ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. ਲਾਲ ਲਕੀਰ ਅੰਦਰ ਆਉਣ ਵਾਲੀਆਂ ਜਾਇਦਾਦਾਂ ਨੂੰ ਲੈਕੇ ਪੰਜਾਬ ਕੈਬਨਿਟ ਦਾ ਵੱਡਾ ਫੈਸਲਾ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਵਮਿਤਾ ਸਕੀਮ ਅਧੀਨ ਭਾਰਤ ਸਰਕਾਰ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਲਾਲ ਲਕੀਰ ਅੰਦਰ ਆਉਂਦੀਆਂ ਜਾਇਦਾਦਾਂ ਦਾ ਰਿਕਾਰਡ ਤਿਆਰ ਕਰਨ ਵਿੱਚ ਸਹਾਇਤਾ ਕਰਨਾ ਹੈ ਤਾਂ ਕਿ ‘ਲਾਲ ਲਕੀਰ ਮਿਸ਼ਨ’ ਨੂੰ ਲਾਗੂ ਕੀਤਾ ਜਾ ਸਕੇ। ਇਹ ਨਿਯਮ ਪਿੰਡਾਂ 'ਚ ਵਸਦੇ ਲੋਕਾਂ ਨੂੰ ਜਾਇਦਾਦਾਂ ਦੇ ਮੁਦਰੀਕਰਨ ਦੇ ਅਧਿਕਾਰ ਪ੍ਰਦਾਨ ਕਰਨ ਅਤੇ ਸਰਕਾਰੀ ਵਿਭਾਗਾਂ/ਸੰਸਥਾਵਾਂ ਅਤੇ ਬੈਂਕਾਂ ਦੁਆਰਾ ਮੁਹੱਈਆ ਕਰਵਾਏ ਜਾਂਦੇ ਵੱਖ-ਵੱਖ ਲਾਭਾਂ ਦਾ ਫਾਇਦਾ ਲੈਣ ਵਿਚ ਸਹਾਈ ਹੋਣਗੇ।ਸਮਵਿਤਾ ਸਕੀਮ ਵਿਚ ਲਾਲ ਸਕੀਮ ਅੰਦਰ ਆਉਣ ਵਾਲੀ ਜ਼ਮੀਨਾਂ, ਮਕਾਨਾਂ ਅਤੇ ਰਿਹਾਇਸ਼ਾਂ ਆਦਿ ਦੀ ਨਿਸ਼ਾਨਦੇਹੀ ਅਤੇ ਵਿਉਂਤਬੰਦੀ ਕਰਨ ਦੀ ਵਿਵਸਥਾ ਹੈ।
2. ਪੰਜਾਬ ਕੈਬਨਿਟ ਦਾ ਅਹਿਮ ਫੈਸਲਾ, ਇਸ ਪਾਲਿਸੀ ਨੂੰ ਦਿੱਤੀ ਮਨਜ਼ੂਰੀ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ ਕੀਤੀ ਗਈ। ਸੀਐੱਮ ਕੈਪਟਨ ਵੱਲੋਂ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਗਏ। ਪੰਜਾਬ ਕੈਬਨਿਟ ਦੀ ਮੀਟਿੰਗ ਵੀਡੀਓ ਕਾਨਫਰਸਿੰਗ ਜਰੀਏ ਕੀਤੀ ਗਈ।
ਦੱਸ ਦਈਏ ਕਿ ਪੰਜਾਬ ਕੈਬਨਿਟ ਵਲੋਂ ਵਨ ਟਾਈਮ ਸੈਲਟਮੇਂਟ ਪਾਲਿਸੀ ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਇਸ ਪਾਲਿਸੀ ਤਹਿਤ ਤੋਂ ਬਾਅਦ ਸੀਵਰੇਜ ਅਤੇ ਵਾਟਰ ਸਪਲਾਈ ਦੇ ਕਰੀਬ 93 ਹਜ਼ਾਰ ਕੁਨੈਕਸ਼ਨਾਂ ਨੂੰ ਰੈਗੂਲਰ ਕੀਤਾ ਜਾਵੇਗਾ। ਇਸਦੇ ਨਾਲ ਹੀ ਸ਼ਹਿਰੀ ਸਥਾਨਿਕ ਸੰਸਥਾਵਾਂ ਦੀ ਆਮਦਨੀ ਚ ਵਾਧਾ ਹੋਵੇਗਾ। ਜਿਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਕੈਬਨਿਟ ਵੱਲੋ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਮੋਹਾਲੀ ’ਚ ਨਵਾਂ ਮੋਹਾਲੀ ਬਲਾਕ ਵੀ ਬਣਾਇਆ ਜਾਵੇਗਾ।
3. ਜਾਨ ਬਚਾਉਣ ਲਈ ਜਹਾਜ਼ ਦੇ ਪਹੀਆਂ ਨਾਲ ਲਟਕੇ ਲੋਕ, ਵੇਖੋ ਵੀਡੀਓ
ਹੈਦਰਾਬਾਦ: ਅਫਗਾਨਿਸਤਾਨ ਵਿੱਚ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਮਨੁੱਖੀ ਅਧਿਕਾਰਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਖਦਸ਼ੇ ਹਨ। ਲੋਕ ਜਿੰਨੀ ਜਲਦੀ ਹੋ ਸਕੇ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਤਾਲਿਬਾਨ ਦੇ ਕਬਜ਼ੇ ਦੇ ਵਿਚਕਾਰ ਅਫਗਾਨਿਸਤਾਨ ਵਿੱਚ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਕੁਝ ਲੋਕ ਜਹਾਜ਼ ਦੇ ਪਹੀਆਂ ਨਾਲ ਆਪਣੇ ਆਪ ਨੂੰ ਬੰਨ੍ਹ ਕੇ ਕਾਬੁਲ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਹੇ ਹਨ। ਹਾਲਾਂਕਿ ਇਸ ਡਰਾਉਣੇ ਵੀਡੀਓ ਵਿੱਚ ਇਹ ਵੇਖਿਆ ਜਾ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਜਹਾਜ਼ ਦੇ ਪਹੀਆਂ ਨਾਲ ਬੰਨ੍ਹਿਆ ਸੀ ਉਹ ਜਹਾਜ਼ ਦੇ ਹਵਾ ਵਿੱਚ ਉਡਾਣ ਭਰਨ ਤੋਂ ਬਾਅਦ ਹੇਠਾਂ ਡਿੱਗ ਗਏ।
4 . ਜਾਣੋ ਕੀ ਹੈ ਤਾਲਿਬਾਨ ?
ਚੰਡੀਗੜ੍ਹ: ਤਾਲਿਬਾਨ ਲਗਾਤਾਰ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਦਾ ਜਾ ਰਿਹਾ ਹੈ। ਦੇਸ਼ ਵਿਚ ਵਿਗੜੇ ਹਲਾਤਾਂ ਦੇ ਵਿਚਕਾਰ ਅਫਗਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਐਤਵਾਰ ਨੂੰ ਸੱਤਾ ਛੱਡਣ ਦੇ ਨਾਲ ਦੇਸ਼ ਨੂੰ ਵੀ ਛੱਡ ਦਿੱਤਾ ਹੈ।ਸੂਤਰਾਂ ਦੇ ਅਨੁਸਾਰ ਅਫਗਾਨਿਸਤਾਨ ਸਰਕਾਰ ਦੁਆਰਾ ਅੱਤਵਾਦੀਆਂ ਦੇ ਸਾਹਮਣੇ ਆਤਮ ਸਮਰਪਣ ਕਰਨ ਤੋਂ ਬਾਅਦ ਅਲੀ ਅਹਿਮਦ ਜਲਾਲੀ ਨੂੰ ਨਵੀਂ ਅੰਤਰਿਮ ਸਰਕਾਰ ਦੇ ਪ੍ਰਮੁੱਖ ਦੇ ਰੂਪ ਵਜੋਂ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਹੈ।
ਜਲਾਲੀ ਜਨਵਰੀ 2003 ਤੋਂ 2005 ਤੱਕ ਅਫਗਾਨਿਸਤਾਨ ਦੇ ਸਾਬਕਾ ਮੰਤਰੀ ਰਹੇ ਸਨ।ਦੱਸ ਦੇਈਏ ਕਿ ਅਫਗਾਨ ਸੁਰੱਖਿਆ ਬਲਾਂ ਦੇ ਖਿਲਾਫ ਇਕ ਮਹੀਨੇ ਦੇ ਲੰਬੇ ਹਮਲੇ ਦੇ ਬਾਅਦ ਤਾਲਿਬਾਨ ਨਾਲ ਜੁੜੇ ਹੋਏ ਸਨ। ਸਭ ਤੋਂ ਪਹਿਲਾਂ ਅਫਗਾਨਿਸਤਾਨ ਦੇ ਰਾਸ਼ਟਰਪਤੀ (President)ਅਸ਼ਰਫ ਗਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ 20 ਸਾਲਾਂ ਦੀਆਂ ਉਪਲਬਧੀਆਂ ਬੇਕਾਰ ਨਹੀਂ ਜਾਣਗੀਆ ਅਤੇ ਕਿਹਾ ਗਿਆ ਹੈ ਕਿ ਤਾਲਿਬਾਨ ਸਾਡੇ ਵਿਚਕਾਰ 'ਰਾਏ-ਮਸ਼ਵਰਾ' ਜਾਰੀ ਹੈ। ਉਸ ਨੇ ਸ਼ਨੀਵਾਰ ਨੂੰ ਦੇਸ਼ ਨੂੰ ਸੰਬੋਧਨ ਕੀਤਾ ਹੈ।
5 . ਤਾਲਿਬਾਨ ਦੀ ਵਾਪਸੀ ਭਾਰਤ ਲਈ ਕਿੰਨੀ ਖਤਰਨਾਕ ?
ਨਵੀਂ ਦਿੱਲੀ: ਅਫ਼ਗਾਨਿਸਤਾਨ ਦੀ ਸਿਆਸਤ ਦੀ ਘੜੀ ਇੱਕ ਵਾਰ ਫਿਰ 2 ਦਹਾਕੇ ਪਿੱਛੇ ਚਲੀ ਗਈ ਹੈ ਕਿਉਂਕਿ ਹੁਣ ਕਾਬੁਲ ਦੇ ਕਿਲ੍ਹੇ 'ਤੇ ਤਾਲਿਬਾਨ ਦਾ ਝੰਡਾ ਲਹਿਰਾ ਰਿਹਾ ਹੈ। ਅਜਿਹੀ ਸਥਿਤੀ ਨੇ ਕੌਮਾਂਤਰੀ ਪੱਧਰ ਉੱਤੇ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰ ਦਿੱਤੇ ਹਨ। ਦੱਖਣੀ ਏਸ਼ੀਆ ਤੇ ਸਮੁੱਚੇ ਵਿਸ਼ਵ ਦੇ ਰੂਪ ਵਿੱਚ ਰਾਜਨੀਤਕ ਸਮੀਕਰਨਾਂ ਵੀ ਬਦਲ ਗਈਆਂ ਹਨ। ਇਸ ਦਾ ਮਤਲਬ ਸਮਝਣ ਲਈ, ‘ਏਬੀਪੀ ਨਿਊਜ਼’ ਦੇ ਪੱਤਰਕਾਰ ਪ੍ਰਣਯ ਉਪਾਧਿਆਏ ਨੇ ਭਾਰਤ ਦੇ ਸਾਬਕਾ ਉਪ NSA (ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ) ਤੇ ਵਿਦੇਸ਼ ਮਾਮਲਿਆਂ ਦੇ ਮਾਹਰ ਡਾ: ਅਰਵਿੰਦ ਗੁਪਤਾ ਨਾਲ ਗੱਲਬਾਤ ਕੀਤੀ।
Explainer--
1. ਕਾਬੁਲ ਹਵਾਈ ਅੱਡੇ 'ਤੇ ਹਾਲਾਤ ਬੇਕਾਬੂ, ਗੋਲੀਬਾਰੀ ‘ਚ 5 ਲੋਕਾਂ ਦੀ ਮੌਤ
ਕਾਬੁਲ: ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਕਾਰਨ ਹਾਲਾਤ ਲਗਾਤਾਰ ਬਦਲ ਰਹੇ ਹਨ। ਰਾਜਧਾਨੀ ਕਾਬੁਲ ਤੋਂ ਭੱਜਣ ਲਈ ਬੇਚੈਨ ਲੱਖਾਂ ਲੋਕਾਂ ਨੇ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਰੋਕ ਦਿੱਤਾ। ਤਾਲਿਬਾਨ ਨੇ ਹਾਲਾਂਕਿ ਸ਼ਾਂਤੀ ਬਣਾਈ ਰੱਖਣ ਦਾ ਵਾਅਦਾ ਕੀਤਾ ਹੈ। ਅਫਗਾਨਿਸਤਾਨ ਵਿੱਚ ਨਵੇਂ ਘਟਨਾ ਕ੍ਰਮ ਲਗਾਤਾਰ ਸਾਹਮਣੇ ਆ ਰਹੇ ਹਨ।
ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ ਪੰਜ
ਸਮਾਚਾਰ ਏਜੰਸੀ ਰਾਇਟਰਜ਼ ਦਾ ਦਾਅਵਾ ਹੈ ਕਿ ਕਾਬੁਲ ਹਵਾਈ ਅੱਡੇ 'ਤੇ ਗੋਲੀਬਾਰੀ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਪੰਜ ਹੋ ਗਈ ਹੈ। ਰਾਇਟਰਜ਼ ਨੇ ਇੱਕ ਚਸ਼ਮਦੀਦ ਗਵਾਹ ਦਾ ਹਵਾਲਾ ਦਿੰਦੇ ਹੋਏ ਇਹ ਦਾਅਵਾ ਕੀਤਾ ਹੈ। ਚਸ਼ਮਦੀਦ ਦਾ ਦਾਅਵਾ ਹੈ ਕਿ ਉਸ ਨੇ ਕਾਰ ਵਿੱਚ ਪੰਜ ਖੂਨ ਨਾਲ ਲੱਥਪੱਥ ਲਾਸ਼ਾਂ ਨੂੰ ਲਿਜਾਂਦੇ ਹੋਏ ਦੇਖਿਆ।
ਦੂਤਘਰ ਤੋਂ ਅਮਰੀਕੀ ਝੰਡਾ ਉਤਾਰਿਆ
ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਫਗਾਨਿਸਤਾਨ ਤੋਂ ਆਪਣੇ ਲੋਕਾਂ ਨੂੰ ਕੱਢਣ ਦੇ ਦੌਰਾਨ ਕਾਬੁਲ ਵਿੱਚ ਅਮਰੀਕੀ ਦੂਤਘਰ ਤੋਂ ਅਮਰੀਕੀ ਝੰਡਾ ਉਤਾਰਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਦੂਤਘਰ ਦੇ ਲਗਭਗ ਸਾਰੇ ਅਧਿਕਾਰੀਆਂ ਨੂੰ ਹਵਾਈ ਜਹਾਜ਼ ਰਾਹੀਂ ਸ਼ਹਿਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਭੇਜਿਆ ਗਿਆ ਹੈ, ਜਿੱਥੇ ਹਜ਼ਾਰਾਂ ਅਮਰੀਕੀ ਅਤੇ ਹੋਰ ਜਹਾਜ਼ਾਂ ਦੀ ਉਡੀਕ ਕਰ ਰਹੇ ਹਨ।
ਕਾਬੁਲ ਹਵਾਈ ਅੱਡੇ 'ਤੇ ਭਾਰੀ ਗੋਲੀਬਾਰੀ
ਕਾਬੁਲ ਦੇ ਹਵਾਈ ਅੱਡੇ 'ਤੇ ਜ਼ਬਰਦਸਤ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ ਤੋਂ ਬਾਅਦ ਹਵਾਈ ਅੱਡੇ 'ਤੇ ਹਫੜਾ -ਦਫੜੀ ਦਾ ਮਾਹੌਲ ਬਣ ਗਿਆ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ, ਅਮਰੀਕਾ ਵਰਗਾ ਦੇਸ਼ ਵੀ ਬੇਵੱਸ ਜਾਪਦਾ ਹੈ। ਹਵਾਈ ਅੱਡੇ 'ਤੇ ਹਮਲੇ ਦੀ ਖ਼ਬਰ ਤੋਂ ਬਾਅਦ, ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਹਵਾਈ ਅੱਡੇ 'ਤੇ ਜਾਣ ਤੋਂ ਮਨ੍ਹਾ ਕਰ ਦਿੱਤਾ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਸ਼ਰਨ ਲੈਣ ਲਈ ਕਿਹਾ ਹੈ।
Exclusive--
1. ਅਫ਼ਗਾਨਿਸਤਾਨ ਦੇ ਹਾਲਾਤ ਦੇਖ, ਸੁਣੋ ਪੰਜਾਬ ’ਚ ਰਹਿੰਦੇ ਅਫ਼ਗਾਨੀ ਵਿਦਿਆਰਥੀ ਕੀ ਬੋਲੇ ?
ਲੁਧਿਆਣਾ: ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਵਿਚ ਪੜ੍ਹਨ ਵਾਲੇ ਅਫਗਾਨੀ ਵਿਦਿਆਰਥੀ (Afghan students) ਘਬਰਾਏ ਹੋਏ ਹਨ ਕਿਉਂਕਿ ਤਾਲਿਬਾਨ ਦਾ ਪੂਰੇ ਅਫਗਾਨਿਸਤਾਨ ਤੇ ਕਬਜ਼ਾ ਹੋ ਗਿਆ ਹੈ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਦੇਸ਼ ਛੱਡ ਕੇ ਜਾ ਚੁੱਕੇ ਹਨ। ਵਿਦਿਆਰਥੀ ਅਹਿਮਦ ਨੇ ਦੱਸਿਆ ਕਿ ਉੱਥੇ ਹਾਲਾਤ ਬਹੁਤ ਖਰਾਬ ਹਨ ਅਤੇ ਹੁਣ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਹੈ।