ਰੂਪਨਗਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਿਲਜੀਤ ਚੀਮਾ ਵੱਲੋਂ ਇੱਕ ਬਿਆਨ ਜਾਰੀ ਕਰਦਿਆਂ ਹੋਇਆ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮਾਮਲੇ ਦੇ ਮੌਜੂਦਾ ਮਾਹੌਲ 'ਤੇ ਆਪਣਾ ਪ੍ਰਤੀਕਰਮ ਦਿੱਤਾ ਹੈ।
ਲੋਕਤੰਤਰ ਦੀ ਹੱਤਿਆ
ਇਸ ਦੌਰਾਨ ਡਾਕਟਰ ਚੀਮਾ ਨੇ ਕਿਹਾ ਕਿ ਬੀਤੇ ਦਿਨਾਂ ਉਨ੍ਹਾਂ ਦੀ ਪਾਰਟੀ ਦਾ ਇੱਕ ਡੈਲੀਗੇਸ਼ਨ ਸੂਬੇ ਦੇ ਚੋਣ ਕਮਿਸ਼ਨ ਨੂੰ ਜਾ ਕੇ ਮਿਲ ਕੇ ਆਇਆ ਸੀ ਅਤੇ ਇਸ ਗੱਲ ਦਾ ਖਦਸ਼ਾ ਉਨ੍ਹਾਂ ਵੱਲੋਂ ਜਤਾਇਆ ਗਿਆ ਸੀ। ਪੰਚਾਇਤੀ ਚੋਣਾਂ ਦੇ ਨੋਮੀਨੇਸ਼ਨ ਦੇ ਆਖਰੀ ਦਿਨ ਅਤੇ ਵੱਡੇ ਪੱਧਰ ਉੱਤੇ ਲੋਕਾਂ ਨੂੰ ਨਾਮਜ਼ਦਗੀ ਦਾਖਲ ਕਰਨ ਤੋਂ ਰੋਕਿਆ ਜਾਵੇਗਾ। ਡਾਕਟਰ ਚੀਮਾ ਨੇ ਕਿਹਾ ਅੱਜ ਆਖਰੀ ਦਿਨ ਨਾਮਜ਼ਦਗੀ ਭਰਨ ਦਾ ਹੈ। ਅਤੇ ਜੋ ਖਦਸੇ ਉਨ੍ਹਾਂ ਵੱਲੋਂ ਜ਼ਾਹਿਰ ਕੀਤੇ ਜਾ ਰਹੇ ਸਨ। ਉਸ ਤੋਂ ਵੀ ਵੱਧ ਲੋਕਤੰਤਰ ਦੀ ਹੱਤਿਆ ਦੇ ਬਰਾਬਰ ਭਗਵੰਤ ਮਾਨ ਦੀ ਸ਼ਹਿ ਦੇ ਉੱਤੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ।
ਮੋਗਾ ਵਿੱਚ ਗੋਲੀਆਂ ਚੱਲੀਆਂ
ਡਾਕਟਰ ਚੀਮਾ ਨੇ ਕਿਹਾ ਕਿ ਮੋਗਾ ਦੇ ਵਿੱਚ ਗੋਲੀਆਂ ਚੱਲੀਆਂ ਹਨ। ਉਮੀਦਵਾਰਾਂ ਦੇ ਪੱਤਰਾਂ ਨੂੰ ਸਾੜ ਕੇ ਸੜਕ ਉੱਤੇ ਸੁੱਟਿਆ ਜਾ ਰਿਹਾ ਹੈ ਕੋਈ ਪ੍ਰਸ਼ਾਸਨ ਨਾਮ ਦੀ ਚੀਜ਼ ਉਸ ਜਗ੍ਹਾ ਦੇ ਉੱਤੇ ਨਹੀਂ ਮੌਜੂਦ ਹੈ। ਧਰਮਕੋਟ ਦੇ ਵਿੱਚ ਵੀ ਕੁਝ ਅਜਿਹੇ ਹੀ ਹਾਲਾਤ ਹਨ ਅਤੇ ਪੁਲਿਸ ਕੋਲ ਖੜ ਕੇ ਜੋ ਪੱਤਰ ਹਨ, ਉਨ੍ਹਾਂ ਨੂੰ ਖੋਹ ਲਿਆ ਗਿਆ ਹੈ। ਉਸ ਜਗ੍ਹਾ ਉਤੇ ਮੌਜੂਦ ਔਰਤ ਵੱਲੋਂ ਇਹ ਕਿਹਾ ਵੀ ਜਾ ਰਿਹਾ ਹੈ ਕਿ ਮੇਰੇ ਜੋ ਪੱਤਰ ਹਨ ਇਨ੍ਹਾਂ ਵੱਲੋਂ ਖੋਹ ਲਏ ਗਏ ਹਨ। ਜਿਸ ਬਾਬਤ ਇੱਕ ਵੀਡੀਓ ਡਾਕਟਰ ਚੀਮਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਉੱਤੇ ਵੀ ਸਾਂਝੀ ਕੀਤੀ ਗਈ ਹੈ।
ਪੰਜਾਬ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ
ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਦੇ ਨਾਮਜਦਗੀ ਦਾ ਸ਼ੁੱਕਰਵਾਰ ਨੂੰ ਆਖਰੀ ਦਿਨ ਰਿਹਾ ਹੈ ਅਤੇ ਵੱਡੇ ਪੱਧਰ ਉੱਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਲਈ ਨਾਮਜਦਗੀ ਪੱਤਰ ਭਰੇ ਗਏ। ਪੰਚਾਇਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਭਰਨ ਦੇ ਦੌਰਾਨ ਪਹਿਲਾਂ ਵੀ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਦੇ ਵਿੱਚ ਹਿੰਸਕ ਮਾਹੌਲ ਹੋਣ ਦੀਆਂ ਗੱਲਾਂ ਦੇਖਣ ਨੂੰ ਮਿਲੀਆਂ ਹਨ। ਫਿਰ ਭਾਵੇਂ ਉਹ ਜੀਰੇ ਦੀ ਗੱਲ ਹੋਵੇ ਜਾਂ ਕਿਸੇ ਹੋਰ ਜਗ੍ਹਾ ਦੀ ਬਾਬਤ ਡਾਕਟਰ ਦਲਜੀਤ ਚੀਮਾ ਵੱਲੋਂ ਪੰਜਾਬ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਹਨ।