ਚੰਡੀਗੜ੍ਹ: ਕੋਰੋਨਾ ਵਾਇਰਸ ਨੇ ਇੱਕ ਵਾਰ ਮੁੜ ਤੋਂ ਪੰਜਾਬ ਵਿੱਚ ਹਮਲਾ ਬੋਲ ਦਿੱਤਾ ਹੈ। ਦਿਨੋਂ ਦਿਨ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1179 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 12 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਮੱਦੇਨਜ਼ਰ ਅੱਜ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਨਾਇਟ ਕਰਫਿਊ ਲਾਗੂ ਹੋ ਰਿਹਾ ਹੈ। ਰਾਤ 11 ਵਜੇ ਤੋਂ ਸਵੇਰ 5 ਵਜੇ ਤੱਕ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ ਵਿੱਚ ਇਹ ਨਾਇਟ ਕਰਫਿਊ ਰਹੇਗਾ।
ਸਿਹਤ ਵਿਭਾਗ ਦੇ ਅੰਕੜਿਆ ਮੁਤਾਬਿਕ ਪੰਜਾਬ ਵਿੱਚ ਹੁਣ ਤੱਕ 51,59,683 ਸੈਂਪਲ ਲਏ ਜਾ ਚੁੱਕੇ ਹਨ।1,87,348 ਲੋਕ ਹੁਣ ਤੱਕ ਕੋਰੋਨਾ ਪੀੜਤ ਹੋ ਚੁੱਕੇ ਹਨ। 1,74,274 ਮਰੀਜ਼ ਕੋਰੋਨਾ ਤੋਂ ਸਹਿਤਯਾਬ ਵੀ ਹੋਏ ਹਨ। 131 ਮਰੀਜ਼ ਇਸ ਸਮੇਂ ਆਕਸੀਜਨ ਸਪੋਰਟ 'ਤੇ ਹਨ। 5, 910 ਲੋਕ ਹੁਣ ਤੱਕ ਕੋਰੋਨਾ ਕਾਰਨ ਜਾਨ ਗੁਆ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ 'ਚ ਅੰਮ੍ਰਿਤਸਰ -1, ਫਿਰੋਜ਼ਪੁਰ -1, ਹੁਸ਼ਿਆਰਪੁਰ -1, ਜਲੰਧਰ -3, ਲੁਧਿਆਣਾ -2, ਪਟਿਆਲਾ -2, ਐਸਬੀਐਸ ਨਗਰ -1 ਅਤੇ ਤਰਨਤਾਰਨ -1 ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋਈ ਹੈ।