ਚੰਡੀਗੜ੍ਹ: ਦੇਸ਼ ਭਰ 'ਚ ਵਧ ਰਹੇ ਦਲਿਤ ਮਹਿਲਾਵਾਂ 'ਤੇ ਅੱਤਿਆਚਾਰਾਂ ਦਾ ਵਿਰੋਧ ਵਿੱਚ 6 ਨਵੰਬਰ ਨੂੰ ਚੰਡੀਗੜ੍ਹ ਦੇ ਕਾਂਗਰਸ ਕਮੇਟੀ ਨੇ ਇਹ ਦਿਨ ਮਹਿਲਾ ਅਤੇ ਦਲਿਤ ਉਤਪੀੜਨ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਕਾਂਗਰਸ ਭਵਨ ਦੇ ਬਾਹਰ ਚੰਡੀਗੜ੍ਹ ਦੇ ਕਾਂਗਰਸ ਨੇ ਰੋਸ ਧਰਨਾ ਕੀਤਾ। ਇਸ ਧਰਨੇ 'ਚ ਕਾਂਗਰਸ ਪਾਰਟੀ ਦੇ ਪ੍ਰਧਾਨ ਪ੍ਰਦੀਪ ਛਾਬੜਾ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਪਵਨ ਬਾਂਸਲ ਅਤੇ ਕਾਂਗਰਸੀ ਕਾਰਜਕਰਤਾ ਵੱਡੀ ਗਿਣਤੀ ਦੇ ਵਿੱਚ ਮੌਜੂਦ ਰਹੇ।
ਚੰਡੀਗੜ੍ਹ ਦੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਭਰ ਦੇ ਵਿੱਚ ਦਲਿਤ ਔਰਤਾਂ ਦੇ ਖ਼ਿਲਾਫ਼ ਉਤਪੀੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਸ ਨੂੰ ਵੇਖ ਕੇ ਲੱਗਦਾ ਹੈ ਕਿ ਬੀਜੇਪੀ ਸਰਕਾਰ ਸੁੱਤੀ ਹੋਈ ਹੈ ਅਤੇ ਉਨ੍ਹਾਂ ਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਇਸ ਸਬੰਧੀ ਕੌਂਸਲਰ ਗੁਰਬਖਸ਼ ਰਾਵਤ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਹੀ ਨਹੀਂ, ਜੇਕਰ ਚੰਡੀਗੜ੍ਹ ਦੀ ਗੱਲ ਕਰਿਏ ਤਾਂ ਇੱਥੇ ਵੀ ਅਜਿਹੀਆਂ ਘਟਨਾਵਾਂ ਵੱਧ ਗਈਆਂ ਹਨ। ਚੰਡੀਗੜ੍ਹ ਦੀ ਐਮਪੀ ਦਾ ਬਿਆਨ ਹੈ ਕਿ ਜੇਕਰ ਔਰਤ 'ਚ ਇਕੱਲੀ ਕੁੜੀ ਦੀ ਕੀਤੀ ਜਾਵੇ ਤਾਂ ਉਸ ਨਾਲ ਅਜਿਹੀ ਘਟਨਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਐਮਪੀ ਦੀ ਇਹ ਸੋਚ ਹੋਵੇ ਤਾਂ ਅਸੀਂ ਸੋਚ ਸਕਦੇ ਹਾਂ ਕਿ ਬੀਜੇਪੀ ਦੇ ਹੋਰ ਲੀਡਰ ਵੀ ਕੁੜੀਆ ਦੇ ਮਾਮਲੇ ਵਿੱਚ ਇਹੋ ਜਿਹੀ ਸੋਚ ਰੱਖਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਦੇ ਵਿੱਚ ਔਰਤਾਂ ਪ੍ਰਤੀ ਸਤਿਕਾਰ ਅਤੇ ਇਨਸਾਫ਼ ਦੀ ਭਾਵਨਾ ਹੋਣੀ ਚਾਹੀਦੀ ਹੈ ਨਾ ਕਿ ਪਾਰਟੀਬਾਜ਼ੀ ਹੋਣੀ ਚਾਹਿਦੀ ਹੈ।
ਉੱਥੇ ਹੀ ਚੰਡੀਗੜ੍ਹ ਦੀ ਕਾਂਗਰਸ ਮਹਿਲਾ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਮੈਂ ਤਾਂ ਚੰਡੀਗੜ੍ਹ ਦੀ ਐਮਪੀ ਨੂੰ ਔਰਤ ਹੀ ਨਹੀਂ ਮੰਨਦੀ, ਜਿਸ ਨੂੰ ਹਾਥਰਸ ਵਿੱਚ ਹੋਈ ਘਟਨਾ ਅਤੇ ਦਲਿਤ ਮਹਿਲਾਵਾਂ 'ਤੇ ਵੱਧ ਰਹੇ ਅੱਤਿਆਚਾਰਾਂ ਦੇ ਖ਼ਿਲਾਫ਼ 1 ਬੋਲ ਨਹੀਂ ਬੋਲ ਸਕੀ, ਉਨ੍ਹਾਂ ਦੇ ਹੱਕ ਵਿੱਚ ਨਹੀਂ ਖੜ੍ਹ ਸਕਦੀ।