ਚੰਡੀਗੜ੍ਹ: ਕੋਰੋਨਾ ਦੇ ਚੱਲਦਿਆਂ ਜਿਥੇ ਸਰਕਾਰਾਂ ਵਲੋਂ ਆਪਣੇ ਯਤਨ ਕੀਤੇ ਜਾ ਰਹੇ ਹਨ। ਉਥੇ ਹੀ ਸਮਾਜ ਸੇਵੀ ਸੰਸਥਾਵਾਂ ਵੀ ਮਦਦ ਲਈ ਅੱਗੇ ਆ ਰਹੀਆਂ ਹਨ। ਇਸ ਦੇ ਚੱਲਦਿਆਂ ਚੰਡੀਗੜ੍ਹ ਅਤੇ ਮੋਹਾਲੀ ਦੇ ਇਲਾਕਿਆਂ 'ਚ ਕੋਰੋਨਾ ਮਰੀਜ਼ਾਂ ਨੂੰ ਘਰ 'ਚ ਹੀ ਭੋਜਨ ਪਹੁੰਚਾਉਣ ਨੂੰ ਲੈਕੇ ਸਵਰਮਣੀ ਯੂਥ ਕਲੱਬ ਸੇਵਾ ਕਰ ਰਿਹਾ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਮਿਸ਼ਨ ਸਹਾਇਤਾਂ ਦੀ ਸ਼ੁਰੂਆਤ ਕਰਦਿਆਂ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। ਜਿਸ ਨੂੰ ਲੈਕੇ ਉਨ੍ਹਾਂ ਦਾ ਕਹਿਣਾ ਕਿ ਸੇਵਾ ਦਾ ਕੰਮ ਨਿਰੰਤਰ ਜਾਰੀ ਰਹੇਗਾ।
ਪੈਸੇ ਕਮਾਉਣ ਦਾ ਨਹੀਂ ਲੋਕਾਂ ਦੀ ਮੱਦਦ ਕਰਨ ਦਾ ਹੈ ਸਮਾਂ : ਹੋਟਲ ਮਾਲਿਕ
ਇਸ ਸਭ 'ਚ ਸਵਰਮਣੀ ਯੂਥ ਕਲੱਬ ਦੀ ਮਦਦ ਲਈ ਹੋਟਲ ਤੇ ਫੂਡ ਆਊਟਲੈੱਟਸ ਵੀ ਅੱਗੇ ਆਏ ਹਨ। ਇਸ ਸਬੰਧੀ ਉਨ੍ਹਾਂ ਦਾ ਕਹਿਣਾ ਕਿ ਮੌਜੂਦਾ ਸਮਾਂ ਪੈਸਾ ਕਮਾਉਣ ਦਾ ਨਹੀਂ ਸਗੋਂ ਲੋਕਾਂ ਦੀ ਸੇਵਾ ਕਰਨ ਦਾ ਹੈ। ਉਨ੍ਹਾਂ ਦਾ ਕਹਿਣਾ ਕਿ ਕੋਰੋਨਾ ਦੇ ਚੱਲਦਿਆਂ ਉਨ੍ਹਾਂ ਦੀ ਸੇਵਾ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਦਾ ਕਹਿਣਾ ਕਿ ਹੋਟਲ ਵਲੋਂ ਜੋ ਵੀ ਡਿਲਵਿਰੀ ਲਈ ਮੁਲਾਜ਼ਮ ਵੀ ਰੱਖੇ ਗਏ ਹਨ, ਉਹ ਵੈਕਸੀਨੇਟ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਭੋਜਨ ਬਣਾਉਣ ਸਮੇਂ ਉਨ੍ਹਾਂ ਵਲੋਂ ਸਾਵਧਾਨੀਆਂ ਦਾ ਪੂਰਾਂ ਧਿਆਨ ਰੱਖਿਆ ਜਾਂਦਾ ਹੈ।
ਬਜ਼ੁਰਗਾਂ ਲਈ ਮੁਸ਼ਕਿਲ ਦਾ ਸਮਾਂ
ਇਸ ਸਬੰਧੀ ਸਵਰਮਣੀ ਯੂਥ ਕਲੱਬ ਦੇ ਫਾਊਂਡਰ ਰੋਹਿਤ ਦਾ ਕਹਿਣਾ ਕਿ ਕੋਰੋਨਾ ਦੇ ਸ਼ੁਰੂਆਤੀ ਸਮੇਂ ਤੋਂ ਲੈਕੇ ਉਨ੍ਹਾਂ ਵਲੋਂ ਸੇਵਾ ਜਾਰੀ ਹੈ। ਜਿਥੇ ਉਨ੍ਹਾਂ ਵਲੋਂ ਕੋਰੋਨਾ ਮਰੀਜ਼ਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਹੀ ਬਜ਼ੁਰਗਾਂ ਲਈ ਸੁੱਕਾ ਰਾਸ਼ਨ, ਫਲ ਅਤੇ ਦਵਾਈਆਂ ਆਦਿ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਕਿ ਸਾਨੂੰ ਅਜਿਹੀ ਸਥਿਤੀ ਨਾਲ ਡਟ ਕੇ ਸਾਹਮਣਾ ਕਰਨ ਦੀ ਲੋੜ ਹੈ। ਸਿ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਜੋ ਵੀ ਵਲੰਟੀਅਰ ਫੀਲਡ 'ਚ ਕੰਮ ਕਰਦੇ ਹਨ, ਉਨ੍ਹਾਂ ਵਲੋਂ ਕੋਰੋਨਾ ਨਿਯਮਾਂ ਦਾ ਪੂਰਾ ਖਿਆਲ ਵੀ ਰੱਖਿਆ ਜਾਂਦਾ ਹੈ।
ਇਹ ਵੀ ਪੜ੍ਹੋ:ਰਾਜਿੰਦਰਾ ਹਸਪਤਾਲ ਚ ਬਲੈਕ ਫ਼ੰਗਸ ਨਾਮ ਦੀ ਬਿਮਾਰੀ ਨੇ ਦਿੱਤੀ ਦਸਤਕ