ਚੰਡੀਗੜ੍ਹ: ਲਗਾਤਾਰ ਸੂਬੇ ਕੋਰੋਨਾ ਦੇ ਮਾਮਲੇ 1 ਲੱਖ 89 ਹਜ਼ਾਰ ਤੋਂ ਉੱਪਰ ਹਨ।। ਪੰਜਾਬ ਅਤੇ ਹਰਿਆਣਾ ਸਣੇ 6 ਰਾਜਾਂ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। । ਪਿਛਲੇ 24 ਘੰਟਿਆਂ ਵਿੱਚ ਸੂਬੇ ਚੋਂ ਕੋਰੋਨਾ ਦੇ 1,239 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 14 ਮੌਤਾਂ ਦਰਜ ਹੋਈਆਂ ਹਨ।
ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 1 ਲੱਖ, 89 ਹਜ਼ਾਰ, 620 ਹਨ। ਇਸ ਦੇ ਨਾਲ ਹੀ 1 ਲੱਖ 75 ਹਜ਼ਾਰ, 659 ਲੋਕ ਮੁੜ ਸਿਹਤਯਾਬ ਹੋ ਗਏ ਹਨ।
ਪੰਜਾਬ ਵਿੱਚ ਹੁਣ ਤੱਕ ਕੁੱਲ ਮੌਤਾਂ 5, 941 ਹੋ ਚੁੱਕੀਆਂ ਹਨ। ਸੂਬੇ ਵਿੱਚ ਐਕਟਿਵ ਮਾਮਲੇ 8, 020 ਦਰਜ ਕੀਤੇ ਗਏ ਹਨ।
ਮੈਰਿਜ ਪੈਲੇਸਾਂ ’ਚ ਪ੍ਰੋਗਰਾਮ ਦੌਰਾਨ ਮਹਿਮਾਨਾਂ ਦੀ ਭੀੜ ’ਤੇ ਰੱਖੀ ਜਾਵੇਗੀ ਨਜ਼ਰ
ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਮੈਰਿਜ ਪੈਲੇਸਾਂ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਮਹਿਮਾਨਾਂ ਦੀ ਭੀੜ ’ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀ ਇਸ ਕੰਮ ਲਈ ਸੁਪਰਵਾਈਜ਼ਰ ਤਾਇਨਾਤ ਕਰਨ ਤਾਂ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਇਨਡੋਰ ਪ੍ਰੋਗਰਾਮਾਂ ਵਿਚ ਭੀੜ ਇਕੱਠੀ ਕਰਨ ਸਬੰਧੀ ਹੁਕਮਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਕੋਵਿਡ-19 ਪ੍ਰੋਟੋਕਾਲਜ਼ ਪ੍ਰਤੀ ਜਾਗਰੂਕ ਕਰਨ ਲਈ ਬਾਜ਼ਾਰਾਂ ਵਿਚ ਪਬਲਿਕ ਐਡਰੈੱਸ ਵਿਵਸਥਾ ਲਾਉਣ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।