ETV Bharat / city

ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਜਾਗੀ ਕੈਪਟਨ ਸਰਕਾਰ

ਉਤਪਾਦਕਾਂ ਅਤੇ ਟਰਾਂਸਪੋਰਟਰਾਂ ਦਰਮਿਆਨ ਨਾਪਾਕ ਗਠਜੋੜ, ਜਿਸ ਦਾ ਸਿੱਟਾ ਹਾਲ ਹੀ ਦੇ ਨਕਲੀ ਸ਼ਰਾਬ ਕਾਰਨ ਵਾਪਰੇ ਦੁਖਾਂਤ ਦੇ ਰੂਪ ਵਿੱਚ ਨਿਕਲਿਆ ਸੀ, ਨੂੰ ਤੋੜਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਕਦਮ ਚੁੱਕੇ ਜਾਣ ਦੇ ਹੁਕਮ ਦਿੱਤੇ ਹਨ।

ਫ਼ੋਟੋ
ਫ਼ੋਟੋ
author img

By

Published : Aug 19, 2020, 6:50 PM IST

ਚੰਡੀਗੜ੍ਹ: ਉਤਪਾਦਕਾਂ ਅਤੇ ਟਰਾਂਸਪੋਰਟਰਾਂ ਦਰਮਿਆਨ ਨਾਪਾਕ ਗਠਜੋੜ, ਜਿਸ ਦਾ ਸਿੱਟਾ ਹਾਲ ਹੀ ਦੇ ਨਕਲੀ ਸ਼ਰਾਬ ਕਾਰਨ ਵਾਪਰੇ ਦੁਖਾਂਤ ਦੇ ਰੂਪ ਵਿੱਚ ਨਿਕਲਿਆ ਸੀ, ਨੂੰ ਤੋੜਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਕਦਮ ਚੁੱਕੇ ਜਾਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਕਦਮਾਂ ਵਿੱਚ ਈਥਾਨੌਲ, ਸਪਿਰਟ ਅਤੇ ਹੋਰ ਉਤਪਾਦਾਂ, ਜੋ ਕਿ ਨਕਲੀ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਹਨ, ਦੀ ਵਾਹਨਾਂ ਰਾਹੀਂ ਆਵਾਜਾਈ ਦੌਰਾਨ ਗੈਰ-ਸਮਾਜਿਕ ਤੱਤਾਂ ਦੁਆਰਾ ਚੋਰੀ ਰੋਕਣ ਲਈ ਜੀ.ਪੀ.ਐਸ. ਪ੍ਰਣਾਲੀ ਨਾਲ ਇਨ੍ਹਾਂ ਵਾਹਨਾਂ ਨੂੰ ਜੋੜਿਆ ਜਾਣਾ ਸ਼ਾਮਲ ਹੈ।

ਸੀਲਬੰਦੀ ਤੋਂ ਬਿਨਾਂ ਨਹੀਂ ਹੋਵੇਗੀ ਢੋਆ-ਢੁਆਈ

ਮੁੱਖ ਮੰਤਰੀ ਦੇ ਹੁਕਮਾਂ 'ਤੇ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ 5 ਸਤੰਬਰ ਤੋਂ ਕੋਈ ਵੀ ਵਾਹਨ ਜੀ.ਪੀ.ਐਸ ਤੇ ਛੇੜਛਾੜ ਰਹਿਤ ਸੀਲਬੰਦੀ ਤੋਂ ਬਿਨਾਂ ਢੋਆ-ਢੁਆਈ ਨਹੀਂ ਕਰ ਸਕੇਗਾ। ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਮਾਨ ਲਿਜਾਣ ਵਾਲੇ ਵਾਹਨ ਦੇ ਜੀ.ਪੀ.ਐਸ. ਕੌਆਰਡੀਨੇਟਸ ਨੂੰ ਯੂਨਿਟ ਦੁਆਰਾ ਸਾਮਾਨ ਪੁੱਜਦਾ ਕਰਨ ਦੀ ਮਿਤੀ ਤੋਂ ਘੱਟੋ-ਘੱਟ 15 ਦਿਨ ਦੇ ਸਮੇਂ ਲਈ ਸੰਭਾਲ ਕੇ ਰੱਖਣਾ ਲਾਜ਼ਮੀ ਹੋਵੇਗਾ।

ਇਸ ਕਦਮ ਦਾ ਮਕਸਦ ਡਿਸਟਿਲਰੀਆਂ ਦੁਆਰਾ ਉਤਪਾਦਨ ਕੀਤੀ ਜਾਂਦੀ ਐਕਸਟਰਾ ਨਿਊਟਰਲ ਐਲਕੋਹਲ (ਈ.ਐਨ.ਏ.), ਈਥਾਨੌਲ, ਸਪੈਸ਼ਲੀ ਡੀਨੇਚਰਡ ਸਪਿਰਟ (ਐਸ.ਡੀ.ਐਸ.), ਡੀਨੇਚਰਡ ਸਪਿਰਟ (ਡੀ.ਐਨ.ਐਸ.) ਅਤੇ ਰੈਕਟੀਫਾਈਡ ਸਪਿਰਟ (ਆਰ.ਐਸ.) ਦੀ ਢੋਆ-ਢੁਆਈ 'ਤੇ ਕਰੜੀ ਨਜ਼ਰ ਰੱਖਣਾ ਹੈ।

ਰੱਖਿਆ ਜਾਵੇਗਾ ਪੂਰਾ ਰਿਕਾਰਡ

ਆਬਕਾਰੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਟੈਂਕਰਾਂ ਦੀ ਛੇੜਛਾੜ ਰਹਿਤ ਸੀਲਬੰਦੀ, ਇਨ੍ਹਾਂ ਦੀ ਰਵਾਨਗੀ ਤੋਂ ਪਹਿਲਾਂ ਡਿਸਟਿਲਰੀ ਯੂਨਿਟਾਂ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਨਵੇਂ ਨਿਯਮਾਂ ਤਹਿਤ ਇਹ ਸੀਲ ਸਿਰਫ਼ ਸਾਮਾਨ ਦੇ ਪ੍ਰਾਪਤ ਕਰਤਾ ਦੁਆਰਾ ਹੀ ਤੋੜੀ ਜਾਵੇਗੀ। ਇਸ ਸਬੰਧੀ ਸਾਮਾਨ ਰਵਾਨਾ ਅਤੇ ਸਾਮਾਨ ਪ੍ਰਾਪਤ ਕਰਨ ਵਾਲੀਆਂ ਯੂਨਿਟਾਂ ਦੁਆਰਾ ਪੂਰਾ ਰਿਕਾਰਡ ਸੰਭਾਲ ਕੇ ਰੱਖਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਹਰੇਕ ਟੈਂਕਰ/ਟਰੱਕ ਦੀ ਸਰਟੀਫਿਕੇਸ਼ਨ (ਪ੍ਰਮਾਣਿਕਤਾ) ਦਾ ਰਿਕਾਰਡ ਵੀ ਹਰ ਹਾਲਤ ਵਿੱਚ ਸੰਭਾਲ ਕੇ ਰੱਖਣਾ ਜ਼ਰੂਰੀ ਹੋਵੇਗਾ।

ਕਿਸੇ ਵੀ ਸਥਿਤੀ ਦੌਰਾਨ ਪੰਜਾਬ ਰਾਜ ਵਿਚ ਸਿਰਫ ਨੁਕਸ ਪੈਣ ਦੀ ਸਥਿਤੀ ਤੋਂ ਬਿਨਾਂ ਆਵਾਜਾਈ ਵਾਲੇ ਵਾਹਨ ਨੂੰ ਰਾਹ ਵਿੱਚ ਰੋਕਣ ਦੀ ਆਗਿਆ ਨਹੀਂ ਹੋਵੇਗੀ। ਨੁਕਸ ਪੈਣ ਦੀ ਸਥਿਤੀ ਵਿੱਚ ਵੀ ਉਤਪਾਦਨ ਯੂਨਿਟ ਨੂੰ ਇਸ ਦੇ 15 ਮਿੰਟ ਵਿੱਚ ਯੂਨਿਟ ਦੇ ਆਬਕਾਰੀ ਅਫਸਰ ਇੰਚਾਰਜ ਨੂੰ ਸੂਚਿਤ ਕਰਨਾ ਲਾਜ਼ਮੀ ਹੋਵੇਗਾ।

ਡਿਸਟਿਲਰੀ ਅਤੇ ਟਰਾਂਸਪੋਰਟਰ 'ਤੇ ਹੋਵੇਗੀ ਕਾਨੂਨੀ ਕਾਰਵਾਈ

ਨੁਕਸ ਪੈਣ ਦੌਰਾਨ ਜੇ ਵਾਹਨ ਵਿੱਚ ਲੱਦੇ ਮਾਲ/ਉਤਪਾਦਾਂ ਨੂੰ ਕਿਸੇ ਹੋਰ ਵਾਹਨ ਵਿੱਚ ਤਬਦੀਲ ਕਰਨ ਦੀ ਲੋੜ ਪੈਂਦੀ ਹੈ ਤਾਂ ਅਜਿਹਾ ਸਬੰਧਤ ਅਧਿਕਾਰ ਖੇਤਰ ਦੇ ਆਬਕਾਰੀ ਅਧਿਕਾਰੀ ਦੀ ਹਾਜ਼ਰੀ ਅਤੇ ਨਿਰਦੇਸ਼ਾਂ ਮੁਤਾਬਕ ਹੀ ਕੀਤਾ ਜਾਵੇਗਾ। ਜੇਕਰ ਵਾਹਨ ਖਰਾਬ ਹੋਣ ਤੋਂ ਇਲਾਵਾ ਹੋਰ ਕਾਰਨਾਂ ਕਰਕੇ ਪੰਜਾਬ ਰਾਜ ਦੇ ਅਧਿਕਾਰ ਖੇਤਰ ਵਿੱਚ ਰੋਕਿਆ ਜਾਂਦਾ ਹੈ ਤਾਂ ਇਹ ਮੰਨ ਲਿਆ ਜਾਵੇਗਾ ਕਿ ਵਾਹਨ ਨੂੰ ਲੱਦੇ ਮਾਲ ਵਿੱਚ ਘਪਲੇਬਾਜ਼ੀ ਕਰਨ ਦੇ ਇਰਾਦੇ ਨਾਲ ਰੋਕਿਆ ਗਿਆ ਹੈ। ਅਜਿਹੇ ਹਾਲਤਾਂ ਵਿੱਚ ਡਿਸਟਿਲਰੀ ਅਤੇ ਟਰਾਂਸਪੋਰਟਰ ਉਪਰ ਸਾਂਝੇ ਤੌਰ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.