ਚੰਡੀਗੜ੍ਹ : ਪੰਜਾਬ ਵਿੱਚ ਸ਼ੁੱਕਰਵਾਰ ਨੂੰ ਹੁਣ ਤੱਕ ਕੋਰੋਨਾ ਵਾਇਰਸ ਦੇ 87 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1,731 ਹੋ ਗਈ ਹੈ। ਸੂਬੇ ਵਿੱਚ ਮੌਤਾਂ ਦਾ ਅੰਕੜਾ 29 ਹੋ ਗਿਆ ਹੈ।
ਅੱਜ ਇਨ੍ਹਾਂ ਜ਼ਿਲ੍ਹਿਆਂ ਵਿੱਚ ਗੁਰਦਾਸਪੁਰ - 24, ਮਾਨਸਾ 1 , ਜਲੰਧਰ 11, ਅੰਮ੍ਰਿਤਸਰ 11, ਕਪੂਰਥਲਾ, ਤਰਨ ਤਾਰਨ 11, ਨਵਾਂ ਸ਼ਹਿਰ 18, ਫ਼ਤਿਹਗੜ੍ਹ ਸਾਹਿਬ 4, ਬਰਨਾਲਾ ਵਿੱਚ 1 ਨਵੇਂ ਮਾਮਲੇ ਸਾਹਮਣੇ ਆਏ ਹਨ । ਇਨ੍ਹਾਂ ਮਰੀਜ਼ਾਂ ਵਿੱਚੋਂ 152 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1, 550 ਐਕਟਿਵ ਮਾਮਲੇ ਹਨ।
ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ |
---|
ਜ਼ਿਲ੍ਹਾ | ਕੁੱਲ ਮਰੀਜ਼ | ਠੀਕ ਮਰੀਜ਼ | ਮੌਤਾਂ | ਜ਼ਿਲ੍ਹਾ | ਕੁੱਲ ਮਰੀਜ਼ | ਠੀਕ ਮਰੀਜ਼ | ਮੌਤਾਂ |
---|---|---|---|---|---|---|---|
ਅੰਮ੍ਰਿਤਸਰ | 287 | 8 | 3 | ਮਾਨਸਾ | 20 | 5 | 0 |
ਬਰਨਾਲਾ | 21 | 1 | 1 | ਮੋਹਾਲੀ | 95 | 52 | 2 |
ਬਠਿੰਡਾ | 40 | 0 | 0 | ਮੋਗਾ | 56 | 4 | 0 |
ਫ਼ਰੀਦਕੋਟ | 45 | 3 | 0 | ਮੁਕਤਸਰ | 65 | 1 | 0 |
ਫ਼ਾਜ਼ਿਲਕਾ | 39 | 0 | 0 | ਪਠਾਨਕੋਟ | 27 | 10 | 1 |
ਫ਼ਿਰੋਜ਼ਪੁਰ | 43 | 1 | 1 | ਪਟਿਆਲਾ | 95 | 14 | 2 |
ਗੁਰਦਾਸਪੁਰ | 115 | 0 | 1 | ਰੂਪਨਗਰ | 16 | 2 | 1 |
ਹੁਸ਼ਿਆਰਪੁਰ | 89 | 6 | 3 | ਸੰਗਰੂਰ | 88 | 3 | 0 |
ਜਲੰਧਰ | 158 | 12 | 5 | ਸ਼ਹੀਦ ਭਗਤ ਸਿੰਘ ਨਗਰ | 103 | 18 | 1 |
ਕਪੂਰਥਲਾ | 23 | 2 | 2 | ਤਰਨ ਤਾਰਨ | 157 | 0 | 0 |
ਲੁਧਿਆਣਾ | 125 | 8 | 5 | ਫ਼ਤਹਿਗੜ੍ਹ ਸਾਹਿਬ | 24 | 2 | 0 |