ETV Bharat / city

CS,DGP,AG ਦੇ ਧਰਮ ਨੂੰ ਲੈ ਕੇ ਕਾਂਗਰਸ ਨੇ ਘੇਰੀ ਮਾਨ, ਤਾਂ ਬੀਜੇਪੀ ਨੇ ਚੁੱਕੇ ਸਵਾਲ, ਕਿਹਾ- 'ਹਿੰਦੂ CM ਕਿਉਂ ਨਹੀਂ ਬਣਾਇਆ'

author img

By

Published : Jul 29, 2022, 4:44 PM IST

ਸੂਬੇ ਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਤਿੰਨ ਵੱਖ ਵੱਖ ਅਹੁਦਿਆਂ ਤੇ ਤੈਨਾਤ ਕੀਤੇ ਗਏ ਮਾਨ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ। ਕਾਂਗਰਸ ਦਾ ਕਹਿਣਾ ਹੈ ਕਿ ਤਿੰਨ ਸੀਐਸ, ਡੀਜੀਪੀ ਅਤੇ ਏਜੀ ਦੇ ਅਹੁਦੇ ’ਤੇ ਕੋਈ ਸਿੱਖ ਚਿਹਰਾ ਕਿਉਂ ਨਹੀਂ ਹੈ।

ਪੰਜਾਬ ਚ ਧਰਮ ਨੂੰ ਲੈ ਕੇ ਸਿਆਸਤ
ਪੰਜਾਬ ਚ ਧਰਮ ਨੂੰ ਲੈ ਕੇ ਸਿਆਸਤ

ਚੰਡੀਗੜ੍ਹ: ਪੰਜਾਬ ਚ ਮਾਨ ਸਰਕਾਰ ਵੱਲੋਂ ਤੈਨਾਤ ਕੀਤੇ ਗਏ ਵੱਖ ਵੱਖ ਅਹੁਦਿਆਂ ’ਤੇ ਅਧਿਕਾਰੀਆਂ ਨੂੰ ਲੈ ਕੇ ਇੱਕ ਵਾਰ ਤੋਂ ਸਿਆਸਤ ਭਖ ਗਈ ਹੈ। ਇਸ ਵਾਰ ਅਧਿਕਾਰੀਆਂ ਦੇ ਧਰਮ ਨੂੰ ਲੈ ਕੇ ਸਿਆਸਤ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕਾਂਗਰਸ ਨੇ ਪੰਜਾਬ ਦੇ ਚੀਫ ਸੈਕਟਰੀ, ਡੀਜੀਪੀ ਅਤੇ ਐਡਵੋਕੇਟ ਜਨਰਲ ਦੇ ਧਰਮ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਇਨ੍ਹਾਂ ਹੈ ਕਿ ਪੰਜਾਬ ਦੇ ਟਾਪ ਤਿੰਨ ਅਧਿਕਾਰੀਆਂ ’ਚ ਕੋਈ ਵੀ ਸਿੱਖ ਨਹੀਂ ਹੈ।

ਦੱਸ ਦਈਏ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਅਧਿਕਾਰੀਆਂ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰਿਆ ਇਸ ਤੋਂ ਬਾਅਦ ਬੀਜੇਪੀ ਵੱਲੋਂ ਸੁਖਪਾਲ ਖਹਿਰਾ ਦੇ ਟਵੀਟ ਨੂੰ ਲੈ ਕੇ ਕਾਂਗਰਸ ਨੂੰ ਹੀ ਘੇਰ ਲਿਆ ਅਤੇ ਉਨ੍ਹਾਂ ਕੋਲੋਂ ਹਿੰਦੂ ਚਿਹਰੇ ਨੂੰ ਲੈ ਕੇ ਸਵਾਲ ਚੁੱਕੇ।

  • We’ll believe India is a secular country and all sections of society must be given due representation but unfortunately @ArvindKejriwal run @BhagwantMann govt has not accommodated even one deserving sikh officer to top three positions i:e CS,DGP or AG ? Aren’t they competent?

    — Sukhpal Singh Khaira (@SukhpalKhaira) July 28, 2022 " class="align-text-top noRightClick twitterSection" data=" ">

ਖਹਿਰਾ ਨੇ ਚੁੱਕੇ ਮਾਨ ਸਰਕਾਰ ’ਤੇ ਸਵਾਲ: ਸੁਖਪਾਲ ਖਹਿਰਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਸਮਾਜ ਦੇ ਹਰ ਵਰਗ ਨੂੰ ਉਚਿਤ ਪ੍ਰਤੀਨਿਧਤਾ ਦਿੱਤੀ ਜਾਣੀ ਚਾਹੀਦੀ ਹੈ। ਬਦਕਿਸਮਤੀ ਨਾਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਇੱਕ ਵੀ ਸਿੱਖ ਅਫਸਰ ਨੂੰ ਸਿਖਰਲੇ ਤਿੰਨ ਅਹੁਦਿਆਂ 'ਤੇ ਨਿਯੁਕਤ ਨਹੀਂ ਕੀਤਾ। ਕੀ ਸਿੱਖ ਅਫਸਰ ਮੁਕਾਬਲੇਬਾਜ਼ ਨਹੀਂ ਹਨ?

  • कांग्रेस ने हमेशा हिंदू - सिख को बाँटने की कोशिश की। @SukhpalKhaira जी को ऐतराज है CS, DGP, AG हिंदू हैं ।उनका सवाल है ,क्या कोई सिख अफ़सर काबिल नहीं ? मैं उनसे पूछना चाहता हूँ कि 1966 से अब तक एक भी हिंदू पंजाब में CM नहीं बना , क्या कोई हिंदू नेता काबिल नहीं था या नहीं है ? pic.twitter.com/BTfGmGetRz

    — Subhash Sharma (@DrSubhash78) July 29, 2022 " class="align-text-top noRightClick twitterSection" data=" ">

ਖਹਿਰਾ ਦੇ ਟਵੀਟ ’ਤੇ ਬੀਜੇਪੀ ਨੇ ਘੇਰੀ ਕਾਂਗਰਸ: ਦੂਜੇ ਪਾਸੇ ਸੁਖਪਾਲ ਖਹਿਰਾ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਬੀਜੇਪੀ ਆਗੂ ਸੁਭਾਸ਼ ਸ਼ਰਮਾ ਨੇ ਸੁਖਪਾਲ ਖਹਿਰਾ ਤੇ ਸਵਾਲ ਪੁੱਛਦੇ ਹੋਏ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹਿੰਦੂ-ਸਿੱਖ ਨੂੰ ਵੰਡਣ ਦੀ ਕੋਸ਼ਿਸ਼ ਕੀਤੀ। ਸੁਖਪਾਲ ਖਹਿਰਾ ਨੇ ਇਤਰਾਜ਼ ਜਤਾਇਆ ਕਿ ਮੁੱਖ ਸਕੱਤਰ, ਡੀਜੀਪੀ ਅਤੇ ਐਡਵੋਕੇਟ ਜਨਰਲ ਹਿੰਦੂ ਹਨ। ਉਨ੍ਹਾਂ ਦਾ ਸਵਾਲ ਹੈ ਕਿ ਕੀ ਕੋਈ ਸਿੱਖ ਅਫ਼ਸਰ ਕਾਬਲ ਨਹੀਂ ਹੈ? ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ 1966 ਤੋਂ ਲੈ ਕੇ ਹੁਣ ਤੱਕ ਹਿੰਦੂ ਮੁੱਖ ਮੰਤਰੀ ਨਹੀਂ ਬਣਿਆ, ਕੀ ਕੋਈ ਹਿੰਦੂ ਨੇਤਾ ਇਸ ਕਾਬਲ ਨਹੀਂ ਸੀ ਜਾਂ ਨਹੀਂ ਹੈ?

ਧਰਮ ਨੂੰ ਲੈ ਕੇ ਪਹਿਲਾਂ ਵੀ ਕਾਂਗਰਸ ਚ ਘਮਾਸਾਣ: ਕਾਬਿਲੇਗੌਰ ਹੈ ਕਿ ਧਰਮ ਨੂੰ ਲੈ ਕੇ ਪਹਿਲਾਂ ਵੀ ਕਾਂਗਰਸ ਪਾਰਟੀ ਚ ਕਾਫੀ ਘਮਾਸਣਾ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਸੁਨੀਲ ਜਾਖੜ ਨੇ ਹੀ ਕਾਂਗਰਸ ਪਾਰਟੀ ਚ ਰਹਿੰਦੇ ਹੀ ਕਈ ਵਾਰ ਪਾਰਟੀ ’ਚ ਇਸ ਸਬੰਧੀ ਸਵਾਲ ਚੁੱਕਿਆ ਹੈ। ਜਿਸ ਕਾਰਨ ਕਾਂਗਰਸ ਪਾਰਟੀ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਦੱਸ ਦਈਏ ਕਿ ਸੁਨੀਲ ਜਾਖੜ ਨੇ ਹੁਣ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ ਚ ਸ਼ਾਮਲ ਹੋ ਗਏ ਹਨ।

ਇਹ ਵੀ ਪੜੋ: ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਭਾਜਪਾ ਨੇ ਘੇਰੀ ਮਾਨ ਸਰਕਾਰ, ਚੁੱਕੇ ਇਹ ਵੱਡੇ ਸਵਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.