ਚੰਡੀਗੜ੍ਹ: ਸੈਕਟਰ 26 ਸਥਿਤ ਸਬਜ਼ੀ ਮੰਡੀ ਵਿੱਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਚੀਜ਼ ਮਹਿੰਗੀ ਹੋ ਰਹੀ ਹੈ। ਸਬਜ਼ੀ ਤੋਂ ਲੈ ਕੇ ਫਲ-ਫਰੂਟ ਦੀਆਂ ਕੀਮਤਾਂ 'ਚ ਵਾਧਾ ਆਇਆ ਹੈ। ਸਬਜ਼ੀ ਵੇਚਣ ਵਾਲੇ ਇਸ ਲਈ ਪਰੇਸ਼ਾਨ ਹਨ ਕਿ ਲੋਕ ਖਰੀਦਣ ਨਹੀਂ ਆ ਰਹੇ।
ਦੂਜੇ ਪਾਸੇ ਦੁਕਾਨਦਾਰ ਨਾਲ ਜਦੋਂ ਈਟੀਵੀ ਭਾਰਤ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਹਿੰਗੇ ਦਾਮਾਂ 'ਤੇ ਫਰੂਟ ਦੀ ਖ਼ਰੀਦ ਕਰਦੇ ਹਨ ਤੇ ਉਸ ਨੂੰ ਸਸਤੇ ਦਾਮਾਂ 'ਚ ਵੇਚਣ ਨੂੰ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਚਲਦੇ ਉਨ੍ਹਾਂ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਈਟੀਵੀ ਭਾਰਤ ਵੱਲੋਂ ਜਦੋਂ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਤੋਂ ਪ੍ਰਧਾਨ ਮੰਤਰੀ ਵੱਲੋਂ 'ਜਨਤਾ ਕਰਫਿਉ' ਦਾ ਐਲਾਨ ਕੀਤਾ ਗਿਆ ਹੈ, ਉਸ ਵੇਲੇ ਤੋਂ ਜਨਤਾ 'ਚ ਹਾਹਾਕਾਰ ਮਚੀਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲੋਕ ਇਹ ਤੱਕ ਸੋਚ ਰਹੇ ਹਨ ਕਿ ਕਰਫਿਉ ਤੋਂ ਬਾਅਦ ਕਿ ਕਿਤੇ ਤਾਲਾਬੰਦੀ ਹੀ ਨਾ ਕਰ ਦਿੱਤੀ ਜਾਵੇ।