ਚੰਡੀਗੜ੍ਹ: ਫਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਨੇ ਸੋਮਵਾਰ ਨੂੰ ਆਪਣੀ ਮੁਸਤੈਦੀ ਨਾਲ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਮੈਡੀਕਲ ਸਟਾਫ਼ ਨੂੰ ਜ਼ਰੂਰੀ ਸਮਾਨ ਦੇਣ ਦੇ ਬਹਾਨੇ ਜੇਲ੍ਹ ਅੰਦਰ ਬੰਦ ‘ਏ’ ਕੈਟਾਗੇਰੀ ਦੇ ਗੈਂਗਸਟਰ ਨੂੰ ਪੰਜ ਮੋਬਾਈਲ ਫੋਨ ਤੇ ਹੋਰ ਸਮਾਨ ਭੇਜਣ ਦੀ ਸਕੀਮ ਦਾ ਭਾਂਡਾ ਭੰਨ੍ਹਿਆ।
-
In a major breakthrough, the Ferozepur Jail Administration on Monday unearthed a plot of sending five mobiles to an ‘A’ category gangsters and other items on the pretext of essential material for the medical staff inside the jail amid #coronavirus. pic.twitter.com/cVh6jx2uwA
— Government of Punjab (@PunjabGovtIndia) April 20, 2020 " class="align-text-top noRightClick twitterSection" data="
">In a major breakthrough, the Ferozepur Jail Administration on Monday unearthed a plot of sending five mobiles to an ‘A’ category gangsters and other items on the pretext of essential material for the medical staff inside the jail amid #coronavirus. pic.twitter.com/cVh6jx2uwA
— Government of Punjab (@PunjabGovtIndia) April 20, 2020In a major breakthrough, the Ferozepur Jail Administration on Monday unearthed a plot of sending five mobiles to an ‘A’ category gangsters and other items on the pretext of essential material for the medical staff inside the jail amid #coronavirus. pic.twitter.com/cVh6jx2uwA
— Government of Punjab (@PunjabGovtIndia) April 20, 2020
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਤੇ ਜੇਲ੍ਹਾਂ ਵਿਚਲੇ ਸਟਾਫ਼ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਚੌਕਸ ਰਹਿਣ ਦੇ ਆਦੇਸ਼ ਦਿੰਦਿਆਂ ਕਿਹਾ ਹੈ ਕਿ ਕੋਈ ਵੀ ਗੈਰ ਸਮਾਜੀ ਤੱਕ ਇਸ ਸਥਿਤੀ ਦਾ ਫਾਇਦਾ ਨਾ ਉਠਾ ਸਕੇ।
ਜੇਲ੍ਹ ਮੰਤਰੀ ਨੇ ਦੱਸਿਆ ਕਿ ਅੱਜ ਫਿਰੋਜ਼ਪੁਰ ਜੇਲ੍ਹ ਵਿੱਚ ਸੋਨੂੰ ਪੁਰੀ ਤੇ ਦੀਪਕ ਨਾਂਅ ਦੇ ਦੋ ਵਿਅਕਤੀ ਵਰਦੀ ਪਾਏ ਏ.ਐਸ.ਆਈ. ਰਾਕੇਸ਼ ਕੁਮਾਰ ਦੇ ਨਾਲ ਆਏ। ਇਨ੍ਹਾਂ ਨੇ ਜੇਲ੍ਹ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਨੂੰ ਦੱਸਿਆ ਕਿ ਉਹ ਕੋਰੋਨਾ ਮਹਾਂਮਾਰੀ ਦੇ ਕਾਰਨ ਜੇਲ੍ਹ ਵਿੱਚ ਮੈਡੀਕਲ ਸਟਾਫ਼ ਲਈ 10 ਪੀ.ਪੀ.ਈ. ਕਿੱਟਾਂ, 1500 ਮਾਸਕ ਤੇ 1000 ਸੈਨੀਟਾਈਜ਼ਰ ਦੀਆਂ ਬੋਤਲਾਂ ਦੇਣ ਆਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਇੱਕ ਸਾਥੀ ਨੂੰ ਉਹ ਪ੍ਰੋਟੀਨ ਪਾਊਡਰ, ਕਸਰਤ ਲਈ ਡੰਬਲ ਅਤੇ ਕੈਰਮ ਬੋਰਡ ਦੇਣਾ ਚਾਹੁੰਦੇ ਹਨ।
ਰੰਧਾਵਾ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਨੂੰ ਜਦੋਂ ਪਤਾ ਚੱਲਿਆ ਕਿ ਉਨ੍ਹਾਂ ਵਿਅਕਤੀਆਂ ਦਾ ਸਾਥੀ ਹਵਾਲਾਤੀ ਦੀਪਕ ‘ਏ’ ਕੈਟਾਗਰੀ ਦਾ ਗੈਂਗਸਟਰ ਹੈ ਅਤੇ ਜੇਲ੍ਹ ਦੇ ਉੱਚ ਸੁਰੱਖਿਆ ਜ਼ੋਨ ਵਿਚ ਬੰਦ ਹੈ ਤਾਂ ਉਸ ਨੂੰ ਸ਼ੱਕ ਪਿਆ। ਜੇਲ੍ਹ ਸੁਪਰਡੈਂਟ ਨੇ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਬਰਾੜ ਨੂੰ ਕੈਰਮ ਬੋਰਡ ਚੰਗੀ ਤਰ੍ਹਾਂ ਚੈਕ ਕਰਨ ਲਈ ਕਿਹਾ ਅਤੇ ਇਸ ਤਲਾਸ਼ੀ ਦੌਰਾਨ ਉਸ ਨੂੰ ਕੈਰਮ ਬੋਰਡ ਵਿੱਚ ਵੱਖ-ਵੱਖ ਖਾਨੇ ਬਣਾ ਕੇ 5 ਮੋਬਾਈਲ, 2 ਚਾਰਜਰ, 3 ਈਅਰਫ਼ੋਨ ਅਤੇ 2 ਡਾਟਾ ਕੇਬਲ ਬਰਾਮਦ ਕੀਤੇ ਜੋ ਗੈਂਗਸਟਰ ਹਵਾਲਾਤੀ ਬੰਦੀ ਤੱਕ ਪਹੁੰਚਾਉਣਾ ਚਾਹੁੰਦੇ ਸਨ।
ਇਸ ਤੋਂ ਬਾਅਦ ਕੋਸ਼ਿਸ਼ ਕਰਨ ‘ਤੇ ਪਤਾ ਲੱਗਿਆ ਕਿ ਉਨ੍ਹਾਂ ਦੀ ਕੋਈ ਵੀ ਸਮਾਜ ਸੇਵੀ ਸੰਸਥਾ ਨਹੀਂ ਸੀ। ਜੇਲ੍ਹ ਸੁਪਰਡੈਂਟ ਨੇ ਏ.ਐਸ.ਆਈ. ਅਤੇ ਇਨ੍ਹਾਂ ਵਿਅਕਤੀਆਂ ‘ਤੇ ਪੁਲਿਸ ਕਾਰਵਾਈ ਕਰਨ ਲਈ ਥਾਣਾ ਸਿਟੀ ਫਿਰੋਜ਼ਪੁਰ ਨੂੰ ਲਿਖ ਕੇ ਭੇਜ ਦਿੱਤਾ।