ਚੰਡੀਗੜ: ਪੰਜਾਬ ਰਾਜ ਭਵਨ ਵਿਖੇ ਪਿਛਲੇ ਹਫ਼ਤੇ ਪ੍ਰੋਟੋਕੋਲ ਅਨੁਸਾਰ ਨਿਯਮਤ ਕੋਰੋਨਾ ਟੈਸਟਿੰਗ ਕਰਵਾਈ ਗਈ ਹੈ। ਇਸ ਟੈਸਟਿੰਗ ਦੌਰਾਨ ਸੁਰੱਖਿਆ ਕਰਮਚਾਰੀਆਂ ਸਮੇਤ ਸਾਰੇ ਕਰਮਚਾਰੀਆਂ ਦਾ ਕੋਰੋਨਾ ਸਬੰਧੀ ਟੈਸਟ ਕੀਤਾ ਗਿਆ। ਕਰਵਾਏ ਗਏ 338 ਟੈਸਟਾਂ ਵਿਚੋਂ, ਪੰਜਾਬ ਦੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਸਣੇ 6 ਵਿਅਕਤੀ ਪੌਜ਼ੀਟਿਵ ਪਾਏ ਗਏ। ਇਨ੍ਹਾਂ ਸਾਰੇ ਪੌਜ਼ੀਟਿਵ ਪਾਏ ਗਏ ਵਿਅਕਤੀ ਤੁਰੰਤ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਰਾਜਪਾਲ ਅਤੇ ਉਨ੍ਹਾਂ ਦੇ ਪਰਿਵਾਰ ਦਾ ਟੈਸਟ ਨੈਗਟਿਵ ਪਾਇਆ ਗਿਆ ਹੈ। ਸਮੂਹ ਰਾਜ ਭਵਨਾਂ ਸਬੰਧੀ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਸਬੰਧ ਵਿੱਚ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾ ਰਹੀ ਹੈ। ਰਾਜ ਭਵਨ ਵਿੱਚ ਫਿਲਹਾਲ ਆਉਣ ਅਤੇ ਮੀਟਿੰਗਾਂ ‘ਤੇ ਪਾਬੰਦੀ ਲਗਾਈ ਗਈ ਹੈ।