ETV Bharat / city

ਕਪੂਰਥਲਾ ’ਚ ਕਾਂਗਰਸੀ ਹੋਏ ਦੋਫਾੜ, ਵਰਕਰਾਂ ਨੇ ਰਾਣਾ ਗੁਰਜੀਤ ਦੇ ਟੈਂਟ ਪੁੱਟੇ - ਮੁੱਖ ਮੰਤਰੀ ਚਰਨਜੀਤ ਚੰਨੀ ਤੇ ਪ੍ਰਧਾਨ ਨਵਜੋਤ ਸਿੱਧੂ ਦਾ ਪ੍ਰੋਗਰਾਮ

ਪੰਜਾਬ ਵਿੱਚ ਕਾਂਗਰਸ ਵਿੱਚ ਭਵਿੱਖੀ ਵਿਵਾਦ ਸਾਫ ਵਿਖਾਈ ਦੇਣ ਲੱਗਿਆ (Future dispute in Punjab congress starts coming up) ਹੈ। ਵਰਕਰਾਂ ਵਿੱਚ ਹੁਣ ਤੋਂ ਹੀ ਟਿਕਟਾਂ ਨੂੰ ਲੈ ਕੇ ਅੰਦੇਸ਼ੇ ਲਗਾਏ ਜਾਣ ਲੱਗੇ (Workers speculated ticket allocation) ਹਨ ਤੇ ਇਸੇ ਖਦਸੇ ਤਹਿਤ ਕਾਂਗਰਸੀ ਵਰਕਰਾਂ ਨੇ ਰਾਣਾ ਗੁਰਜੀਤ ਸਿੰਘ ਵੱਲੋਂ ਕਰਵਾਏ ਜਾਣ ਵਾਲੇ ਇੱਕ ਸਮਾਗਮ ਦਾ ਟੈਂਟ ਪੁੱਟ ਦਿੱਤਾ ਹੈ।

ਵਰਕਰਾਂ ਨੇ ਰਾਣਾ ਗੁਰਜੀਤ ਦੇ ਟੈਂਟ ਪੁੱਟੇ
ਕਪੂਰਥਲਾ ’ਚ ਕਾਂਗਰਸੀ ਹੋਏ ਦੋਫਾੜ, ਰਾਣਾ ਗੁਰਜੀਤ ਦੇ ਟੈਂਟ ਪੁੱਟੇ
author img

By

Published : Dec 7, 2021, 7:57 PM IST

ਸੁਲਤਾਨਪੁਰ ਲੋਧੀ : ਪੰਜਾਬ ਵਿਧਾਨ ਸਭਾ ਚੋਣਾਂ 2022 (Punjab assembly election 2022) ਤੋਂ ਪਹਿਲਾਂ ਹਲਕੇ ਅੰਦਰ ਕਾਂਗਰਸ ਪਾਰਟੀ ਦੀ ਖਿੱਚੋਤਾਣ ਵੱਧ ਗਈ ਹੈ। ਤਾਜਾ ਮਾਮਲੇ ਵਿੱਚ ਸੁਲਤਾਨਪੁਰ ਲੋਧੀ ਵਿੱਚ ਬਾਗਬਾਨੀ ਵਿਭਾਗ ਜੋ ਕਿ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕੋਲ ਹੈ , ਵੱਲੋਂ 10 ਦਸੰਬਰ ਨੂੰ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਵਿੱਚ ਵਿਭਾਗ ਦਾ ਸੂਬਾ ਪੱਧਰੀ ਸਮਾਗਮ ਰਖਿਆ ਗਿਆ ਸੀ ਪਰ ਦੂਜੇ ਪਾਸੇ ਹਲਕੇ ਦੇ ਕਾਂਗਰਸੀ ਵਿਧਾਇਕ ਦੇ ਸਮਰਥਕਾਂ ਨੇ ਰਾਣਾ ਸੋਢੀ ਵੱਲੋਂ ਲਗਾਇਆ ਜਾ ਰਿਹਾ ਟੈਂਟ ਉਖਾਰ ਦਿੱਤਾ। ਕਾਂਗਰਸੀ ਖੁੱਲ੍ਹ ਕੇ ਰਾਣਾ ਗੁਰਜੀਤ ਸਿੰਘ ਦੇ ਵਿਰੋਧ ਵਿੱਚ ਆ ਗਏ ਹਨ।

ਇਹ ਵਰਕਰ ਸਥਾਨਕ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਸਮਰਥਕ (Navtej Cheema's supporters oppose Rana Gurjit Program) ਦੱਸੇ ਜਾਂਦੇ ਹਨ। ਉਨ੍ਹਾਂ ਨੇ ਸੁਲਤਾਨਪੁਰ ਲੋਧੀ ਦਾਣਾ ਮੰਡੀ ਵਿੱਚ ਲਗੇ ਹੋਏ ਟੈਂਟ ਤੇ ਹੋਰ ਸਮਾਨ ਉਖਾੜ ਦਿੱਤਾ ਅਤੇ ਹਵਾਲਾ ਦਿੱਤਾ ਗਿਆ ਕਿ ਇਸੇ ਜਗ੍ਹਾ ’ਤੇ 10 ਦਸੰਬਰ ਨੂੰ ਸੁਲਤਾਨਪੁਰ ਲੋਧੀ ਕਾਂਗਰਸ ਪਾਰਟੀ ਵੱਲੋਂ ਇਕ ਵਰਕਰ ਮੀਟਿੰਗ ਰੱਖੀ ਗਈ ਹੈ। ਚੀਮਾ ਸਮਰਥਕਾਂ ਨੇ ਦੋਸ਼ ਲਗਾਇਆ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਜੋ ਕਿ ਸੁਲਤਾਨਪੁਰ ਲੋਧੀ ਹਲਕੇ ਵਿੱਚ ਪ੍ਰੋਗਰਾਮ ਕਰਕੇ ਵਰਕਰ ਮੀਟਿੰਗ ਵਿੱਚ ਵਿਘਣ ਪਾਉਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ 18 ਦਸੰਬਰ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਪ੍ਰਧਾਨ ਨਵਜੋਤ ਸਿੱਧੂ ਦਾ ਪ੍ਰੋਗਰਾਮ (Program of CM Channi and Navjot Sidhu) ਹੈ ਤੇ ਇਸੇ ਲਈ 10 ਤਰੀਕ ਨੂੰ ਵਰਕਰ ਮੀਟਿੰਗ ਰੱਖੀ ਗਈ ਹੈ ਪਰ ਇਸ ਦੇ ਬਾਵਜੂਦ ਰਾਣਾ ਗੁਰਜੀਤ ਨੇ 10 ਤਰੀਕ ਨੂੰ ਹੀ ਵਿਭਾਗ ਦਾ ਪ੍ਰੋਗਰਾਮ ਰੱਖ ਲਿਆ ਹੈ।

ਵਰਕਰਾਂ ਨੇ ਰਾਣਾ ਗੁਰਜੀਤ ਦੇ ਟੈਂਟ ਪੁੱਟੇ

ਚੀਮਾ ਸਮਰਥਕਾਂ ਦਾ ਮੰਨਣਾ ਹੈ ਕਿ ਰਾਣਾ ਸੋਢੀ ਵੱਲੋਂ ਇਹ ਪ੍ਰੋਗਰਾਮ ਇਸ ਲਈ ਕਰਵਾਇਆ ਜਾਣਾ ਹੈ, ਕਿਉਂਕਿ ਉਹ ਆਪਣੇ ਬੇਟੇ ਲਈ ਸੁਲਤਾਨਪੁਰ ਲੋਧੀ ਤੋਂ ਟਿਕਟ ਮੰਗ ਰਹੇ ਹਨ ਤੇ ਜਾਣਬੁਝ ਕੇ ਇਸ ਸਮਾਗਮ ਰਾਹੀਂ ਵਿਘਣ ਪਾਉਣਾ ਚਾਂਹੁੰਦੇ ਹਨ ਅਤੇ ਇਸ ਸਥਾਨ ਤੇ ਉਹ ਵਰਕਰ ਮੀਟਿੰਗ ਤੋਂ ਇਲਾਵਾ ਹੋਰ ਕੋਈ ਸਮਾਗਮ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਸੇ ਕਾਰਨ ਉਨ੍ਹਾਂ ਦਾਣਾ ਮੰਡੀ ਤੋ ਟੈਂਟ ਉਖਾੜ ਦਿਤੇ ਹਨ।

ਦੂਜੇ ਪਾਸੇ ਦਾਣਾ ਮੰਡੀ ਵਿੱਚ ਰਾਣਾ ਗੁਰਜੀਤ ਸਿੰਘ ਦੇ ਟੈਂਟ ਲੱਗਣ ਬਾਰੇ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ ਪੱਪਾ ਦਾ ਕਹਿਣਾ ਸੀ ਕਿ ਬੇਸ਼ੱਕ ਉਨ੍ਹਾਂ ਕੋਲ ਬਾਗਬਾਨੀ ਵਿਭਾਗ ਦੇ ਸਮਾਗਮ ਦੀ ਜਾਣਕਾਰੀ ਬਾਰੇ ਪਤਾ ਲਗਾ ਹੈ ਪਰ ਉਨ੍ਹਾਂ ਕੋਲ ਇਸ ਤੋਂ ਪਹਿਲਾਂ ਕਿਸੇ ਨੇ ਮਨਜ਼ੂਰੀ ਲਈ ਹੈ ਇਸ ਬਾਰੇ ਰੀਕਾਰਡ ਦੇਖ ਕੇ ਹੀ ਪਤਾ ਲੱਗੇਗਾ। ਉਧਰ ਦੂਜੇ ਪਾਸੇ ਵਿਧਾਇਕ ਚੀਮਾ ਦੇ ਸਮਰੱਥਕ ਕਾਂਗਰਸੀ ਵਰਕਰਾਂ ਵੱਲੋ ਇਹ ਟੈਂਟ ਪੁੱਟਣ ਦਾ ਮਾਮਲੇ ਦੀ ਖਬਰ ਸ਼ਹਿਰ ਅੰਦਰ ਅੱਗ ਵਾਂਗ ਫੈਲ ਗਈ ਹੈ ਅਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਇਹ ਵੀ ਪੜ੍ਹੋ:ਕੈਪਟਨ ਅਮਰਿੰਦਰ ਸਿੰਘ ਦੀ ਗਜੇਂਦਰ ਸ਼ੇਖ਼ਾਵਤ ਨਾਲ ਮੁਲਾਕਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.