾ ਜਾਂਦਾ ਹੈ ਤਾਂ ਉਸ ਪਰਿਵਾਰਕ ਮੈਂਬਰ ਪੂਰੇ ਰੀਤੀ ਰਿਵਾਜਾਂ ਮੁਤਾਬਕ ਉਸ ਦਾ ਅੰਤਮ ਸਸਕਾਰ ਕਰਦੇ ਹਨ। ਕਿਉਂਕਿ ਅਜਿਹੀ ਮਾਨਤਾ ਹੈ ਕਿ ਜੇਕਰ ਮ੍ਰਿਤਕ ਦਾ ਅੰਤਮ ਸਸਕਾਰ ਨਾ ਕੀਤਾ ਜਾਵੇ ਤਾਂ ਉਸ ਨੂੰ ਮੋਕਸ਼ ਨਹੀਂ ਮਿਲਦਾ।

ਸਾਡੇ ਆਲੇ-ਦੁਆਲੇ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਕਿ ਆਪਣੇ ਨੇੜਲੀਆਂ ਦੀ ਮੌਤ ਮਗਰੋਂ ਉਨ੍ਹਾਂ ਦੇ ਸੰਸਕਾਰ ਕਰਨ ਅਸਮਰਥ ਹਨ। ਸਮਾਜ 'ਚ ਚੰਡੀਗੜ੍ਹ ਦੇ ਰਿਟਾਇਰਡ ਇੰਸਪੈਕਟਰ ਸ਼ਿਆਮ ਲਾਲ ਵਰਗੇ ਲੋਕ ਵੀ ਹਨ, ਜੋ ਕਿ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਲੋਕਾਂ ਨੂੰ ਮੋਕਸ਼ ਦਵਾਉਣ ਲਈ ਆਪਣੀ ਜ਼ਿੰਦਗੀ ਦੇ 25 ਸਾਲ ਦੇ ਚੁੱਕੇ ਹਨ ਤੇ ਹੁਣ ਤੱਕ ਇਹ ਕੰਮ ਜਾਰੀ ਹੈ।

ਮੋਕਸ਼ਦਾਤਾ ਬਣ ਕੀਤਾ 30 ਹਜ਼ਾਰ ਲੋਕਾਂ ਦਾ ਪਿੰਡਦਾਨ

25 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅਸਥੀਆਂ ਪ੍ਰਵਾਹਤ ਕਰਨ ਦਾ ਸਿਲਸਿਲਾ

ਰਿਟਾਇਰਡ ਇੰਸਪੈਕਟਰ ਸ਼ਿਆਮ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਜਨਮ ਅਪ੍ਰੈਲ 1995 'ਚ ਹੋਇਆ ਸੀ। ਬੇਟੇ ਦਾ ਜਨਮ ਹੋਇਆ ਤਾਂ ਉਨ੍ਹਾਂ ਦੀ ਪਤਨੀ ਦੀ ਡਲਿਵਰੀ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਉਹ ਬਹੁਤ ਦੁਖੀ ਮਹਿਸੂਸ ਕਰਨ ਲੱਗੇ। ਇਸ ਉਦਾਸੀ ਕਾਰਨ ਉਹ ਕਈ ਘੰਟੇ ਸ਼ਮਸ਼ਾਨਘਾਟ ਜਾ ਕੇ ਬੈਠ ਰਹਿੰਦੇ। ਇਸ ਦੌਰਾਨ ਉਨ੍ਹਾਂ ਨੂੰ ਸ਼ਮਸ਼ਾਨ ਘਾਟ 'ਤੇ ਬਹੁਤ ਸਾਰੀਆਂ ਅਸਥੀਆਂ ਲਵਾਰਸ ਮਿਲਿਆਂ, ਜਿਨ੍ਹਾਂ ਨੂੰ ਗੰਗਾ 'ਚ ਪ੍ਰਵਾਹਤ ਕਰਨ ਵਾਲਾ ਕੋਈ ਨਹੀਂ ਸੀ। ਉਨ੍ਹਾਂ ਨੇ ਸ਼ਮਸ਼ਾਨ ਘਾਟ ਦੇ ਪੰਡਤ ਨਾਲ ਗੱਲ ਕੀਤੀ ਤੇ ਉਦੋਂ ਤੋਂ ਹੀ ਸ਼ਿਆਮ ਲਾਲ ਮੋਕਸ਼ਦਾਤਾ ਬਣ ਲਵਾਰਸ ਲੋਕਾਂ ਦੀਆਂ ਅਸਥੀਆਂ ਪ੍ਰਵਾਹਤ ਕਰਨ ਤੇ ਪਿੰਡਦਾਨ ਕਰਨਾ ਸ਼ੁਰੂ ਕਰ ਦਿੱਤਾ, ਜੋ ਕਿ ਅਜੇ ਵੀ ਜਾਰੀ ਹੈ। ਹੁਣ ਤੱਕ ਹਰਿਦੁਆਰ 'ਚ ਉਹ ਮੋਕਸ਼ਦਾਤਾ ਬਣ ਤਕਰੀਬਨ 30 ਹਜ਼ਾਰ ਲੋਕਾਂ ਦੀ ਅਸਥੀਆਂ ਪ੍ਰਵਾਹਤ ਤੇ ਪਿੰਡਦਾਨ ਕਰ ਚੁੱਕੇ ਹਨ।

ਲੰਬੇ ਸਮੇਂ ਤੋਂ ਪਰਿਵਾਰ ਕੋਲੋਂ ਲੁਕੋਈ ਸਮਾਜ ਸੇਵਾ ਦੀ ਗੱਲ

ਇੰਸਪੈਕਟਰ ਸ਼ਿਆਮ ਲਾਲ ਨੇ ਦੱਸਿਆ ਕਿ ਪੁੱਤਰ ਦੀ ਦੇਖਭਾਲ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਨੇ ਦੂਜਾ ਵਿਆਹ ਕਰਵਾਇਆ। ਉਸ ਸਮੇਂ ਤੱਕ ਉਨ੍ਹਾਂ ਦੇ ਪਰਿਵਾਰ 'ਚ ਕਿਸੇ ਨੂੰ ਵੀ ਉਨ੍ਹਾਂ ਦੇ ਇਸ ਸਮਾਜ ਸੇਵੀ ਕੰਮ ਬਾਰੇ ਨਹੀਂ ਪਤਾ ਸੀ। ਉਹ ਲੋਕਾਂ ਦੀਆਂ ਅਸਥੀਆਂ ਪ੍ਰਵਾਹਤ ਕਰਨ ਲਈ ਘਰੋਂ ਝੂਠ ਬੋਲ ਕੇ ਹਰਿਦੁਆਰ ਜਾਂਦੇ, ਪਰ ਬਾਅਦ 'ਚ ਉਨ੍ਹਾਂ ਨੂੰ ਸੱਚ ਦੱਸਣਾ ਪਿਆ। ਹੁਣ ਉਨ੍ਹਾਂ ਦੇ ਨਾਲ ਇਸ ਕੰਮ 'ਚ ਉਨ੍ਹਾਂ ਦਾ ਪੁੱਤਰ ਤੇ ਪਤਨੀ ਵੀ ਸ਼ਾਮਲ ਹੈ ਤੇ ਉਨ੍ਹਾਂ ਨੂੰ ਇਸ ਕੰਮ ਲਈ ਪਰਿਵਾਰ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ।

25 ਸਾਲਾਂ ਤੱਕ ਨਿਭਾਈ ਨੌਕਰੀ ਤੇ ਧਰਮ

ਸ਼ਿਆਮ ਲਾਲ ਪਿਛਲੇ ਸਾਲ ਹੀ ਚੰਡੀਗੜ੍ਹ ਪੁਲਿਸ ਤੋਂ ਬਤੌਰ ਇੰਸਪੈਕਟਰ ਸੇਵਾਮੁਕਤ ਹੋਏ ਹਨ। ਪੁਲਿਸ ਦੀ ਨੌਕਰੀ ਦੌਰਾਨ ਉਨ੍ਹਾਂ ਨੇ ਅਸਥੀਆਂ ਪ੍ਰਵਾਹਤ ਕਰਨ ਦਾ ਕੰਮ ਜਾਰੀ ਰੱਖਿਆ। ਉਨ੍ਹਾਂ ਨੇ ਕਿਹਾ ਕਿ ਉਹ ਮਹੀਨੇ 'ਚ ਇੱਕ ਵਾਰ ਹਰਿਦੁਆਰ ਜ਼ਰੂਰ ਜਾਂਦੇ ਸੀ, ਕਈ ਵਾਰ ਮਹੀਨੇ 'ਚ ਦੋ ਵਾਰ ਵੀ ਜਾਂਦੇ ਸਨ।

ਵੱਖ-ਵੱਖ ਸ਼ਹਿਰਾਂ ਤੋਂ ਇੱਕਠੀ ਕੀਤੀਆਂ ਅਸਥੀਆਂ

ਸ਼ਿਆਮ ਲਾਲ ਨੇ ਦੱਸਿਆ ਕਿ ਪਹਿਲਾਂ ਉਹ ਚੰਡੀਗੜ੍ਹ ਸੈਕਟਰ 25 ਦੇ ਸ਼ਮਸ਼ਾਨ ਘਾਟ ਤੋਂ ਅਸਥੀਆਂ ਇਕੱਠੀਆਂ ਕਰਦੇ ਸਨ, ਪਰ ਹੁਣ ਉਹ ਮਨੀਮਾਜਰਾ, ਪੰਚਕੂਲਾ, ਪਾਣੀਪਤ, ਪਟਿਆਲਾ, ਮੋਹਾਲੀ, ਜ਼ੀਰਕਪੁਰ, ਸ਼ਿਮਲਾ ਜਾਂ ਚੰਡੀਗੜ੍ਹ ਤੋਂ ਇਲਾਵਾ ਕਿਸੇ ਹੋਰ ਸ਼ਹਿਰ 'ਚ ਜਾਂਦੇ ਹਨ। ਫਿਰ ਉਥੇ ਸ਼ਮਸ਼ਾਨਘਾਟ 'ਚ ਲਾਵਾਰਿਸ ਅਸਥੀਆਂ ਲੈ ਕੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਗੰਗਾ 'ਚ ਪ੍ਰਵਾਹਤ ਕਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.