ETV Bharat / city

BABA RAMDEV NEWS: ਬਾਬਾ ਰਾਮਦੇਵ ਖਿਲਾਫ਼ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਸ਼ਿਕਾਇਤ - ਐਕਟ 2005 ਦੀ ਉਲੰਘਣਾ

ਯੋਗ ਗੁਰੂ ਬਾਬਾ ਰਾਮਦੇਵ(BABA RAMDEV) ਦੀਆਂ ਮੁਸ਼ਕਿਲਾਂ ਲਗਗਾਤਾਰ ਵਧਦੀਆਂ ਜਾ ਰਹੀਆਂ ਹਨ।ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ(Chandigarh District Court) ਦੇ ਵਿੱਚ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਵਲੋਂ ਬਾਬਾ ਰਾਮਦੇਵ ਖਿਲਾਫ਼ ਸ਼ਿਕਾਇਤ(Complaint) ਦਰਜ ਕਰਵਾਈ ਗਈ ਹੈ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਬਾਬਾ ਰਾਮਦੇਵ ਖਿਲਾਫ਼ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਸ਼ਿਕਾਇਤ

author img

By

Published : Jun 1, 2021, 4:40 PM IST

ਚੰਡੀਗੜ੍ਹ: ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਰਵਿੰਦਰ ਸਿੰਘ ਬੱਸੀ ਵੱਲੋਂ ਬਾਬਾ ਰਾਮਦੇਵ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ ।ਉਨ੍ਹਾਂ ਸ਼ਿਕਾਇਤ ਦਰਜ ਕਰਵਾ ਕਿਹੈ ਕਿ ਬਾਬਾ ਰਾਮਦੇਵ ਵੱਲੋਂ ਐਲੋਪੈਥਿਕ ਮੈਡੀਸਿਨ ਦੇ ਖਿਲਾਫ਼ ਦਿੱਤੇ ਜਾ ਰਹੇ ਬਿਆਨ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਉਲੰਘਣਾ ਹੈ ਅਤੇ ਉਨ੍ਹਾਂ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।

ਦਰਜ ਕੀਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸਰਕਾਰ ਵੈਸੇ ਤਾਂ ਸਾਫ਼ ਕਹਿ ਚੁੱਕੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਕੋਰੋਨਾ ਵਾਇਰਸ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦੇ ਖਿਲਾਫ਼ ਸਖ਼ਤ ਕਾਰਵਾਈਆਂ ਕੀਤੀਆਂ ਜਾਣਗੀਆਂ ਪਰ ਯੋਗ ਗੁਰੂ ਬਾਬਾ ਰਾਮਦੇਵ ਵਾਰ ਵਾਰ ਐਲੋਪੈਥੀ ਦੇ ਖਿਲਾਫ਼ ਬਿਆਨ ਦੇ ਰਹੇ ਨੇ ਅਤੇ ਕਲੇਮ ਕਰ ਰਹੇ ਹਨ ਕਿ ਆਯੁਰਵੈਦਿਕ ਦਵਾਈਆਂ ਕੋਰੋਨਾ ਦੇ ਲਈ ਬਿਹਤਰ ਹਨ ਪਰ ਉਨ੍ਹਾਂ ਦੇ ਖ਼ਿਲਾਫ਼ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ।

ਬਾਬਾ ਰਾਮਦੇਵ ਵਾਰ ਵਾਰ ਜਾਣਬੁੱਝ ਕੇ ਆਪਣੀ ਕੰਪਨੀ ਦੀ ਮਸ਼ਹੂਰੀ ਕਰ ਰਹੇ ਨੇ ਅਤੇ ਕਹਿ ਰਹੇ ਹਨ ਕਿ ਜਿਹੜੀ ਦਵਾਈਆਂ ਉਨ੍ਹਾਂ ਦੀ ਕੰਪਨੀ ਵੱਲੋਂ ਬਣਾਈਆਂ ਗਈਆਂ ਹਨ ਉਹ ਜ਼ਿਆਦਾ ਕਾਰਗਰ ਸਾਬਿਤ ਹੋ ਰਹੀਆਂ ਹਨ ਹੈ ਜੋ ਕਿ ਧਾਰਾ 269,270 ਦੀ ਉਲੰਘਣਾ ਹੈ ।

ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਕੋਰੋਨਾ ਨੂੰ ਲੈ ਕੇ ਕੋਰੋਲਿਨ ਨਾਮ ਦੀ ਦਵਾਈ ਬਣਾਈ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਦਵਾਈ ਕੋਰੋਨਾ ਨੂੰ ਖ਼ਤਮ ਕਰਦੀ ਹੈ ਪਰ ਬਾਅਦ ਵਿੱਚ ਆਪਣੇ ਹੀ ਬਿਆਨਾਂ ਤੋਂ ਮੁੱਕਰ ਕੇ ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਇਕ ਇਮਿਊਨਿਟੀ ਬੂਸਟਰ ਹੈ ।

ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਹੁਣ ਜਦ ਕੋਰੋਨਾ ਮਾਹਾਮਾਰੀ ਦੇ ਦੌਰਾਨ ਡਾਕਟਰ ਦਿਨ ਰਾਤ ਇਕ ਕਰ ਮਰੀਜ਼ਾਂ ਨੂੰ ਠੀਕ ਕਰ ਰਹੇ ਨੇ ਅਤੇ ਦੇਸ਼ ਭਰ ਵਿੱਚ ਮੈਡੀਕਲ ਐਮਰਜੈਂਸੀ ਲੱਗੀ ਹੋਈ ਹੈ ਅਜਿਹੇ ਵਿਚੀ ਬਿਆਨ ਕਰਨਾ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੇ ਖ਼ਿਲਾਫ਼ ਹੈ ।

ਸ਼ਿਕਾਇਤਕਰਤਾ ਰਵਿੰਦਰ ਸਿੰਘ ਬੱਸੀ ਨੇ ਕਿਹਾ ਕਿ ਹਾਲੇ ਤੱਕ ਕੋਈ ਵੀ ਸ਼ਿਕਾਇਤ ਬਾਬਾ ਰਾਮਦੇਵ ਦੇ ਖਿਲਾਫ਼ ਕੋਰਟ ਦੇ ਅਧੀਨ ਨਹੀਂ ਆਈ ਹੈ ਇਸ ਕਰਕੇ ਕੋਰਟ ਖੁਦ ਸੰਗਿਆਨ ਲੈਣ ਅਤੇ ਬਾਬਾ ਰਾਮਦੇਵ ਨੂੰ ਸੰਮਨ ਕਰਨ ਅਤੇ ਬਣਦੀ ਕਾਰਵਾਈ ਕੀਤੀ ਜਾਵੇ ।

ਇਹ ਵੀ ਪੜੋ:Punjab Congress Crisis:ਮੀਟਿੰਗ ਚੋਂ ਬਾਹਰ ਨਿਕਲੇ ਨਵਜੋਤ ਸਿੰਘ ਸਿੱਧੂ, ਕਿਹਾ: ਹਾਈਕਮਾਂਡ ਨੂੰ ਦੱਸੀ ਹਕੀਕਤ

ETV Bharat Logo

Copyright © 2025 Ushodaya Enterprises Pvt. Ltd., All Rights Reserved.