ਚੰਡੀਗੜ੍ਹ: ਦਿੱਲੀ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਦੀਪ ਸਿੱਧੂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਗਿਆ। ਦੀਪ ਸਿੱਧੂ ਅਤੇ ਲੱਖਾ ਸਿਧਾਣਾ ਉੱਤੇ ਭੀੜ ਨੂੰ ਹਿੰਸਕ ਬਣਾਉਣ ਦੇ ਦੋਸ਼ ਲਗਾਏ ਗਏ ਹਨ, ਜਿਸ ਤੋਂ ਬਾਅਦ ਦੀਪ ਸਿੱਧੂ ਨੇ ਰਾਤ ਸਮੇਂ ਲਾਈਵ ਹੋ ਕੇ ਕਿਹਾ ਕਿ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਹੈ ਤੇ ਉਡਣ ਵਾਲੇ ਨੂੰ ਅਸਮਾਨ। ਮੈਨੂੰ ਇਹ ਦੋਵੇਂ ਹੀ ਚਾਹੀਦੇ ਹਨ। ਇਸ ਦੇ ਨਾਲ ਹੀ ਉਸ ਨੇ ਕਿਸਾਨ ਆਗੂਆਂ ਨੂੰ ਧਮਕੀ ਦਿੰਦਿਆਂ ਕਿਹਾ ਕਿ ਉਹ ਜਿੱਥੇ ਵੀ ਮਿਲਣਗੇ ਉਨ੍ਹਾਂ ਨੂੰ ਮੈਂ ਛੱਡਣਾ ਨਹੀਂ ਹੈ।
ਇਸ ਦੇ ਬਾਅਦ ਉਸ ਨੇ ਕਿਹਾ ਕਿ ਉਹ ਜਜ਼ਬਾਤੀ ਵਿਅਕਤੀ ਹੈ। ਉਸ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੀ ਇਕਜੁੱਟਤਾ ਨੂੰ ਬਰਕਰਾਰ ਰੱਖਣ। ਇਹ ਸਾਂਝਾ ਮਕਸਦ ਹੈ। ਅਸੀਂ ਜਿੱਤਣਾ ਹੈ। ਉਸ ਨੇ ਕਿਹਾ ਕਿ ਅਜੇ ਬਹੁਤ ਕੁਝ ਪੀਣਾ ਪਵੇਗਾ। ਉਸ ਨੇ ਕਿਹਾ ਕਿ ਸਮਾਂ ਅਵੇਗਾ ਜਦੋਂ ਸਾਰੀਆਂ ਗੱਲਾਂ ਕੀਤੀ ਜਾਣਗੀਆਂ।
ਉਸ ਨੇ ਅੱਗੇ ਕਿਹਾ ਕਿ ਜਦੋਂ ਲਾਲ ਕਿਲ੍ਹੇ ਉੱਤੇ ਖਾਲਸਾ ਝੰਡਾ ਅਤੇ ਕਿਸਾਨੀ ਦਾ ਝੰਡਾ ਲਹਿਰਾਇਆ ਗਿਆ ਸੀ, ਉਹ ਇੱਕ ਇਤਿਹਾਸਕ ਪਲ ਸੀ। ਉਸ ਨੇ ਕਿਹਾ ਕਿ ਉਨ੍ਹਾਂ ਨੇ ਲਾਲ ਕਿਲ੍ਹੇ ਉੱਤੇ ਖਾਲਸਾ ਦਾ ਝੰਡਾ ਅਤੇ ਕਿਸਾਨੀ ਦਾ ਝੰਡਾ ਲਗਾ ਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਈ ਸੀ ਕਿ ਸਾਡੇ ਰੋਸ ਨੂੰ ਦੇਖੋ ਅਤੇ ਮਹਿਸੂਸ ਕਰੋ।