ETV Bharat / city

ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 330 ਹੋਈ, 19 ਮੌਤਾਂ - corona virus punjab

ਸੋਮਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 8 ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 330 ਹੋ ਗਈ ਹੈ। ਇਨ੍ਹਾਂ 6 ਨਵੇਂ ਮਾਮਲਿਆਂ ਵਿੱਚੋਂ 3 ਕਪੂਰਥਲਾ ਅਤੇ 5 ਤਰਨ ਤਾਰਨ ਤੋਂ ਸਾਹਮਣੇ ਆਏ ਹਨ।

ਕੋਰੋਨਾ
ਕੋਰੋਨਾ
author img

By

Published : Apr 27, 2020, 9:17 PM IST

Updated : Apr 27, 2020, 10:34 PM IST

ਚੰਡੀਗੜ੍ਹ: ਪੰਜਾਬ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 8 ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 330 ਹੋ ਗਈ ਹੈ। ਇਨ੍ਹਾਂ 8 ਨਵੇਂ ਮਾਮਲਿਆਂ ਵਿੱਚੋਂ 3 ਕਪੂਰਥਲਾ ਅਤੇ 5 ਤਰਨ ਤਾਰਨ ਤੋਂ ਸਾਹਮਣੇ ਆਏ ਹਨ।

ਸੋਮਵਾਰ ਨੂੰ ਰਾਜਪੁਰਾ ਦੀ ਕੋਰੋਨਾ ਪੌਜ਼ੀਟਿਵ 62 ਸਾਲਾ ਮਹਿਲਾ ਕਮਲੇਸ਼ ਰਾਣੀ ਦਾ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਇਲਾਜ ਦੌਰਾਨ ਦੇਹਾਂਤ ਹੋ ਗਿਆ ਜਿਸ ਨਾਲ ਸੂਬੇ ਵਿੱਚ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ 19 ਹੋ ਗਈ ਹੈ।

ਕੋਰੋਨਾ ਮਰੀਜ਼ਾਂ ਵਿੱਚੋਂ 98 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ। ਕੋਵਿਡ-19 ਸਬੰਧੀ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਰੀਜ਼ਾਂ ਗਿਣਤੀ 15516 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 12333 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 2853 ਲੋਕਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।

ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 20 ਜ਼ਿਲ੍ਹੇ ਕੋਰੋਨਾ ਦੀ ਮਾਰ ਹੇਠ ਹਨ। ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਇਸ ਤਰ੍ਹਾਂ ਹੈ। ਜਲੰਧਰ ਵਿੱਚ 78, ਮੋਹਾਲੀ ਵਿੱਚ 63, ਪਟਿਆਲਾ ਵਿੱਚ 61, ਪਠਾਨਕੋਟ ਵਿੱਚ 25, ਨਵਾਂਸ਼ਹਿਰ ਵਿੱਚ 20, ਲੁਧਿਆਣਾ ਵਿੱਚ 18, ਅੰਮ੍ਰਿਤਸਰ ਵਿੱਚ 14, ਮਾਨਸਾ ਵਿੱਚ 13, ਹੁਸ਼ਿਆਰਪੁਰ ਵਿੱਚ 7, ਤਰਨ ਤਾਰਨ ਵਿੱਚ 5, ਮੋਗਾ ਵਿੱਚ 4, ਰੋਪੜ ਵਿੱਚ 3, ਕਪੂਰਥਲਾ ਵਿੱਚ 6, ਸੰਗਰੂਰ ਵਿੱਚ 3, ਫ਼ਰੀਦਕੋਟ ਵਿੱਚ 3, ਫ਼ਤਿਹਗੜ੍ਹ ਸਾਹਿਬ ਵਿੱਚ 2, ਬਰਨਾਲਾ ਵਿੱਚ 2, ਮੁਕਤਸਰ ਸਾਹਿਬ ਵਿੱਚ 1, ਗੁਰਦਾਸਪੁਰ ਵਿੱਚ 1 ਅਤੇ ਫ਼ਿਰੋਜ਼ਪੁਰ ਵਿੱਚ 1 ਕੋਰੋਨਾ ਪੌਜ਼ੀਟਿਵ ਕੇਸ ਹੈ।

Last Updated : Apr 27, 2020, 10:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.