ਚੰਡੀਗੜ੍ਹ: ਸੂਬੇ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਕਾਂਗਰਸ ਸਰਕਾਰ ਦੇ ਗਲ਼ੇ ਦੀ ਹੱਡੀ ਬਣਦੀਆਂ ਜਾ ਰਹੀਆਂ ਹਨ। ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕੀ ਸ਼ਮਸ਼ੇਰ ਦੂਲੋ ਅਤੇ ਪ੍ਰਤਾਪ ਬਾਜਵਾ ਨੂੰ ਚਾਹੇ ਪਾਰਟੀ ਵਿੱਚ ਰੱਖੋ ਜਾਂ ਕੱਢੋ ਪਰ ਲੋਕਾਂ ਨੂੰ ਜਵਾਬ ਦੇਣਾ ਪਵੇਗਾ।
ਚੀਮਾ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ ਜੋ ਮੌਤਾਂ ਹੋਈਆਂ ਹਨ, ਇਹ ਕਤਲ ਹੋਇਆ ਹੈ। ਉਨ੍ਹਾਂ ਸਰਕਾਰ 'ਤੇ ਸਵਾਲ ਚੱਕਦਿਆਂ ਕਿਹਾ ਕਿ ਸੂਬੇ ਵਿੱਚੋਂ ਅਜੇ ਤੱਕ ਨਕਲੀ ਸ਼ਰਾਬ ਵਾਲੇ ਫੜ੍ਹੇ ਕਿਓਂ ਨਹੀਂ ਗਏ ਹਨ।
ਇਸ ਦੌਰਾਨ ਉਨ੍ਹਾਂ ਸਰਕਾਰ ਬਾਰੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਪੂਰੇ ਦੇਸ਼ ਵਿੱਚ ਕਿਤੇ ਵੀ ਰਾਤ ਦਾ ਕਰਫ਼ਿਊ ਨਹੀਂ ਹੈ ਸਿਰਫ਼ ਪੰਜਾਬ ਵਿੱਚ ਹੈ, ਉਹ ਵੀ ਇਸ ਲਈ ਤਾਂ ਕਿ ਰਾਤ ਦੇ ਵਪਾਰੀਆਂ ਨੂੰ ਛੂਟ ਦਿੱਤੀ ਜਾਵੇ।