ਚੰਡੀਗੜ੍ਹ: ਪੰਜਾਬ ਦੇ ਨਿਗਮ ਚੋਣਾਂ ਨੂੰ ਵਿਧਾਨ ਸਭਾ ਤੋਂ ਪਹਿਲਾਂ ਹੋਣ ਵਾਲਾ ਸੱਤਾ ਦਾ ਸੈਮੀਫਾਇਨਲ ਦੀ ਜਿਸ 'ਚ ਕਾਂਗਰਸ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ। ਇਸ ਜਿੱਤ ਦੇ ਮੌਕੇ 'ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਵਿਧਾਨ ਸਭਾ ਦੀ ਜਿੱਤ ਦਾ ਇੱਕ ਟਰੇਲਰ ਹੈ।
ਕੇਂਦਰ ਨੂੰ ਲਿਆ ਸਵਾਲਾਂ ਦੇ ਘੇਰੇ 'ਚ
ਸੁਨੀਲ ਜਾਖੜ ਨੇ ਕਾਂਗਰਸ ਦੀ ਜਿੱਤ 'ਤੇ ਕਿਹਾ ਕਿ ਇਹ ਜਿੱਤ ਦੀ ਧਮਕ ਕੇਂਦਰ ਤੱਕ ਪੁੱਜੇਗੀ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਤੋਂ ਬਾਅਦ ਬੀਜੇਪੀ ਦਾ ਪੁਰਜ਼ੋਰ ਵਿਰੋਧ ਹੋਇਆ ਹੈ। ਇਸ ਦੇ ਨਾਲ ਉਨ੍ਹਾਂ ਨੇ ਬੀਜੇਪੀ ਨੂੰ ਘੇਰੇ 'ਚ ਲੈਂਦੇ ਹੋਏ ਕਿਹਾ ਕਿ ਪੰਜਾਬੀਆਂ ਨੂੰ ਵੱਖ-ਵੱਖ ਨਾਂਅ ਦੇਣ ਵਾਲਿਆਂ ਨੂੰ ਲੋਕਾਂ ਨੇ ਜਮਹੂਰੀ ਤਰੀਕੇ ਨਾਲ ਫੱਤਵਾ ਦਿੱਤਾ ਹੈ। ਉਨ੍ਹਾਂ ਨੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਇਹ ਪੰਜਾਬ ਤੇ ਪੰਜਾਬੀਆਂ ਦੀ ਜਿੱਤ ਹੈ ਤੇ ਇਸ ਦਾ ਅਸਰ ਵਿਧਾਨ ਸਭਾ ਚੋਣਾਂ 'ਚ ਵੀ ਦੇਖਣ ਨੂੰ ਮਿਲੇਗਾ।
2022 ਦੀ ਚੋਣਾਂ ਕੈਪਟਨ ਦੀ ਅਗਵਾਈ 'ਚ
ਇਸ ਦੇ ਨਾਲ ਨਾਲ ਜਾਖੜ ਨੇ ਇੱਕ ਹੋਰ ਬਿਆਨ ਦਿੱਤਾ ਜਿਸ 'ਚ ਉਨ੍ਹਾਂ ਨੇ ਅਸਿੱਧੇ ਤੌਰ 'ਤੇ ਮੁੱਖ ਮੰਤਰੀ ਦੇ ਚਹਿਰੇ ਦੇ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 2022 ਦੇ ਵਿਧਾਨ ਸਭਾ ਚੋਣਾਂ ਕੈਪਟਨ ਦੀ ਅਗਵਾਈ 'ਚ ਹੀ ਲੜ੍ਹੀਆਂ ਜਾਣਗੀਆਂ। '2022 ਲਈ ਕੈਪਟਨ' ਮੁਹਿੰਮ ਦੀ ਸ਼ੁਰੂਆਤ ਹੁਣ ਤੋਂ ਹੀ ਕੀਤੀ ਜਾਵੇਗੀ।
34 ਨਵੇਂ ਚਹਿਰੇ ਆਉਣਗੇ ਮੈਦਾਨ 'ਚ
ਪੰਜਾਬ ਯੂਥ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ 2022 ਵਿਧਾਨ ਸਭਾ 'ਚ 34 ਨਵੇਂ ਚਹਿਰੇ ਮੈਦਾਨ 'ਚ ਉਤਾਰੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਹੁਣ ਰਾਜਨੀਤੀ 'ਚ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇਗੀ।