ਚੰਡੀਗੜ੍ਹ: ਪੰਜਾਬ 'ਚ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਨੇ ਕਿਸਾਨਾਂ ਨੂੰ ਗੱਡੀਆਂ ਦੇ ਲੰਘਣ ਲਈ ਰੇਲ ਰੋਕੋ ਅੰਦੋਲਨ 'ਚ ਢਿੱਲ ਦੇਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅਤੇ ਪੰਜਾਬੀਅਤ ਦੇ ਹਿਤ ਲਈ ਕੋਲੇ ਅਤੇ ਖਾਦ ਦੀ ਥੁੜ ਦਾ ਹਵਾਲਾ ਦਿੰਦਿਆਂ ਕਿਸਾਨਾਂ ਨੂੰ ਇਹ ਅਪੀਲ ਕੀਤੀ ਹੈ।
ਕੋਲਾ ਪਲਾਂਟਾਂ ਦੀ ਸਥਿਤੀ ਨਾਜ਼ੁਕ
ਮੁੱਖ ਮੰਤਰੀ ਨੇ ਕਿਹਾ ਕਿ ਮਾਲ ਗੱਡੀਆਂ ਨੂੰ ਲੰਮਾ ਸਮਾਂ ਰੋਕਣ ਕਾਰਨ ਸੂਬੇ ਦੇ ਕੋਲੇ ਦੇ ਪਲਾਂਟਾਂ ਦੀ ਸਥਿਤੀ ਨਾਜ਼ੁਕ ਹੈ ਅਤੇ ਇਨ੍ਹਾਂ ਕੋਲ 5-6 ਦਿਨਾਂ ਦਾ ਕੋਲਾ ਹੀ ਬਚਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਬਰਾਬਰ ਸਪਲਾਈ ਨਾ ਕੀਤੀ ਗਈ ਤਾਂ ਮਜਬੂਰਨ ਇਨ੍ਹਾਂ ਪਲਾਂਟਾਂ ਨੂੰ ਬੰਦ ਕਰਨਾ ਪਵੇਗਾ ਜਿਸ ਨਾਲ ਸੂਬੇ ਦੀ ਬਿਜਲੀ ਸਪਲਾਈ 'ਤੇ ਅਸਰ ਪਵੇਗਾ ਅਤੇ ਸੂਬਾ ਵਾਸੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨੈ ਪੈ ਸਕਦਾ ਹੈ।
-
Reiterating full support to agitating farmers, CM @capt_amarinder appeals to them to allow movement of goods trains to meet coal & fertiliser shortage, & for dispatch of food stocks by FCI to create storage space for wheat & rice, in interest of Punjab and themselves. #FarmLaws pic.twitter.com/jyeEIhCPbg
— Raveen Thukral (@RT_MediaAdvPbCM) October 5, 2020 " class="align-text-top noRightClick twitterSection" data="
">Reiterating full support to agitating farmers, CM @capt_amarinder appeals to them to allow movement of goods trains to meet coal & fertiliser shortage, & for dispatch of food stocks by FCI to create storage space for wheat & rice, in interest of Punjab and themselves. #FarmLaws pic.twitter.com/jyeEIhCPbg
— Raveen Thukral (@RT_MediaAdvPbCM) October 5, 2020Reiterating full support to agitating farmers, CM @capt_amarinder appeals to them to allow movement of goods trains to meet coal & fertiliser shortage, & for dispatch of food stocks by FCI to create storage space for wheat & rice, in interest of Punjab and themselves. #FarmLaws pic.twitter.com/jyeEIhCPbg
— Raveen Thukral (@RT_MediaAdvPbCM) October 5, 2020
ਗੱਡੀਆਂ ਰੁਕਣ ਕਾਰਨ ਖਾਦ ਦੀ ਸਪਲਾਈ ਬੰਦ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀਤੇ ਇੱਕ ਹਫਤੇ ਤੋਂ ਖਾਦ ਦਾ ਇਕ ਵੀ ਰੈਕ ਪੰਜਾਬ ਵਿੱਚ ਦਾਖਲ ਨਹੀਂ ਹੋਇਆ ਜਿਸ ਨਾਲ ਕਣਕ ਦੀ ਫਸਲ ਬੀਜਣ ਲਈ ਕਿਸਾਨਾਂ ਵੱਲੋਂ ਵਰਤੋਂ 'ਚ ਲਿਆਂਦੀ ਖਾਦ ਦੀ ਵੱਡੀ ਘਾਟ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਖਾਦ ਦੇ ਰੈਕ ਲਿਆਉਣ ਦੀ ਮੰਜ਼ੂਰੀ ਦੇਣ ਦੀ ਫੌਰੀ ਲੋੜ ਹੈ ਤਾਂ ਜੋ ਹਾੜ੍ਹੀ ਸੀਜ਼ਨ ਲਈ ਢੁੱਕਵਾਂ ਸਟਾਕ ਯਕੀਨੀ ਬਣਾਇਆ ਜਾ ਸਕੇ।
ਅਨਾਜ ਦੇ ਭੰਡਾਰਨ ਲਈ ਥਾਂ ਬਣਾਉਣ ਦਾ ਹਵਾਲਾ
ਮੁੱਖ ਮੰਤਰੀ ਨੇ ਝੋਨੇ ਅਤੇ ਕਣਕ ਦੇ ਭੰਡਾਰਨ ਲਈ ਥਾਂ ਬਣਾਉਣ ਦੀ ਲੋੜ ਦਾ ਵੀ ਹਵਾਲਾ ਦਿੱਤਾ ਜਿਸ ਦੀ ਵਾਢੀ ਪੰਜਾਬ ਦੇ ਕਿਸਾਨਾਂ ਵੱਲੋਂ ਅਗਲੇ ਦਿਨਾਂ ਵਿੱਚ ਕੀਤੀ ਜਾਵੇਗੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਨਾਜ ਦਾ ਮੌਜੂਦਾ ਸਟਾਕ ਐਫਸੀਆਈ ਵੱਲੋਂ ਚੁੱਕ ਮੁਲਕ ਦੇ ਬਾਕੀ ਹਿੱਸਿਆਂ ਵਿੱਚ ਭੇਜਿਆ ਜਾਣਾ ਹੈ।
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ 24 ਸਤੰਬਰ ਤੋਂ ਸ਼ੁਰੂ ਹੋਇਆ ਹੈ। ਇਸ ਅੰਦੋਲਨ ਨਾਲ ਸਾਰੀਆਂ ਗੱਡੀਆਂ ਰੁਕ ਗਈਆਂ ਹਨ ਜਿਸ ਦਾ ਵਧੇਰਾ ਅਸਰ ਮਾਲ ਗੱਡੀ ਦੇ ਨਾ ਲੰਘਣ ਕਾਰਨ ਕਿਸਾਨਾਂ ਅਤੇ ਕੋਲਾ ਪਲਾਂਟਾ ਨੂੰ ਹੋ ਰਿਹਾ ਹੈ।
ਮੁੱਖ ਮੰਤਰੀ ਕੈਪਟਨ ਨੇ ਕਿਸਾਨਾਂ ਨੂੰ ਇਨ੍ਹਾਂ ਗੰਭੀਰ ਚਿੰਤਾਵਾਂ ਵੱਲ ਧਿਆਨ ਦੇਣ ਅਤੇ ਪੰਜਾਬ ਰਾਹੀਂ ਮਾਲ ਗੱਡੀਆਂ ਚੱਲਣ ਦੇਣ ਦੀ ਅਪੀਲ ਕੀਤੀ ਹੈ ਤਾਂ ਕਿ ਕੋਲਾ, ਖਾਦ ਅਤੇ ਅਨਾਜ ਦੀ ਢੋਆ-ਢੋਆਈ ਦੀ ਮੰਜ਼ੂਰੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਹੋਰ ਪੰਜਾਬੀਆਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਪੇਸ਼ ਨਾ ਆਉਣ ਦੇਣ ਲਈ ਅਜਿਹੀ ਆਵਾਜਾਈ ਦਾ ਚਾਲੂ ਹੋਣਾ ਜ਼ਰੂਰੀ ਹੈ। ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਸੂਬੇ ਦੇ ਹਿੱਤ ਵਿੱਚ ਉਹਨਾਂ ਦੀ ਨਿੱਜੀ ਬੇਨਤੀ ਉਤੇ ਗੌਰ ਕਰਨ ਦਾ ਸੱਦਾ ਦਿੱਤਾ ਹੈ।