ETV Bharat / city

ਕਿਸਾਨ ਆਗੂਆਂ ਵਲੋਂ ਦੋ ਘੰਟਿਆਂ ਲਈ ਹਰਿਆਣਾ ਦੇ ਹਾਈਵੇਅ ਕੀਤੇ ਜਾਮ - Farmer leaders

ਐਤਵਾਰ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਕਿਸਾਨਾਂ ਨੇ ਹਰਿਆਣਾ ਦੇ ਸਾਰੇ ਮਾਰਗਾਂ 'ਤੇ ਜਾਮ ਲਗਾ ਦਿੱਤਾ। ਗੁਰਨਾਮ ਸਿੰਘ ਚੜੂਨੀ ਦੇ ਕਹਿਣ 'ਤੇ ਕਿਸਾਨਾਂ ਨੇ ਇਹ ਚੱਕਾ ਜਾਮ ਕੀਤਾ। ਕਿਸਾਨਾਂ ਨੇ ਹਿਸਾਰ ਵਿੱਚ ਲਾਠੀਚਾਰਜ ਦਾ ਵਿਰੋਧ ਕਰਦਿਆਂ ਨਜ਼ਰਬੰਦ ਕਿਸਾਨਾਂ ਦੀ ਰਿਹਾਈ ਦੀ ਮੰਗ ਕੀਤੀ।

ਕਿਸਾਨ ਆਗੂਆਂ ਵਲੋਂ ਦੋ ਘੰਟਿਆਂ ਲਈ ਹਰਿਆਣਾ ਦੇ ਹਾਈਵੇਅ ਕੀਤੇ ਜਾਮ

author img

By

Published : May 16, 2021, 10:57 PM IST

ਚੰਡੀਗੜ੍ਹ: ਐਤਵਾਰ ਨੂੰ ਹਿਸਾਰ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੇ ਮਾਮਲੇ ਵਿੱਚ ਸੂਬੇ ਭਰ ਦੇ ਕਿਸਾਨ ਸੜਕਾਂ ‘ਤੇ ਉਤਰ ਆਏ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੇ ਕਹਿਣ ‘ਤੇ ਹਰਿਆਣਾ ਦੇ ਕਿਸਾਨਾਂ ਨੇ ਸਾਰੇ ਰਾਜ ਮਾਰਗਾਂ ਨੂੰ 2 ਘੰਟਿਆਂ ਲਈ ਜਾਮ ਕਰ ਦਿੱਤਾ। ਕਿਸਾਨਾਂ ਨੇ ਹਾਈਵੇ 'ਤੇ ਬੈਠ ਕੇ ਸਰਕਾਰ ਖਿਲਾਫ ਗੁੱਸਾ ਜ਼ਾਹਰ ਕੀਤਾ। ਪਾਣੀਪਤ 'ਚ ਜੀ.ਟੀ. ਰੋਡ 'ਤੇ, ਜੀਂਦ ਦੇ ਜੀਂਦ-ਪਟਿਆਲਾ ਹਾਈਵੇਅ 'ਤੇ ਸਥਿਤ ਖਟਕੜ ਪਿੰਡ 'ਚ, ਕਰਨਾਲ 'ਚ ਕਰਨਾਲ-ਚੰਡੀਗੜ੍ਹ ਕੌਮੀ ਰਾਜਮਾਰਗ, ਕਰਨਾਲ-ਅਸੰਧ ਰਾਜਮਾਰਗ ਬੰਦ ਕਰ ਦਿੱਤੇ ਗਏ।

ਕਿਸਾਨ ਆਗੂਆਂ ਵਲੋਂ ਦੋ ਘੰਟਿਆਂ ਲਈ ਹਰਿਆਣਾ ਦੇ ਹਾਈਵੇਅ ਕੀਤੇ ਜਾਮ

ਕੁਰੂਕਸ਼ੇਤਰ

ਸ਼ਾਹਬਾਦ 'ਚ ਕਿਸਾਨਾਂ ਨੇ ਹਿਸਾਰ ਵਿੱਚ ਹੋਏ ਲਾਠੀਚਾਰਜ ਦੇ ਵਿਰੋਧ ਕਾਰਨ ਜੀਟੀ ਰੋਡ ਨੂੰ 2 ਘੰਟੇ ਜਾਮ ਕਰ ਦਿੱਤਾ। ਬੀਕੇਯੂ ਦੇ ਪ੍ਰਦੇਸ਼ ਬੁਲਾਰੇ ਰਾਕੇਸ਼ ਬੈਂਸ ਨੇ ਕਿਹਾ ਕਿ ਭਲਕੇ ਸੂਬੇ ਭਰ ਦੇ ਥਾਣਿਆਂ ਦਾ ਵੀ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਪ੍ਰੋਗਰਾਮ ਆਨ ਲਾਈਨ ਹੋ ਰਹੇ ਹਨ ਤਾਂ ਮੁੱਖ ਮੰਤਰੀ ਨੂੰ ਵੀ ਹਿਸਾਰ ਦਾ ਪ੍ਰੋਗਰਾਮ ਆਨ ਲਾਈਨ ਕਰਨਾ ਚਾਹੀਦਾ ਸੀ।

ਕਰਨਾਲ

ਕਰਨਾਲ ਵਿਚ ਕਿਸਾਨਾਂ ਨੇ ਬਾਸਤਾਡਾ ਟੋਲ ਪਲਾਜ਼ਾ 'ਤੇ ਸੈਂਕੜਿਆਂ ਦੀ ਗਿਣਤੀ 'ਚ ਇਕੱਠੇ ਹੋ ਕੇ ਰਾਸ਼ਟਰੀ ਰਾਜਮਾਰਗ ਜਾਮ ਕਰ ਦਿੱਤੇ। ਕਿਸਾਨਾਂ ਦੇ ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਟੋਲ ਪਲਾਜ਼ਾ ਵਿਖੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਕਿਸਾਨਾਂ ਨੇ ਕਿਹਾ ਕਿ ਜੇਕਰ ਨਜ਼ਰਬੰਦ ਕੀਤੇ ਗਏ ਕਿਸਾਨਾਂ ਨੂੰ ਰਿਹਾ ਨਾ ਕੀਤਾ ਗਿਆ ਤਾਂ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਪ੍ਰਦਰਸ਼ਨ ਕਰਨਗੇ।

ਟੋਹਾਣਾ

ਪਿੰਡ ਕਨ੍ਹੱਡੀ ਦੇ ਕਿਸਾਨਾਂ ਨੇ ਨੈਸ਼ਨਲ ਹਾਈਵੇ 148-ਬੀ ਜਾਮ ਕਰਕੇ ਹਿਸਾਰ-ਚੰਡੀਗੜ੍ਹ ਸੜਕ ਜਾਮ ਕਰ ਦਿੱਤੀ। ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਾਮ ਅਣਮਿੱਥੇ ਸਮੇਂ ਲਈ ਕੀਤਾ ਜਾਣਾ ਚਾਹੀਦਾ ਹੈ। ਕਿਸਾਨਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਦਿੱਲੀ ਤੋਂ ਆਏ ਹੁਕਮਾਂ ਅਨੁਸਾਰ ਇਹ ਚੱਲੇਗਾ।

ਹਿਸਾਰ

ਸੈਂਕੜੇ ਕਿਸਾਨਾਂ ਨੇ ਨੈਸ਼ਨਲ ਹਾਈਵੇਅ -152 ਦੇ ਪਿੰਡ ਥਾਣਾ ਵਿਖੇ ਟੋਲ ਪਲਾਜ਼ਾ ਜਾਮ ਕਰਕੇ ਇਸ ਨੂੰ ਰੋਕ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਯੂਨੀਅਨ ਦੇ ਸੱਦੇ ’ਤੇ ਇਹ ਚੱਕਾਜਾਮ ਸਿਰਫ 2 ਘੰਟਿਆਂ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਇਸ ਚੱਕਾਜਾਮ ਨੂੰ ਵਧਾਉਣ ਲਈ ਦਿੱਲੀ ਤੋਂ ਫੋਨ ਆਉਂਦਾ ਹੈ ਤਾਂ ਇਸ ਨੂੰ ਅੱਗੇ ਜਾਰੀ ਰੱਖਿਆ ਜਾਵੇਗਾ।

ਜਿਕਰਯੋਗ ਹੈ ਕਿ ਮੁੱਖ ਮੰਤਰੀ ਖੱਟਰ ਹਿਸਾਰ 'ਚ ਕੋਵਿਡ ਹਸਪਤਾਲ ਦਾ ਉਦਘਾਟਨ ਕਰਨ ਪਹੁੰਚੇ ਸੀ। ਜਿਥੇ ਕਿਸਾਨਾਂ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨਾਂ ਦੀ ਪੁਲਿਸ ਨਾਲ ਤਕਰਾਰ ਵੀ ਹੋਈ। ਜਿਸ 'ਚ ਕਈ ਕਿਸਾਨਾਂ ਨੂੰ ਪੁਲਿਸ ਵਲੋਂ ਹਿਰਾਸਤ 'ਚ ਵੀ ਲਿਆ ਗਿਆ। ਇਸ ਤਕਰਾਰ 'ਚ ਪੁਲਿਸ ਵਲੋਂ ਲਾਠੀਚਾਰਜ ਵੀ ਕੀਤਾ ਗਿਆ। ਇਸ ਦੇ ਨਾਲ ਹੀ ਕਈ ਪੁਲਿਸ ਮੁਲਾਜ਼ਮ ਇਸ ਤਕਰਾਰ 'ਚ ਜ਼ਖ਼ਮੀ ਵੀ ਹੋਏ ਸੀ।

ਇਹ ਵੀ ਪੜ੍ਹੋ:ਦਰਦਨਾਕ ਹਾਦਸੇ 'ਚ 2 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.