ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਦੇਸ਼ ਵਿਆਪੀ ਲੌਕਡਾਊਨ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਇਸ ਭਿਆਨਕ ਮਹਾਂਮਾਰੀ ਤੋਂ ਬਚਾਇਆ ਜਾ ਸਕੇ।
ਅਜਿਹੇ 'ਚ ਲੋਕਾਂ ਦੀ ਸੇਵਾ 'ਚ ਸਿਹਤ ਵਿਭਾਗ, ਜ਼ਿਲ੍ਹਾਂ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਦੀਆਂ ਟੀਮਾਂ 24/7 ਆਪਣੀ ਤਨਦੇਹੀ ਨਾਲ ਲੱਗੀਆਂ ਹੋਈਆਂ ਹਨ। ਕੋਰੋਨਾ ਵਾਇਰਸ ਨਾਲ ਲੜ੍ਹ ਰਹੇ ਇਹ ਮੁਲਾਜ਼ਮ ਆਪਣੀ ਸਿਹਤ ਦਾ ਵੀ ਧਿਆਨ ਨਹੀਂ ਦੇ ਰਹੇ, ਕੁਝ ਮੁਲਾਜ਼ਮ ਤਾਂ ਕੋਰੋਨਾ ਵਾਇਰਸ ਦੀ ਲਪੇਟ 'ਚ ਵੀ ਆ ਚੁੱਕੇ ਹਨ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਆਪਣੇ ਟਵਿੱਟਰ 'ਤੇ ਇੱਕ ਮਹਿਲਾ ਪੁਲਿਸ ਅਧਿਕਾਰੀ ਦੀ ਪੋਸਟ ਸ਼ਾਂਝੀ ਕੀਤੀ ਹੈ। ਇਸ 'ਚ ਉਨ੍ਹਾਂ ਕਿਹਾ, "ਮੈਂ ਹੈਰਾਨ ਹਾਂ ਕਿ ਕਿਵੇਂ ਸਾਡੀ ਨੌਜਵਾਨ ਸਬ-ਇੰਸਪੈਕਟਰ ਐਸਐਚਓ ਜੋਧੇਵਾਲ ਲੁਧਿਆਣਾ ਦੀ ਅਰਸ਼ਪ੍ਰੀਤ ਕੋਰੋਨਾ ਵਾਇਰਸ ਨਾਲ ਲੜ੍ਹ ਰਹੀ ਹੈ। 27 ਸਾਲਾ ਇਹ ਬਹਾਦਰ ਪਰਿਪੱਕ ਅਤੇ ਪ੍ਰੇਰਣਾਦਾਇਕ ਹੈ।" ਉਨ੍ਹਾਂ ਕਿਹਾ ਕਿ ਅਰਸ਼ਪ੍ਰੀਤ ਕਿਸ ਚੀਜ਼ ਦੀ ਬਣੀ ਹੈ ਜੋ ਆਪਣੇ ਕੰਮ 'ਤੇ ਵਾਪਸ ਆਉਣ ਲਈ ਦੌੜ ਰਹੀ ਹੈ।
ਆਪਣੀ ਵੀਡੀਓ 'ਚ ਅਰਸ਼ਪ੍ਰੀਤ ਨੇ ਕਿਹਾ ਕਿ ਉਹ ਹੁਣ ਠੀਕ ਹੈ ਤੇ ਜਲਦ ਹੀ ਠੀਕ ਹੋ ਕੇ ਆਪਣੀ ਡਿਊਟੀ 'ਤੇ ਵਾਪਸ ਪਰਤੇਗੀ। ਅਰਸ਼ਪ੍ਰੀਤ ਨੇ ਫਰੰਟ ਲਾਈਨ 'ਤੇ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀ ਸਿਹਤ ਦਾ ਨਾਲ-ਨਾਲ ਧਿਆਨ ਰਖਦੇ ਰਹਿਣ ਤੇ ਜੋ ਵੀ ਹਿਦਾਇਤਾਂ ਹਨ ਉਸ ਦੀ ਪਾਲਣਾ ਕਰਦੇ ਰਹਿਣ ਤਾਂ ਜੋ ਤੁਸੀ ਇਸ ਦੀ ਲਪੇਟ 'ਚ ਨਾ ਆਓ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਅਰਸ਼ਪ੍ਰੀਤ ਏਸੀਪੀ ਦੀ ਅਨਿਲ ਕੋਹਲੀ ਦੇ ਸੰਪਰਕ 'ਚ ਆਉਣ ਕਾਰਨ ਕੋਰੋਨਾ ਦੀ ਰਿਪੋਰਟ ਪੌਜ਼ੀਟਿਵ ਆਈ ਸੀ। ਅਰਸ਼ਪ੍ਰੀਤ ਹਸਪਤਾਲ 'ਚ ਕੋਰੋਨਾ ਦਾ ਇਲਾਜ਼ ਕਰਵਾ ਰਹੀ ਹੈ।