ਚੰਡੀਗੜ੍ਹ: ਪੰਜਾਬ ਵਿੱਚ ਸੋਮਵਾਰ ਨੂੰ ਹੁਣ ਤੱਕ ਕੋਰੋਨਾ ਵਾਇਰਸ ਦੇ 54 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1,877 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 31 ਹੋ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਕੋਰੋਨਾ ਮੀਡੀਆ ਬੁਲਿਟਨ ਵਿੱਚ ਜਾਰੀ ਕੀਤੇ ਅੰਕਿੜਆ ਅਨੁਸਾਰ ਅੱਜ ਇਨ੍ਹਾਂ ਜ਼ਿਲ੍ਹਿਆਂ ਵਿੱਚ ਮੋਗਾ 2, ਅੰਮ੍ਰਿਤਸਰ 1, ਫ਼ਤਿਹਗੜ੍ਹ ਸਾਹਿਬ 11, ਰੂਪਨਗਰ 1, ਗੁਰਦਾਸਪੁਰ 6, ਜਲੰਧਰ 13, ਤਰਨ ਤਾਰਨ 1, ਮਾਨਸਾ 12, ਫ਼ਾਜ਼ਿਲਕਾ 1, ਫ਼ਰੀਦਕੋਟ 1, ਹੁਸ਼ਿਆਰਪੁਰ 1 ਅਤੇ ਪਟਿਆਲਾ ਵਿੱਚ 1 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿੱਚੋਂ 1165 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1,678 ਐਕਟਿਵ ਮਾਮਲੇ ਹਨ।
ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ |
---|
ਜ਼ਿਲ੍ਹਾ | ਕੁੱਲ ਮਰੀਜ਼ | ਠੀਕ ਮਰੀਜ਼ | ਮੌਤਾਂ | ਜ਼ਿਲ੍ਹਾ | ਕੁੱਲ ਮਰੀਜ਼ | ਠੀਕ ਮਰੀਜ਼ | ਮੌਤਾਂ |
---|---|---|---|---|---|---|---|
ਅੰਮ੍ਰਿਤਸਰ | 296 | 8 | 3 | ਮਾਨਸਾ | 32 | 6 | 0 |
ਬਰਨਾਲਾ | 21 | 1 | 1 | ਮੋਹਾਲੀ | 102 | 54 | 3 |
ਬਠਿੰਡਾ | 40 | 0 | 0 | ਮੋਗਾ | 59 | 4 | 0 |
ਫ਼ਰੀਦਕੋਟ | 46 | 3 | 0 | ਮੁਕਤਸਰ | 65 | 1 | 0 |
ਫ਼ਾਜ਼ਿਲਕਾ | 40 | 0 | 0 | ਪਠਾਨਕੋਟ | 29 | 10 | 1 |
ਫ਼ਿਰੋਜ਼ਪੁਰ | 44 | 1 | 1 | ਪਟਿਆਲਾ | 98 | 146 | 2 |
ਗੁਰਦਾਸਪੁਰ | 122 | 0 | 1 | ਰੂਪਨਗਰ | 56 | 2 | 1 |
ਹੁਸ਼ਿਆਰਪੁਰ | 91 | 6 | 4 | ਸੰਗਰੂਰ | 88 | 3 | 0 |
ਜਲੰਧਰ | 188 | 22 | 5 | ਸ਼ਹੀਦ ਭਗਤ ਸਿੰਘ ਨਗਰ | 103 | 18 | 1 |
ਕਪੂਰਥਲਾ | 21 | 2 | 2 | ਤਰਨ ਤਾਰਨ | 158 | 0 | 0 |
ਲੁਧਿਆਣਾ | 130 | 8 | 6 | ਫ਼ਤਹਿਗੜ੍ਹ ਸਾਹਿਬ | 47 | 2 | 0 |