ETV Bharat / city

ਮਹਿਲਾ ਦਿਵਸ ਮੌਕੇ ਮੁੱਖ ਮੰਤਰੀ 2407 ਮਹਿਲਾ ਅਧਿਆਪਕਾਂ ਨੂੰ ਸੌਪਣਗੇ ਨਿਯੁਕਤੀ ਪੱਤਰ

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮੁੱਖ ਮੰਤਰੀ 2407 ਮਹਿਲਾ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਤੇ ਸਾਂਝ ਸ਼ਕਤੀ ਪੁਲਿਸ ਹੈਲਪਲਾਈਨ ਸਣੇ 8 ਨਵੀਆਂ ਸਕੀਮਾਂ ਦੀ ਸ਼ੁਰੂਆਤ ਕਰਨਗੇ।

author img

By

Published : Mar 7, 2021, 10:37 PM IST

ਮੁੱਖ ਮੰਤਰੀ 2407 ਮਹਿਲਾ ਅਧਿਆਪਕਾਂ ਨੂੰ ਸੌਪਣਗੇ ਨਿਯੁਕਤੀ ਪੱਤਰ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਸੰਯੁਕਤ ਰਾਸ਼ਟਰ ਤੇ ਹੋਰ ਵਿਸ਼ਵ ਵਿਆਪੀ ਏਜੰਸੀਆਂ ਨਾਲ ਹੱਥ ਮਿਲਾਉਣ ਦੀ ਤਿਆਰੀ ਹੈ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਸੋਮਵਾਰ ਨੂੰ ਅੱਠ ਵਿਸ਼ੇਸ਼ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਜਾਵੇਗੀ।

ਮੁੱਖ ਮੰਤਰੀ ਵੱਲੋਂ ਸ਼ੁਰੂਆਤ ਕੀਤੀਆਂ ਜਾਣ ਵਾਲੀਆਂ ਪਹਿਲਕਦਮੀਆਂ ਵਿੱਚ 2407 ਮਾਸਟਰ ਕਾਡਰ ਮਹਿਲਾ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪਣੇ, ਸਾਰੇ ਪੁਲਿਸ ਥਾਣਿਆਂ 'ਤੇ ਔਰਤਾਂ ਲਈ ਸਾਂਝ ਸ਼ਕਤੀ ਹੈਲਪ ਡੈਸਕ ਅਤੇ 181 ਸਾਂਝ ਸ਼ਕਤੀ ਹੈਲਪਲਾਈਨ ਸਥਾਪਤ ਕੀਤੇ ਜਾਣੇ ਸ਼ਾਮਲ ਹਨ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਮਹਿਲਾ ਅਪਰੇਟਰ ਕੰਮ ਕਰਨਗੇ ਤਾਂ ਜੋ ਮਹਿਲਾਵਾਂ ਖਿਲਾਫ ਅਪਰਾਧਾਂ ਵੱਲ ਢੁੱਕਦੀ ਪ੍ਰਤੀਕਿਰਿਆ ਦਿੱਤੀ ਜਾ ਸਕੇ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਭਵਨ, ਚੰਡੀਗੜ੍ਹ ਤੋਂ ਵਰਚੁਅਲ ਤਰੀਕੇ ਨਾਲ ਔਰਤ ਪੱਖੀ ਪਹਿਲਕਦਮੀਆਂ ਦੀ ਸ਼ੁਰੂਆਤ ਕਰਨ ਦੇ ਨਾਲ ਹੀ ਪੰਜਾਬ ਦੇ ਜ਼ਿਲਾ ਹੈਡਕੁਆਟਰਾਂ ਤੇ ਬਲਾਕ ਪੱਧਰ ਦੇ ਪ੍ਰੋਗਰਾਮਾਂ ਤੋਂ ਵੀ ਨਾਲ ਸ਼ੁਰੂਆਤ ਹੋਵੇਗੀ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਮੁੱਖ ਸਮਾਗਮ ਅਤੇ ਬਾਕੀ ਮੰਤਰੀ ਤੇ ਵਿਧਾਇਕ ਵੀ ਜੁੜਨਗੇ। ਇਸ ਮੌਕੇ ਸਕੂਲ ਸਿੱਖਿਆ ਵਿਭਾਗ ਵਿੱਚ ਨਵੇਂ ਭਰਤੀ ਹੋਏ ਮਹਿਲਾ ਅਧਿਆਪਕਾਂ ਵਿੱਚੋਂ ਕੁਝ ਕੁ ਅਧਿਆਪਕਾਂ ਨੂੰ ਮੁੱਖ ਮੰਤਰੀ ਨਿੱਜੀ ਤੌਰ 'ਤੇ ਨਿਯੁਕਤੀ ਪੱਤਰ ਸੌਂਪਣਗੇ। ਕੁੱਲ 2407 ਔਰਤ ਅਧਿਆਪਕਾਂ ਨੂੰ ਸੂਬੇ ਭਰ ਵਿੱਚ ਨਿਯੁਕਤੀ ਪੱਤਰ ਦਿੱਤੇ ਜਾਣਗੇ।

  • .@capt_amarinder led Punjab govt is set to take leap in women empowerment & protection through collaboration with UN & other global agencies. On #InternationalWomensDay CM will launch 8 initiatives including Sanjh Shakti police help desks & appointment letters for 2047 teachers.

    — Raveen Thukral (@RT_MediaAdvPbCM) March 7, 2021 " class="align-text-top noRightClick twitterSection" data=" ">

ਸਰਕਾਰੀ ਬੁਲਾਰੇ ਮੁਤਾਬਕ ਸੂਬਾ ਸਰਕਾਰ ਵੱਲੋਂ ਕੌਮਾਂਤਰੀ ਏਜੰਸੀਆਂ ਨਾਲ ਹੱਥ ਮਿਲਾਉਣ ਦਾ ਉਦੇਸ਼ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ, ਔਰਤਾਂ ਨੂੰ ਅਪਰਾਧਾਂ ਤੋਂ ਬਚਾਉਣਾ ਅਤੇ ਸਕੂਲੀ ਸਿਲੇਬਸ ਵਿੱਚ ਲਿੰਗ ਸੰਵੇਦਨਾ ਪਾਠਕ੍ਰਮ ਸ਼ੁਰੂ ਕਰਨਾ ਹੈ। ਸੂਬਾ ਸਰਕਾਰ ਨਾਲ ਜੁੜਨੀਆਂ ਵਾਲੀਆਂ ਏਜੰਸੀਆਂ ਵਿੱਚ ਯੂ.ਐਨ. ਮਹਿਲਾ, ਯੂ.ਐਨ.ਡੀ.ਪੀ. (ਸੰਯੁਕਤ ਰਾਸ਼ਟਰ ਵਿਕਾਸ ਫੰਡ), ਯੂ.ਐਨ. ਵਸੋਂ ਫੰਡ, ਜੇ.-ਪੀ.ਏ.ਐਲ. (ਅਬਦੁਲ ਲਤੀਫ ਜਮੀਲ ਪਾਵਰਟੀ ਐਕਸ਼ਨ ਲੈਬ) ਅਤੇ ਐਫ.ਯੂ.ਈ.ਐਲ. (ਫਿਊਲ ਫਰੈਂਡਜ਼ ਫਾਰ ਐਨਰਜ਼ਿਗ ਲਾਈਵਜ਼) ਸ਼ਾਮਲ ਹਨ।

ਯੂ.ਐਨ.ਮਹਿਲਾ ਨਾਲ ਆਪਸੀ ਸਹਿਮਤੀ ਦਾ ਸਮਝੌਤਾ (ਐਮ.ਓ.ਯੂ.) ਲਿੰਗ ਕੇਂਦਰਿਤ ਪ੍ਰਾਜੈਕਟਾਂ, ਸੂਬੇ ਵਿੱਚ ਇਸ ਬਾਰੇ ਸਮਰੱਥਾ ਵਧਾਉਣ, ਔਰਤਾਂ ਦੇ ਆਰਥਿਕ ਸਸ਼ਕਤੀਕਰਨ ਅਤੇ ਔਰਤਾਂ ਵਿਰੁੱਧ ਹਿੰਸਾ ਰੋਕਣ ਦੀ ਸ਼ੁਰੂਆਤ ਕਰੇਗਾ। ਸੂਬਾ ਸਰਕਾਰ ਯੂ.ਐਨ. ਔਰਤਾਂ ਨਾਲ ਟੈਕਨੀਕਲ ਫੈਸਟ (ਟੈਕਸ਼ਿਕਸ਼ਾ) ਵੀ ਸ਼ੁਰੂ ਕਰਨ ਜਾ ਰਹੀ ਹੈ ਜਿਸ ਤਹਿਤ ਸੂਚੀਬੱਧ ਲੜਕੀਆਂ ਨੂੰ ਸਿਖਲਾਈ ਅਤੇ ਪਲੇਸਮੈਂਟ ਦਿੱਤੀ ਜਾਵੇਗੀ।

ਯੂ.ਐਨ. ਵਸੋਂ ਫੰਡ ਨਾਲ ਐਮ.ਓ.ਯੂ. ਸੂਬੇ ਦੇ ਵਿਭਾਗਾਂ ਦੀ ਸਮਰੱਥਾ ਵਧਾਉਣ ਦੇ ਨਾਲ ਲਿੰਗ ਆਧਾਰਿਤ ਹਾਨੀਕਾਰਕ ਰਿਵਾਜਾਂ ਜਿਵੇਂ ਕਿ ਔਰਤਾਂ ਅਤੇ ਲੜਕੀਆਂ ਖਿਲਾਫ ਹਿੰਸਾ ਅਤੇ ਲਿੰਗ ਆਧਾਰਿਤ ਚੋਣ ਨੂੰ ਰੋਕੇਗਾ। ਪੰਜਾਬ ਸਰਕਾਰ ਔਰਤਾਂ ਤੇ ਬੱਚਿਆਂ ਵਿੱਚ ਅਨੀਮੀਆ ਅਤੇ ਕੁਪੋਸ਼ਣ ਨੂੰ ਖਤਮ ਕਰਨ ਲਈ ਯੂ.ਐਨ.ਡੀ.ਪੀ. ਨਾਲ ਸਾਂਝੇਦਾਰੀ ਸਥਾਪਤ ਕਰੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.