ਚੰਡੀਗੜ੍ਹ. ਪੰਜਾਬ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਨਵੀਆਂ ਗਾਈਡਲਾਈਨ ਜਾਰੀ ਕਰਦਿਆਂ ਕਿਹਾ ਹੈ ਕਿ ਸਰਕਾਰ ਵੱਲੋਂ ਸਾਰੀਆਂ ਜਮਾਤਾਂ ਦੇ ਸਕੂਲ ਖੋਲ੍ਹੇ ਜਾਣ ਜੀ ਇਜਾਜ਼ਤ ਹੈ। ਗਾਈਡਲਾਈਨ ਵਿੱਚ ਇਹ ਵੀ ਹੈ ਕਿ ਆਖਰੀ ਫੈਸਲਾ ਵਿਦਿਆਰਥੀ ਖੁਦ ਕਰਨ ਕੀ ਉਹ ਸਕੂਲ ਆਉਣਾ ਚਾਹੁੰਦੇ ਹਨ ਜਾਂ ਨਹੀਂ। ਵਿਦਿਆਰਥੀ ਜੇਕਰ ਖੁਦ ਚਾਹੁੰਣ ਤਾਂ ਉਹ ਆਨਲਾਈਨ ਕਲਾਸਾਂ ਵੀ ਸ਼ੁਰੂ ਕਰ ਸਕਦੇ ਹਨ। ਸਰਕਾਰ ਨੇ 15 ਸਾਲ ਤੋਂ ਵੱਧ ਵਿਦਿਆਰਥੀਆਂ ਲਈ ਕੋਰੋਨਾ ਦੀ ਪਹਿਲੀ ਡੋਜ਼ ਨੂੰ ਜਰੂਰੀ ਕਰ ਦਿੱਤਾ ਹੈ।
ਕੋਰੋਨਾ ਦੀਆਂ ਨਵੀਆਂ ਗਾਈਡਲਾਈਨਾਂ ਵਿੱਚ ਕਿਹਾ ਗਿਆ ਹੈ ਕਿ 15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀ ਨੂੰ ਸਕੂਲ, ਕਾਲਜ ਅਤੇ ਯੂਨੀਵਰਸਿਟੀ ਆਉਣ ਤੋਂ ਪਹਿਲਾਂ ਕੋਰੋਨਾ ਵੈਕਸੀਨ ਲਗਵਾਉਣੀ ਪਏਗੀ। ਨਾਲ ਹੀ ਸਰਕਾਰ ਨੇ ਵਿਦਿਆਰਥੀਆਂ ਲਈ ਆਨਲਾਈਨ ਦੇ ਵਿਕਲਪ ਵੀ ਦਿੱਤਾ ਹੈ।
ਇਹ ਵੀ ਪੜ੍ਹੋ: 24 ਘੰਟਿਆਂ ਵਿੱਚ 30,757 ਨਵੇਂ ਮਾਮਲੇ ਆਏ ਸਾਹਮਣੇ, 541 ਮੌਤਾਂ
ਕੋਰੋਨਾ ਗਾਈਡਲਾਈਨਾਂ 'ਚ ਇਹ ਵੀ ਕਿਹਾ ਕਿ ਕਿਸੇ ਹਾਲ ਵਿੱਚ 50 ਫੀਸਦ ਸਮਰੱਥਾ ਦੀ ਤੱਕ ਹੀ ਲੋਕ ਇਕੱਠੇ ਹੋ ਸਰਦੇ ਹਨ। ਬਾਰ, ਸਿਨੇਮਾਘਰ, ਜਿੰਮ ਰੈਸਟੋਰੈਂਟ, ਮਿਉਜ਼ੀਅਮ ਅਤੇ ਚਿੜੀਆਘਰ 75 % ਖੋਲ੍ਹੇ ਜਾ ਸਕਦੇ ਹਨ।