ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਕੁਝ ਹੀ ਸਮਾਂ ਰਹਿ ਗਿਆ ਹੈ। ਚੋਣਾਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਕਾਂਗਰਸ ਵਿਰੋਧੀ ਪਾਰਟੀਆਂ ਦੇ ਨਾਲ ਲੜ ਰਹੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਅੰਦਰ ਵੀ ਜੰਗ ਚਲ ਰਹੀ ਹੈ। ਇਹ ਜੰਗ ਸੀਐੱਮ ਚਿਹਰੇ ਨੂੰ ਲੈ ਕੇ ਚਲ ਰਹੀ ਹੈ। ਕਾਂਗਰਸ ਦੇ ਲਈ ਇਹ ਫੈਸਲਾ ਲੈਣਾ ਆਸਾਨ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਦੀ ਦੋੜ ’ਚ ਚੱਲ ਰਹੇ ਨਾਂ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਾਰਾਜ਼ ਕਰਨ ਦੇ ਹਾਲਾਤ ’ਚ ਨਹੀਂ ਹੈ।
ਸੀਐੱਮ ਨੂੰ ਲੈ ਕੇ ਕਾਂਗਰਸ ਚ ਹਮੇਸ਼ਾ ਰਿਹਾ ਵਿਵਾਦ
ਪੰਜਾਬ ਕਾਂਗਰਸ ਚ ਕੈਪਟਨ ਅਮਰਿੰਦਰ ਸਿੰਘ ਦੇ ਸੀਐੱਮ ਅਹੁਦੇ ਤੋਂ ਅਸਤੀਫੇ ਤੋਂ ਬਾਅਦ ਸੀਐੱਮ ਦੇ ਅਹੁਦੇ ਨੂੰ ਲੈ ਕੇ ਹਮੇਸ਼ਾ ਤੋਂ ਵਿਵਾਦ ਦੇਖਿਆ ਜਾ ਰਿਹਾ ਹੈ। ਜਿੱਥੇ ਉਸ ਸਮੇਂ ਵੀ ਸੀਐੱਮ ਬਣਾਉਣ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ, ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ, ਅੰਬਿਕਾ ਸੋਨੀ ਸਣੇ ਕਈ ਵੱਡੇ ਨੇਤਾਵਾਂ ਦੇ ਨਾਵਾਂ ’ਤੇ ਚਰਚਾ ਸਾਹਮਣੇ ਆਈ ਸੀ ਪਰ ਅਖਿਰੀ ਚ ਚਰਨਜੀਤ ਸਿੰਘ ਚੰਨੀ ਨੂੰ ਸੀਐੱਮ ਐਲਾਨਿਆ ਗਿਆ। ਮੰਨਿਆ ਜਾਂਦਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਸੀਐੱਮ ਬਣਨਾ ਤੈਅ ਸੀ ਪਰ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਜੇਕਰ ਜੱਟਸਿੱਖ ਨੂੰ ਸੀਐੱਮ ਬਣਾਉਣਾ ਹੈ ਤਾਂ ਉਨ੍ਹਾਂ ਨੂੰ ਬਣਾਇਆ ਜਾਵੇ। ਜਿਸ ਤੋਂ ਬਾਅਦ ਕਾਂਗਰਸ ਨੇ ਅੰਦਰੂਨੀ ਕਲੇਸ਼ ਨੂੰ ਦੇਖਦੇ ਹੋਏ ਦਲਿਤ ਮੁੱਖ ਮੰਤਰੀ ਦੀ ਚੋਣ ਕੀਤੀ। ਇਸ ਤਰ੍ਹਾਂ ਨਾਲ ਜਿੱਥੇ ਕਾਂਗਰਸ ਨੇ ਦਲਿਤ ਵੋਟ ਬੈਂਕ ਪੱਕਾ ਕਰਨ ਬਾਰੇ ਸੋਚਿਆ ਤਾਂ ਦੂਜੇ ਪਾਸੇ ਪਾਰਟੀ ਨੇ ਅੰਦਰੂਨੀ ਕਲੇਸ਼ ਨੂੰ ਵੀ ਰੋਕ ਦੀ ਕੋਸ਼ਿਸ਼ ਕੀਤੀ।
ਜਾਤੀ ਸਮੀਕਰਨ ’ਤੇ ਕਾਂਗਰਸ ਦੀ ਨਜ਼ਰ
ਪੰਜਾਬ ਵਿੱਚ ਮੁੱਖ ਮੰਤਰੀ ਜਾਤੀ ਸਮੀਕਰਨਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਜਾਵੇਗਾ। ਪੰਜਾਬ ਵਿੱਚ ਸਿੱਖ ਆਬਾਦੀ 57.75 ਫੀਸਦੀ, ਜੱਟ ਸਿੱਖ 19 ਫੀਸਦੀ, ਹਿੰਦੂ 38.49 ਫੀਸਦੀ, ਅਨੁਸੂਚਿਤ ਜਾਤੀਆਂ 31.94 ਫੀਸਦੀ ਹਨ। ਅਜਿਹੇ 'ਚ ਕਾਂਗਰਸ ਸਾਰੀਆਂ ਜਾਤਾਂ ਨੂੰ ਲੁਭਾਉਣ 'ਚ ਲੱਗੀ ਹੋਈ ਹੈ ਅਤੇ ਕਿਸੇ ਦੀ ਨਾਰਾਜ਼ਗੀ ਦਾ ਜੋਖਮ ਨਹੀਂ ਚੁੱਕਿਆ ਜਾ ਸਕਦਾ।
ਚੰਨੀ ਅਤੇ ਸਿੱਧੂ ਦੋਵੇ ਹਨ ਕਾਂਗਰਸ ਲਈ ਜ਼ਰੂਰੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੋਵੇਂ ਹੀ ਕਾਂਗਰਸ ਦੇ ਲਈ ਜਰੂਰੀ ਹੈ। ਕਾਂਗਰਸ ਕਿਸੇ ਵੀ ਤਰ੍ਹਾਂ ਦਾ ਜੋਖਮ ਇਸ ਸਮੇਂ ਨਹੀਂ ਲੈ ਸਕਦੀ। ਜਿੱਥੇ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ 111 ਦਿਨ ਦਾ ਸੀਐੱਮ ਦਾ ਕਾਰਜਕਾਲ ਮਿਲਿਆ ਅਤੇ ਕਾਂਗਰਸ ਇਨ੍ਹਾਂ ਨੂੰ 111 ਦਿਨਾਂ ਦੇ ਆਧਾਰ ਤੇ ਵੋਟ ਮੰਗ ਰਹੀ ਹੈ। ਉੱਥੇ ਹੀ ਦਲਿਤ ਵੋਟ ਬੈਂਕ ਨੂੰ ਵੀ ਆਪਣੇ ਹਿੱਸੇ ’ਤੇ ਕਰਨਾ ਹੈ ਕਿਉਂਕਿ ਇਹ ਸੰਦੇਸ਼ ਨਹੀਂ ਜਾਣਾ ਚਾਹੀਦਾ ਕਿ ਸਿਰਫ ਕੁਝ ਦਿਨਾਂ ਦੇ ਲਈ ਹੀ ਸੀਐੱਮ ਦਲਿਤ ਨੂੰ ਬਣਾਇਆ ਗਿਆ।
ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੀ ਤਾਂ ਉਹ ਪਾਰਟੀ ਦੇ ਪ੍ਰਧਾਨ ਹਨ, ਸਿੱਧੂ ਆਪਣੇ ਸੀਐੱਮ ਬਣਨ ਦੀ ਇੱਛਾ ਨੂੰ ਕਈ ਵਾਰ ਵੱਖ ਵੱਖ ਮੰਚਾਂ ’ਤੇ ਪੇਸ਼ ਕਰ ਚੁੱਕੇ ਹਨ। ਪਰ ਪਾਰਟੀ ਦੇ ਲਈ ਉਹ ਵੀ ਬੇਹੱਦ ਜਰੂਰੀ ਹੈ। ਕਿਉਂਕਿ ਸਿੱਧੂ ਆਪਣੇ ਮਨ ਦੀ ਗੱਲ ਖੁੱਲ੍ਹ ਕੇ ਸਾਹਮਣੇ ਰੱਖਦੇ ਹਨ ਅਤੇ ਇਸ ਸਮਾਂ ਉਹ ਵੀ ਪਾਰਟੀ ਦੇ ਮਜ਼ਬੂਤ ਆਗੂ ਹਨ ਅਜਿਹੇ ਚ ਪਾਰਟੀ ਉਨ੍ਹਾਂ ਨੂੰ ਵੀ ਨਾਰਾਜ਼ ਨਹੀਂ ਕਰ ਸਕਦੀ। ਨਵਜੋਤ ਸਿੰਘ ਸਿੱਧੂ ਦੇ ਚੱਲਦੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ। ਪੰਜਾਬ ਚ ਡੀਜੀਪੀ ਅਤੇ ਏਜੀ ਦੀ ਨਿਯੁਕਤੀ ’ਤੇ ਵੀ ਉਨ੍ਹਾਂ ਨੇ ਸਵਾਲ ਚੁੱਕੇ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਬਦਲਿਆ ਗਿਆ। ਇਨ੍ਹਾਂ ਸਾਰੇ ਸ਼ਬਦਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਸਿੱਧੂ ਦਾ ਕੱਦ ਕਾਂਗਰਸ ਚ ਕੀ ਹੈ ਅਤੇ ਆਪਣੇ ਬਿਆਨਾਂ ਅਤੇ ਤਸਵੀਰਾਂ ਤੋਂ ਸਿੱਧੂ ਇਹ ਵੀ ਦੱਸ ਚੁੱਕੇ ਹਨ ਕਿ ਗਾਂਧੀ ਪਰਿਵਾਰ ਦਾ ਉਨ੍ਹਾਂ ਦੇ ਪਰਿਵਾਰ ਦੇ ਲਈ ਕੀ ਮਾਇਨੇ ਹਨ।
ਭਲਕੇ ਹੋਵੇਗਾ ਐਲਾਨ
ਹਾਲਾਂਕਿ ਸੀਐੱਮ ਚਿਹਰੇ ਨੂੰ ਲੈ ਕੇ ਕਾਂਗਰਸ ਦੇ ਕਈ ਆਗੂ ਕਹਿ ਚੁੱਕੇ ਹਨ ਕਿ ਪਾਰਟੀ ਨੇ ਇੱਕ ਪ੍ਰਕ੍ਰਿਰਿਆ ਦੇ ਤਹਿਤ ਵਰਕਰਾਂ ਤੋਂ ਪੁੱਛਿਆ ਹੈ ਕਿ ਉਹ ਕੀ ਚਾਹੁੰਦੇ ਹਨ, ਪਰ ਆਖਿਰੀ ਫੈਸਲਾ ਰਾਹੁਲ ਗਾਂਧੀ ਭਲਕੇ ਦੁਪਹਿਰ 2 ਵਜੇ ਲੁਧਿਆਣਾ ਤੋਂ ਵਰਚੁਅਲ ਰੈਲੀ ਕਰਨਗੇ। ਇਸ ਦੌਰਾਨ ਉਹ ਸੀਐੱਮ ਚਿਹਰੇ ਦਾ ਐਲਾਨ ਵੀ ਕਰਨਗੇ। ਉਸ ਤੋਂ ਬਾਅਦ ਦੇਖਣਾ ਇਹ ਹੋਵੇਗਾ ਕਿ ਪਾਰਟੀ ਦੇ ਲੋਕ ਇਸ ਫੈਸਲੇ ਤੋਂ ਕਿੰਨੀ ਸਹਿਮਤੀ ਜਤਾਉਂਦੇ ਹਨ। ਕਿਉਂਕਿ ਕਈ ਸੀਨੀਅਰ ਆਗੂ ਨੇ ਇੱਛਾ ਜਾਹਿਰ ਕੀਤੀ ਸੀ ਕਿ ਚਰਨਜੀਤ ਸਿੰਘ ਚੰਨੀ ਨੂੰ ਸੀਐੱਮ ਚਿਹਰੇ ਵੱਜੋਂ ਐਲਾਨ ਕੀਤਾ ਜਾਵੇ ਉੱਥੇ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖਰ ਨੇ ਵੀ ਕੁਝ ਦਿਨ ਪਹਿਲਾਂ ਇੱਕ ਬਿਆਨ ਦੇ ਕੇ ਵਿਵਾਦ ਖੜਾ ਕਰ ਦਿੱਤਾ ਸੀ ਕਿ ਕਿਉਂਕਿ ਉਹ ਹਿੰਦੂ ਹਨ ਇਸੇ ਕਾਰਨ ਉਨ੍ਹਾਂ ਨੂੰ ਸੀਐੱਮ ਨਹੀਂ ਬਣਾਇਆ ਗਿਆ। ਇਹ ਵਿਵਾਦ ਖਤਮ ਹੋਵੇਗਾ ਜਾਂ ਹੋਰ ਵਧੇਗਾ, ਇਹ ਦੇਖਣ ਵਾਲੀ ਗੱਲ ਹੋਵੇਗੀ।
ਇਹ ਵੀ ਪੜੋ: ਪ੍ਰਚਾਰ ਦਾ ਚਿਹਰਾ ਕੌਣ ਬਣਦਾ ਹੈ, ਹਾਈਕਮਾਂਡ ਕਰੇਗੀ ਫੈਸਲਾ: ਤਿਵਾੜੀ