ਚੰਡੀਗੜ੍ਹ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਮੰਤਰੀ ਮੰਡਲ ਨੇ ਸੂਬੇ ਵਿਚ ਸਥਾਪਤ ਕੀਤੀਆਂ ਨਵੀਆਂ 20 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈਜ਼) ਅਤੇ ਪੰਜ ਮੌਜੂਦਾ ਆਈ.ਟੀ.ਆਈਜ਼ ਲਈ 653 ਦੀ ਸਿਰਜਣਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਫੈਸਲੇ ਰਾਹੀਂ ਸੂਬੇ ਦੇ 6000 ਨੌਜਵਾਨਾਂ ਨੂੰ ਵੱਖ-ਵੱਖ ਕਿੱਤਿਆਂ ਵਿਚ ਹੁਨਰ ਸਿਖਲਾਈ ਹਾਸਲ ਹੋਣ ਨਾਲ ਉਨ੍ਹਾਂ ਨੂੰ ਚੰਗਾ ਰੋਜ਼ਗਾਰ ਹਾਸਲ ਹੋਵੇਗਾ। ਇਨ੍ਹਾਂ ਸੰਸਥਾਵਾਂ ਵਿਚ ਅਗਸਤ, 2021 ਵਿਚ ਦਾਖਲੇ ਸ਼ੁਰੂ ਹੋਣਗੇ।
ਇਹ ਸੰਸਥਾਵਾਂ ਚੀਮਾ ਖੁੱਡੀ (ਸ੍ਰੀ ਹਰਗੋਬਿੰਦਪੁਰ), ਤਿਰੀਪੁਰੀ (ਖਰੜ), ਰਸੂਲਪੁਰ (ਮੋਰਿੰਡਾ), ਡਾਬੁਰ (ਕੀਰਤਪੁਰ ਸਾਹਿਬ), ਭਗਵਾਨਪੁਰਾ (ਅਮਲੋਹ), ਭਗਰਾਣਾ (ਖੇੜਾ), ਮਹਿਰਾਜ (ਬਠਿੰਡਾ), ਲੋਹੀਆਂ ਖਾਸ (ਜਲੰਧਰ), ਬੱਸੀਆਂ ਕੋਠੀ (ਰਾਏਕੋਟ), ਢੈਪਈ (ਭੀਖੀ), ਟਿੱਬੀ ਕਲਾਂ (ਮਮਦੋਟ), ਡੋਡਵਾਂ (ਦੀਨਾਨਗਰ), ਰਾਮਤੀਰਥ (ਅਮਿਤਸਰ), ਟਾਂਡਾ ਖੁਸ਼ਹਾਲ ਸਿੰਘ (ਮਾਛੀਵਾੜਾ), ਸਾਹਿਬਾ (ਬਲਾਚੌਰ), ਮਣਨਕੇ (ਗੰਡੀਵਿੰਡ), ਘਨੌਰ (ਪਟਿਆਲਾ), ਭਾਖੜਾ (ਪਾਤੜਾਂ), ਲਾਡੋਵਾਲ (ਲੁਧਿਆਣਾ), ਸਵੱਦੀ ਕਲਾਂ (ਲੁਧਿਆਣਾ), ਮਲੌਦ (ਲੁਧਿਆਣਾ), ਸਿੰਘਪੁਰ (ਰੂਪਨਗਰ), ਮਾਨਕਪੁਰ ਸ਼ਰੀਫ਼ (ਐਸ.ਏ.ਐਸ. ਨਗਰ), ਆਦਮਪੁਰ (ਜਲੰਧਰ) ਅਤੇ ਨਿਆਰੀ (ਪਠਾਨਕੋਟ) ਵਿਖੇ ਸਥਾਪਤ ਹਨ ਜੋ ਉਦਯੋਗਿਕ ਸੈਕਟਰ ਵਿਚ ਹੁਨਰਮੰਦ ਮਨੁੱਖੀ ਸ਼ਕਤੀ ਦੇ ਵਿਕਾਸ ਲਈ ਸਿਹਤਮੰਦ ਮੰਚ ਮੁਹੱਈਆ ਕਰਵਾਏਗਾ।
ਇਸ ਵੇਲੇ ਸੂਬਾ ਭਰ ਵਿਚ 117 ਆਈ.ਟੀ.ਆਈਜ਼ ਭਾਰਤ ਸਰਕਾਰ ਦੇ ਹੁਨਰ ਵਿਕਾਸ ਤੇ ਉੱਦਮ ਮੰਤਰਾਲੇ ਦੇ ਡਾਇਰੈਕਟਰ ਜਨਰਲ ਆਫ ਟ੍ਰੇਨਿੰਗ ਵੱਲੋਂ ਨਿਰਧਾਰਤ ਵੱਖ-ਵੱਖ ਕੋਰਸਾਂ ਵਿਚ ਕਰਾਫਟਮੈਨ ਸਿਖਲਾਈ ਸਕੀਮ ਦੇ ਤਹਿਤ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਸਕੀਮ ਦੇ ਤਹਿਤ ਸਿਖਲਾਈ ਹਾਸਲ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਐਜੂਕੇਸ਼ਨ ਅਤੇ ਟ੍ਰੇਨਿੰਗ ਦੇ ਤਹਿਤ ਸਰਟੀਫਿਕੇਟ ਦਿੱਤਾ ਜਾਵੇਗਾ ਜੋ ਕੌਮੀ ਅਤੇ ਕੌਮਾਂਤਰੀ ਪੱਧਰ ਉਤੇ ਮਾਨਤਾ ਪ੍ਰਾਪਤ ਹੋਵੇਗਾ।
16 ਨਵੇਂ ਕਾਲਜਾਂ ਲਈ ਟੀਚਿੰਗ ਅਤੇ ਨਾਨ-ਟੀਚਿੰਗ ਅਸਾਮੀਆਂ ਨੂੰ ਪ੍ਰਵਾਨਗੀ
ਸੂਬਾ ਭਰ ਵਿਚ ਕਮਜੋਰ ਤਬਕਿਆਂ ਸਮੇਤ ਨੌਜਵਾਨਾਂ ਦੀ ਪਹੁੰਚ ਵਿਚ ਉਚੇਰੀ ਸਿੱਖਿਆ ਲਿਆਉਣ ਦੇ ਮੱਦੇਨਜ਼ਰ ਮੰਤਰੀ ਮੰਡਲ ਨੇ ਨਵੇਂ ਸਥਾਪਤ ਕੀਤੇ 16 ਸਰਕਾਰੀ ਕਾਲਜਾਂ ਵਿਚ ਟੀਚਿੰਗ ਅਤੇ ਨਾਨ-ਟੀਚਿੰਗ ਦੀਆਂ ਅਸਾਮੀਆਂ ਅਤੇ ਗੌਰਮਿੰਟ ਕਾਲਜ ਆਫ ਐਜੂਕੇਸ਼ਨ, ਮਲੇਰਕੋਟਲਾ ਵਿਚ ਨਾਨ-ਟੀਚਿੰਗ ਸਟਾਫ ਦੀਆਂ ਅਸਾਮੀਆਂ ਸਿਰਜਣ ਲਈ ਪ੍ਰਵਾਨਗੀ ਦੇ ਦਿੱਤੀ ਹੈ।ਇਲਾਕੇ ਵਿਚ ਵਿਦਿਆਰਥੀਆਂ ਨੂੰ ਮਿਆਰੀ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਮੰਤਰੀ ਮੰਡਲ ਨੇ ਗੁਰੂ ਗੋਬਿੰਦ ਸਿੰਘ ਗੌਰਮਿੰਟ ਕਾਲਜ, ਜਲੰਧਰ ਨੂੰ ਕਾਂਸਟੀਟੂਐਂਟ ਕਾਲਜ ਦੇ ਤੌਰ ਉਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੱਥਾਂ ਵਿਚ ਸੌਂਪਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
25 ਸਰਕਾਰੀ ਆਈ.ਟੀ.ਆਈਜ਼ ਲਈ 653 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ - ਭਾਰਤ ਸਰਕਾਰ
ਸੂਬੇ ਵਿਚ ਸਥਾਪਤ ਕੀਤੀਆਂ ਨਵੀਆਂ 20 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ ਪੰਜ ਮੌਜੂਦਾ ਆਈ.ਟੀ.ਆਈਜ਼ ਲਈ 653 ਅਸਾਮੀਆਂ ਭਰਨ ਨੂੰ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਦੇ ਵਿੱਚ ਹਰੀ ਝੰਡੀ ਦੇ ਦਿੱਤੀ ਗਈ ਹੈ।