ETV Bharat / city

Ludhiana District Court Blast: ਡੀਜੀਪੀ ਲੁਧਿਆਣਾ ਬਲਾਸਟ ਮਾਮਲੇ ’ਚ ਕਰਨਗੇ ਵੱਡੇ ਖੁਲਾਸੇ ! - DGP Siddharth Chattopadhyaya will brief the media

ਲੁਧਿਆਣਾ ਜ਼ਿਲ੍ਹਾ ਕਚਿਹਰੀ ਬਲਾਸਟ (Ludhiana District Court Blast) ਮਾਮਲੇ ਵਿੱਚ ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆ (Punjab DGP Siddharth Chattopadhyay) ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। ਡੀਜੀਪੀ ਵੱਲੋਂ ਚੰਡੀਗੜ੍ਹ ਦੇ ਸੈਕਟਰ 9 ਵਿੱਚ 12 ਵਜੇ ਪ੍ਰੈਸ ਵਾਰਤਾ ਦੌਰਾਨ ਲੁਧਿਆਣਾ ਬਲਾਸਟ ਮਾਮਲੇ ਵਿੱਚ ਵੱਡੇ ਖੁਲਾਸੇ ਕੀਤੇ ਜਾ ਸਕਦੇ ਹਨ।

ਡੀਜੀਪੀ ਲੁਧਿਆਣਾ ਬਲਾਸਟ ਮਾਮਲੇ ’ਚ ਕਰਨਗੇ ਵੱਡੇ ਖੁਲਾਸੇ

author img

By

Published : Dec 25, 2021, 9:14 AM IST

Updated : Dec 25, 2021, 10:19 AM IST

ਲੁਧਿਆਣਾ: ਪਿਛਲੇ ਦਿਨੀਂ ਸੂਤਰਾਂ ਦੇ ਹਵਾਲੇ ਤੋਂ ਹੀ ਖੁਲਾਸਾ ਹੋਇਆ ਸੀ ਕਿ ਮੁਲਜ਼ਮ ਸਾਬਕਾ ਪੁਲਿਸ ਮੁਲਾਜ਼ਮ ਸੀ ਅਤੇ ਐਨ.ਡੀ.ਪੀ.ਸੀ ਐਕਟ ਦੇ ਤਹਿਤ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 3 ਅਗਸਤ 2019 'ਚ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਸਤੰਬਰ 2021 ਭਾਵ ਸਿਰਫ਼ ਦੋ ਮਹੀਨੇ ਪਹਿਲਾਂ ਹੀ ਉਹ ਰਿਹਾਅ ਹੋ ਕੇ ਵਾਪਿਸ ਆਇਆ ਸੀ।

ਉਸ ਨੂੰ ਅਗਸਤ 2019 'ਚ ਐੱਨਡੀਪੀਐੱਸ ਐਕਟ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਕੋਲੋਂ 75 ਗਰਾਮ ਹੈਰੋਇਨ ਬਰਾਮਦ ਹੋਈ ਸੀ। ਜਿਸ ਤੋਂ ਬਾਅਦ ਉਸ ਨੂੰ ਦੋ ਸਾਲ ਦੀ ਸਜ਼ਾ ਹੋਈ ਅਤੇ ਸਤੰਬਰ ਵਿੱਚ ਹੀ ਉਹ ਜੇਲ੍ਹ ਤੋਂ ਰਿਹਾਅ ਹੋ ਕੇ ਵਾਪਸ ਆਇਆ ਸੀ।

ਡੀਜੀਪੀ ਕਰਨਗੇ ਪ੍ਰੈੱਸ ਕਾਨਫ਼ਰੰਸ

ਪੰਜਾਬ ਦੇ ਡੀਜੀਪੀ ਕੱਲ੍ਹ ਚੰਡੀਗੜ੍ਹ 'ਚ ਲੁਧਿਆਣਾ ਬੰਬ ਧਮਾਕੇ ਮਾਮਲੇ 'ਚ ਮੁਲਜ਼ਮ ਦੀ ਸ਼ਨਾਖਤ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਕਰ ਸਕਦੇ ਹਨ। ਪ੍ਰੈੱਸ ਕਾਨਫ਼ਰੰਸ 'ਚ ਮੁਲਜ਼ਮ ਬਾਰੇ ਹੋਰ ਵੀ ਕਈ ਅਹਿਮ ਖੁਲਾਸੇ ਡੀਜੀਪੀ ਪੰਜਾਬ ਵੱਲੋਂ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਪੁਲਿਸ ਵੱਲੋਂ ਹਾਲੇ ਤੱਕ ਇਸ ਮਾਮਲੇ 'ਚ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਦੇਰ ਸ਼ਾਮ ਵੀ ਲੁਧਿਆਣਾ ਪੁਲੀਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਇਸ ਦੌਰਾਨ ਵੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਮੁਲਜ਼ਮ ਬਾਰੇ ਕੁਝ ਵੀ ਨਹੀਂ ਕਿਹਾ।

ਮੁਲਜ਼ਮ ਦਾ ਘਰ ਕੀਤਾ ਸੀਲ

ਖੰਨਾ ਵਿਖੇ ਮੁਲਜ਼ਮ ਦੇ ਘਰ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੇ ਘਰ ਵਿੱਚ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਮਾਮਲੇ ਦੀ ਤੈਅ ਤੱਕ ਪਹੁੰਚਿਆ ਜਾ ਸਕੇ।

ਮੁਲਜ਼ਮ ਦਾ ਘਰ ਕੀਤਾ ਸੀਲ

ਸਾਬਕਾ ਪੁਲਿਸ ਮੁਲਾਜ਼ਮ ਸੀ ਮੁਲਜ਼ਮ

ਸੂਤਰਾਂ ਦੇ ਹਵਾਲੇ ਤੋਂ ਹੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਸਾਬਕਾ ਪੁਲੀਸ ਮੁਲਾਜ਼ਮ ਸੀ ਅਤੇ ਐਨ.ਡੀ.ਪੀ.ਸੀ ਐਕਟ ਦੇ ਤਹਿਤ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 3 ਅਗਸਤ 2019 'ਚ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਸਤੰਬਰ 2021 ਭਾਵ ਸਿਰਫ਼ ਦੋ ਮਹੀਨੇ ਪਹਿਲਾਂ ਹੀ ਉਹ ਰਿਹਾਅ ਹੋ ਕੇ ਵਾਪਿਸ ਆਇਆ ਸੀ। ਸੂਤਰਾਂ ਅਨੁਸਾਰ ਮੁਲਜ਼ਮ ਖੰਨਾ ਦੀ ਹੀ ਪ੍ਰੋਫੈਸਰ ਕਲੋਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਹਾਲਾਂਕਿ ਪੰਜਾਬ ਪੁਲੀਸ ਵੱਲੋਂ ਉਸ ਨੂੰ ਪਹਿਲਾਂ ਹੀ ਐੱਨਡੀਪੀਐੱਸ ਐਕਟ ਤਹਿਤ ਪਰਚਾ ਦਰਜ ਹੋਣ ਤੋਂ ਬਾਅਦ ਡਿਸਮਿਸ ਕਰ ਦਿੱਤਾ ਗਿਆ ਸੀ।

ਖੰਨਾ ਵਿੱਚ ਹੋਈ ਛਾਪੇਮਾਰੀ

ਐੱਨ.ਆਈ.ਏ ਅਤੇ ਪੰਜਾਬ ਪੁਲਿਸ ਦੀ ਛਾਪੇਮਾਰੀ

ਪੂਰੇ ਖੁਲਾਸੇ ਤੋਂ ਬਾਅਦ ਪੰਜਾਬ ਪੁਲੀਸ ਦੀ ਟੀਮ ਅਤੇ ਐੱਨ.ਆਈ.ਏ ਵੱਲੋਂ ਕਥਿਤ ਮੁਲਜ਼ਮ ਦੀ ਰਿਹਾਇਸ਼ 'ਤੇ ਛਾਪੇਮਾਰੀ ਵੀ ਕੀਤੀ ਗਈ ਹੈ। ਦੇਰ ਰਾਤ ਪੁਲੀਸ ਦੀ ਛਾਪੇਮਾਰੀ ਦੀਆਂ ਤਸਵੀਰਾਂ ਮੁਲਜ਼ਮ ਦੇ ਘਰ ਤੋਂ ਸਾਹਮਣੇ ਆਈਆਂ ਹਨ। ਐੱਨਆਈਏ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।

ਮੁਲਜ਼ਮ ਦੀ ਸਿਮ ਤੋਂ ਹੋਈ ਸ਼ਨਾਖ਼ਤ-ਸੂਤਰ

ਲੁਧਿਆਣਾ ਜ਼ਿਲ੍ਹਾ ਕਚਹਿਰੀ ਦੇ ਵਿੱਚ ਹੋਏ ਬੰਬ ਧਮਾਕੇ ਇਸ ਤੋਂ ਬਾਅਦ ਕੇਂਦਰੀ ਸੁਰੱਖਿਆ ਏਜੰਸੀਆਂ ਘਟਨਾ ਵਾਲੀ ਥਾਂ ਦਾ ਲਗਾਤਾਰ ਮੁਆਇਨਾ ਕਰਕੇ ਸਬੂਤ ਇਕੱਤਰ ਕਰ ਰਹੀਆਂ ਸਨ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਤੇ ਪੁਲੀਸ ਨੂੰ ਜੋ ਸਬੂਤ ਇਕੱਤਰ ਹੋਏ, ਉਨ੍ਹਾਂ 'ਚ ਜੋ ਸਿਮ ਬਰਾਮਦ ਹੋਇਆ ਉਸ ਦੇ ਆਧਾਰ 'ਤੇ ਹੀ ਪੁਲੀਸ ਮੁਲਜ਼ਮ ਤੱਕ ਪਹੁੰਚ ਪਾਈ

ਧਮਾਕੇ 'ਚ ਇਕ ਦੀ ਮੌਤ ਤੇ 6 ਲੋਕ ਹੋਏ ਸਨ ਜ਼ਖਮੀ

ਲੁਧਿਆਣਾ ਵਿੱਚ ਵੀਰਵਾਰ ਨੂੰ ਹੋਏ ਜ਼ਿਲ੍ਹਾ ਕਚਹਿਰੀ ਦੇ ਦੂਜੇ ਫਲੋਰ 'ਤੇ ਬਾਥਰੂਮ ਅੰਦਰ ਧਮਾਕਾ ਹੋਇਆ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਵਿੱਚ ਛੇ ਲੋਕ ਜ਼ਖ਼ਮੀ ਹੋ ਗਏ ਸਨ। ਹਾਲਾਂਕਿ ਉਨ੍ਹਾਂ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਹੈ ਜਦੋਂ ਕਿ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: Ludhiana Court Blast: ਬੰਬ ਧਮਾਕਾ ਕਰਨ ਵਾਲੇ ਸਖਸ਼ ਦੀ ਹੋਈ ਪਛਾਣ : ਸੂਤਰ

Last Updated : Dec 25, 2021, 10:19 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.