ਚੰਡੀਗੜ੍ਹ: ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 10 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 1,924 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 32 ਹੋ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਕੋਰੋਨਾ ਮੀਡੀਆ ਬੁਲੇਟਿਨ ਵਿੱਚ ਜਾਰੀ ਕੀਤੇ ਅੰਕਿੜਆ ਅਨੁਸਾਰ ਅੱਜ ਜਲੰਧਰ 1, ਲੁਧਿਆਣਾ 5, ਕਪੂਰਥਲਾ 1, ਰੂਪਨਗਰ 2 ਅਤੇ ਹੁਸ਼ਿਆਰਪੁਰ ਵਿੱਚ 1 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿੱਚੋਂ 200 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1692 ਮਾਮਲੇ ਐਕਟਿਵ ਹਨ।
ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ |
---|
ਜ਼ਿਲ੍ਹਾ | ਕੁੱਲ ਮਰੀਜ਼ | ਠੀਕ ਮਰੀਜ਼ | ਮੌਤਾਂ | ਜ਼ਿਲ੍ਹਾ | ਕੁੱਲ ਮਰੀਜ਼ | ਠੀਕ ਮਰੀਜ਼ | ਮੌਤਾਂ |
---|---|---|---|---|---|---|---|
ਅੰਮ੍ਰਿਤਸਰ | 297 | 8 | 4 | ਮਾਨਸਾ | 32 | 6 | 0 |
ਬਰਨਾਲਾ | 21 | 1 | 1 | ਮੋਹਾਲੀ | 102 | 54 | 3 |
ਬਠਿੰਡਾ | 40 | 0 | 0 | ਮੋਗਾ | 59 | 4 | 0 |
ਫ਼ਰੀਦਕੋਟ | 46 | 3 | 0 | ਮੁਕਤਸਰ | 65 | 1 | 0 |
ਫ਼ਾਜ਼ਿਲਕਾ | 41 | 0 | 0 | ਪਠਾਨਕੋਟ | 29 | 10 | 1 |
ਫ਼ਿਰੋਜ਼ਪੁਰ | 44 | 1 | 1 | ਪਟਿਆਲਾ | 99 | 16 | 2 |
ਗੁਰਦਾਸਪੁਰ | 122 | 0 | 1 | ਰੂਪਨਗਰ | 58 | 2 | 1 |
ਹੁਸ਼ਿਆਰਪੁਰ | 92 | 6 | 4 | ਸੰਗਰੂਰ | 88 | 3 | 0 |
ਜਲੰਧਰ | 198 | 24 | 5 | ਸ਼ਹੀਦ ਭਗਤ ਸਿੰਘ ਨਗਰ | 103 | 18 | 1 |
ਕਪੂਰਥਲਾ | 27 | 2 | 2 | ਤਰਨ ਤਾਰਨ | 158 | 0 | 0 |
ਲੁਧਿਆਣਾ | 148 | 8 | 6 | ਫ਼ਤਹਿਗੜ੍ਹ ਸਾਹਿਬ | 55 | 2 | 0 |