ਚੰਡੀਗੜ੍ਹ: ਪੰਜਾਬ ਵਿੱਚ ਮੰਗਲਵਾਰ ਹੁਣ ਤੱਕ ਨੂੰ ਕੋਰੋਨਾ ਵਾਇਰਸ ਦੇ 219 ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1451 ਹੋ ਗਈ ਹੈ। ਹੁਸ਼ਿਆਰਪੁਰ ਨਾਲ ਸਬੰਧਤ ਵਿਅਕਤੀ ਦੀ ਅੰਮ੍ਰਿਤਸਰ ਵਿੱਚ ਹੋਈ ਮੌਤ ਨਾਲ ਸੂਬੇ 'ਚ ਕੁੱਲ ਗਿਣਤੀ 25 ਹੋ ਗਈ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਮੀਡੀਆ ਬੁਲਿਟਨ ਅਨੁਸਾਰ ਇਨ੍ਹਾਂ 219 ਨਵੇਂ ਮਾਮਲਿਆਂ ਵਿੱਚੋਂ ਲੁਧਿਆਣਾ ਵਿੱਚ 18, ਜਲੰਧਰ 6, ਫ਼ਾਜ਼ਿਲਕਾ 34, ਫ਼ਰੀਦਕੋਟ 27, ਗੁਰਦਾਸਪੁਰ 48, ਤਰਨ ਤਾਰਨ 47 ਅਤੇ ਫ਼ਤਿਹਗੜ੍ਹ ਸਾਹਿਬ 1, ਮੁਕਤਸਰ15, ਕਪੂਰਥਲਾ 5, ਸੰਗਰੂਰ 22, ਪਟਿਆਲਾ ਵਿੱਚ 1 ਨਵਾਂ ਮਾਮਲਾ ਸਾਹਮਣੇ ਆਇਆ ਹੈ। । ਮਰੀਜ਼ਾਂ ਵਿੱਚੋਂ 133 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1451 ਐਕਟਿਵ ਮਾਮਲੇ ਹਨ।
ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ |
---|
ਜ਼ਿਲ੍ਹਾ | ਕੁੱਲ ਮਰੀਜ਼ | ਠੀਕ ਮਰੀਜ਼ | ਮੌਤਾਂ | ਜ਼ਿਲ੍ਹਾ | ਕੁੱਲ ਮਰੀਜ਼ | ਠੀਕ ਮਰੀਜ਼ | ਮੌਤਾਂ |
---|---|---|---|---|---|---|---|
ਅੰਮ੍ਰਿਤਸਰ | 218 | 8 | 2 | ਮਾਨਸਾ | 17 | 4 | 0 |
ਬਰਨਾਲਾ | 19 | 1 | 1 | ਮੋਹਾਲੀ | 95 | 43 | 2 |
ਬਠਿੰਡਾ | 36 | 0 | 0 | ਮੋਗਾ | 28 | 4 | 0 |
ਫ਼ਰੀਦਕੋਟ | 45 | 2 | 0 | ਮੁਕਤਸਰ | 64 | 1 | 0 |
ਫ਼ਾਜ਼ਿਲਕਾ | 38 | 0 | 0 | ਪਠਾਨਕੋਟ | 27 | 10 | 1 |
ਫ਼ਿਰੋਜ਼ਪੁਰ | 42 | 1 | 1 | ਪਟਿਆਲਾ | 87 | 12 | 1 |
ਗੁਰਦਾਸਪੁਰ | 84 | 0 | 1 | ਰੂਪਨਗਰ | 14 | 2 | 1 |
ਹੁਸ਼ਿਆਰਪੁਰ | 88 | 6 | 2 | ਸੰਗਰੂਰ | 85 | 3 | 0 |
ਜਲੰਧਰ | 134 | 8 | 4 | ਸ਼ਹੀਦ ਭਗਤ ਸਿੰਘ ਨਗਰ | 85 | 18 | 1 |
ਕਪੂਰਥਲਾ | 18 | 2 | 1 | ਤਰਨ ਤਾਰਨ | 87 | 0 | 0 |
ਲੁਧਿਆਣਾ | 128 | 6 | 7 | ਫ਼ਤਹਿਗੜ੍ਹ ਸਾਹਿਬ | 17 | 2 | 0 |