ਚੰਡੀਗੜ੍ਹ: ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 11 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 1,935 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 32 ਹੋ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਕੋਰੋਨਾ ਮੀਡੀਆ ਬੁਲੇਟਿਨ ਵਿੱਚ ਜਾਰੀ ਕੀਤੇ ਅੰਕਿੜਆਂ ਅਨੁਸਾਰ ਅੱਜ ਜਲੰਧਰ 7, ਲੁਧਿਆਣਾ 3 ਅਤੇ ਪਟਿਆਲਾ ਵਿੱਚ 1 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿੱਚੋਂ 223 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1680 ਮਾਮਲੇ ਐਕਟਿਵ ਹਨ।
ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ |
---|
ਜ਼ਿਲ੍ਹਾ | ਕੁੱਲ ਮਰੀਜ਼ | ਠੀਕ ਮਰੀਜ਼ | ਮੌਤਾਂ | ਜ਼ਿਲ੍ਹਾ | ਕੁੱਲ ਮਰੀਜ਼ | ਠੀਕ ਮਰੀਜ਼ | ਮੌਤਾਂ |
---|---|---|---|---|---|---|---|
ਅੰਮ੍ਰਿਤਸਰ | 297 | 8 | 4 | ਮਾਨਸਾ | 32 | 6 | 0 |
ਬਰਨਾਲਾ | 21 | 1 | 1 | ਮੋਹਾਲੀ | 102 | 54 | 3 |
ਬਠਿੰਡਾ | 40 | 0 | 0 | ਮੋਗਾ | 59 | 4 | 0 |
ਫ਼ਰੀਦਕੋਟ | 46 | 3 | 0 | ਮੁਕਤਸਰ | 65 | 1 | 0 |
ਫ਼ਾਜ਼ਿਲਕਾ | 41 | 0 | 0 | ਪਠਾਨਕੋਟ | 29 | 10 | 1 |
ਫ਼ਿਰੋਜ਼ਪੁਰ | 44 | 1 | 1 | ਪਟਿਆਲਾ | 100 | 24 | 2 |
ਗੁਰਦਾਸਪੁਰ | 122 | 0 | 1 | ਰੂਪਨਗਰ | 58 | 2 | 1 |
ਹੁਸ਼ਿਆਰਪੁਰ | 92 | 6 | 4 | ਸੰਗਰੂਰ | 88 | 3 | 0 |
ਜਲੰਧਰ | 1205 | 33 | 5 | ਸ਼ਹੀਦ ਭਗਤ ਸਿੰਘ ਨਗਰ | 103 | 18 | 1 |
ਕਪੂਰਥਲਾ | 27 | 2 | 2 | ਤਰਨ ਤਾਰਨ | 158 | 0 | 0 |
ਲੁਧਿਆਣਾ | 151 | 8 | 6 | ਫ਼ਤਹਿਗੜ੍ਹ ਸਾਹਿਬ | 55 | 2 | 0 |