ਅੱਜ ਜਿੰਨ੍ਹਾਂ ਖ਼ਬਰਾਂ 'ਤੇ ਰਹੇਗੀ ਨਜ਼ਰ
1. ਕਿਸਾਨ ਮਹਾਂਪੰਚਾਇਤ ਤੋਂ ਪਹਿਲਾਂ ਹਰਿਆਣਾ ’ਚ ਇੰਟਰਨੈੱਟ ਸੇਵਾਵਾਂ ਠੱਪ !
2. ਅੱਜ ਕਰਨਾਲ 'ਚ ਕਿਸਾਨਾਂ ਦੀ ਹੋਵੇਗੀ ਮਹਾਂਪੰਚਾਇਤ
3. ਅੱਜ ਚੰਡੀਗੜ੍ਹ 'ਚ 'ਭਾਰਤ ਸਰਕਾਰ ਦਾ ਧੰਨਵਾਦ' ਤਹਿਤ 1.50 ਵਜੇ ਹੋਵੇਗਾ ਪ੍ਰੋਗਰਾਮ
4. ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਸਿੱਖਿਆਂ ਉਤਸਵ' ਦਾ ਵੀਡਿਓ ਕਾਨਫ਼ਰੰਸ ਰਾਹੀ ਉਦਘਾਟਨ ਹੋਵੇਗਾ
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. ਵਿਜੀਲੈਂਸ ਨੇ ਸੈਣੀ ਵਿਰੁੱਧ ਦਿੱਤੀ ਹਤਕ ਸ਼ਿਕਾਇਤ, ਅਦਾਲਤ ਵੱਲੋਂ ਨੋਟਿਸ ਜਾਰੀ
ਚੰਡੀਗੜ੍ਹ: ਪੰਜਾਬ ਵਿਜਿਲੈਂਸ ਨੇ ਉਲੰਘਣਾ ਪਟੀਸ਼ਨ ਦਾਖਲ ਕੀਤੀ ਹੈ। ਵਿਜੀਲੈਂਸ ਵੱਲੋਂ 19 ਅਗਸਤ ਨੂੰ ਕੀਤੀ ਸੈਣੀ ਦੀ ਗਿਰਫ਼ਤਾਰੀ ਨਾਲ ਜੁੜੇ ਮਾਮਲੇ ਵਿੱਚ ਜਾਂਚ ਏਜੰਸੀ ਨੇ ਸੈਣੀ ਵਿਰੁੱਧ ਅਰਜੀ ਦਾਖ਼ਲ ਕਰਕੇ ਦੋਸ਼ ਲਗਾਇਆ।
2.Assembly Elections 2022: ਹੁਣ ਇਸ ਰਣਨੀਤੀ ’ਤੇ ਚੱਲੇਗਾ ਸ਼੍ਰੋਮਣੀ ਅਕਾਲੀ ਦਲ...
ਵਿਧਾਨਸਭਾ ਚੋਣਾਂ ਲਈ ਅਕਾਲੀ ਦਲ ਉਮੀਦਵਾਰਾਂ ਦਾ ਐਲਾਨ ਕਰਨ ਦੀ ਸੂਚੀ ਵਿੱਚ ਸਭ ਤੋਂ ਅੱਗ ਹੈ, ਉਸ ਵਾਰ ਅਕਾਲੀ ਦਲ ਨਵੇਂ ਚਿਹਰਿਆਂ ’ਤੇ ਵੀ ਦਾਅ ਖੇਡ ਰਿਹਾ ਹੈ, ਕਿਉਂਕਿ ਜਿਥੇ ਪਹਿਲਾਂ ਭਾਜਪਾ ਨਾਲ ਮਿਲ ਚੋਣਾਂ ਲੜੀਆਂ ਜਾਦੀਆਂ ਸਨ ਉਥੇ ਹੀ ਇਸ ਵਾਰ ਬਸਪਾ ਨਾਲ ਚੋਣ ਮੈਦਾਨ ਵਿੱਚ ਉਤਰਿਆਂ ਹੈ। ਵੇਖੋ ਇਹ ਖ਼ਾਸ ਰਿਪੋਰਟ...
3.ਚੰਦਰਯਾਨ 2 ਦੇ 2 ਸਾਲ ਪੂਰੇ, ਇਸਰੋ ਨੇ ਜਾਰੀ ਕੀਤੇ ਅੰਕੜੇ
ਇਸਰੋ ਨੇ ਚੰਦਰਮਰਾ ਦੇ ਚੱਕਰ ਵਿੱਚ ਚੰਦਰਯਾਨ 2 ਦੇ ਦੋ ਸਾਲ ਪੂਰੇ ਹੋਣ ਉੱਪਰ ਚੰਦਰ ਵਿਗਿਆਨ ਵਰਕਸ਼ਾਪ ਦਾ ਆਯੋਜਨ ਕੀਤਾ ਹੈ। ਇਸ ਵਰਕਸ਼ਾਪ ਵਿੱਚ ਚੰਦਰਯਾਨ 2 ਚੰਦਰਮਾ ਦੇ ਚੱਕਰ ਵਿੱਚ ਕੰਮ ਤੇ ਵਿਗਿਆਨ ਦੇ ਹੋਰ ਅਹਿਮ ਪਹਿਲੂਆਂ ਬਾਰੇ ਚਰਚਾ ਹੋਵੇਗੀ।
4. ਫਿਰ ਸਵਾਲਾਂ ‘ਚ ਨਵੇਂ ਪਟਵਾਰੀਆਂ ਦੀ ਭਰਤੀ !
ਫਰੀਦਕੋਟ: ਸੂਬਾ ਸਰਕਾਰ ਵੱਲੋਂ ਪਿਛਲੇ ਦਿਨ੍ਹਾਂ ਵਿੱਚ ਪਟਵਾਰੀਆਂ ਦੀ ਭਰਤੀ ਨੂੰ ਲੈਕੇ ਪੇਪਰ ਲਿਆ ਗਿਆ ਸੀ। ਉਸ ਸਮੇਂ ਤੋਂ ਲੈਕੇ ਕਈ ਤਰ੍ਹਾਂ ਦੇ ਵਿਵਾਦ ਬਣ ਰਹੇ ਹਨ। ਹੁਣ ਇੱਕ ਵਿਵਾਦ ਸਾਹਮਣੇ ਆਇਆ ਹੈ ਕਿ ਸਰਕਾਰ ਨਵੇਂ ਭਰਤੀ ਪਟਵਾਰੀਆਂ ਨੂੰ ਠੇਕੇ ‘ਤੇ ਭਰਤੀ ਕੀਤਾ ਜਾ ਰਿਹਾ ਹੈ। ਇਸ ਮਸਲੇ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਵੱਲੋਂ ਸੂਬਾ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ।
Explainer--
1.ਜਾਣੋ ਕਿਉਂ ਝੱਲਣਾ ਪੈ ਰਿਹੈ ਲੁਧਿਆਣਾ ਦੀ ਸਿਲਾਈ ਮਸ਼ੀਨ ਇੰਡਸਟਰੀ ਨੂੰ ਘਾਟਾ
ਲੁਧਿਆਣਾ ਦੇ ਵਿੱਚ ਸਿਲਾਈ ਮਸ਼ੀਨ ਇੰਡਸਟਰੀ ਨੂੰ ਵੱਡਾ ਘਾਟਾ ਝੱਲਣਾ ਪੈ ਰਿਹਾ ਹੈ। ਲੁਧਿਆਣਾ ਵਿੱਚ ਬਣੀਆਂ ਸਿਲਾਈ ਮਸ਼ੀਨਾਂ ਵੱਡੀ ਤਦਾਦ ਵਿੱਚ ਅਫ਼ਗਾਨਿਸਤਾਨ ਜਾਂਦੀਆਂ ਸਨ ਪਰ ਹੁਣ ਅਫ਼ਗਾਨਿਸਤਾਨ ਵਿੱਚ ਤਖ਼ਤਾ ਪਲਟਣ ਤੋਂ ਬਾਅਦ ਵਪਾਰ ਲਈ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ।
Exclusive--
1.26 ਸਾਲ ਦੀ ਉਮਰ ਤੇ ਕੱਦ ਸਿਰਫ 23 ਇੰਚ, ਪਰਿਵਾਰ ਮੰਨਦਾ ਹੈ ਬੱਚੇ ਨੂੰ ਬਾਬਾ !
ਮਾਨਸਾ: ਅੱਜ ਦੇ ਸਮੇਂ 'ਚ ਜਿੱਥੇ ਸਾਇੰਸ ਬੇਹਦ ਤਰੱਕੀ ਕਰ ਚੁੱਕਿਆ ਹੈ, ਉੱਥੇ ਹੀ ਕੁੱਝ ਲੋਕ ਅਜੇ ਵੀ ਅੰਧ ਵਿਸ਼ਵਾਸਾਂ ਨਾਲ ਘਿਰੇ ਹੋਏ ਹਨ। ਅਜਿਹਾ ਹੀ ਮਾਮਲਾ ਮਾਨਸਾ ਦੇ ਪਿੰਡ ਰਮਦਿੱਤੇਵਾਲਾ ਦੇ ਮਨਪ੍ਰੀਤ ਦੀ ਹੈ। ਮਨਪ੍ਰੀਤ ਦੀ ਉਮਰ 26 ਸਾਲ ਹੈ, ਪਰ ਉਸ ਦਾ ਕੱਦ ਮਹਿਜ਼ 23 ਇੰਚ ਯਾਨਿ ਕਿ ਇੱਕ ਬੱਚੇ ਦੇ ਸਰੀਰ ਵਾਂਗ ਹੈ। ਜਿਥੇ ਲੋਕ ਸਾਇੰਸ 'ਤੇ ਵਿਸ਼ਵਾਸ ਕਰਦੇ ਹਨ, ਉਥੇ ਹੀ ਅੱਜ ਵੀ ਮਨਪ੍ਰੀਤ ਦਾ ਪਰਿਵਾਰ ਮਨਪ੍ਰੀਤ ਨੂੰ ਰੱਬ ਰੂਪ ਸਮਝ ਕੇ ਬਾਬੇ ਵਾਂਗ ਪੂਜ ਰਿਹਾ ਹੈ।