ਚੰਡੀਗੜ੍ਹ: ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਟਕੜ ਕਲਾਂ ਵਿਖੇ ਕਾਂਗਰਸ ਦੇ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਸ ਦੌਰਾਨ ਕੈਪਟਨ ਖੇਤੀ ਕਾਨੂੰਨ ਖ਼ਿਲਾਫ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਗੇ।
ਖਟਕੜ ਕਲਾਂ ਵਿਖੇ ਕੈਪਟਨ ਵੱਲੋਂ ਭਗਤ ਸਿੰਘ ਦੇ ਸਮਾਧੀ ਸਥਲ 'ਤੇ ਉਨ੍ਹਾਂ ਨੂੰ ਸਰਧਾਂਜਲੀ ਭੇਂਟ ਕੀਤੀ ਜਾਵੇਗੀ। ਸ਼ਰਧਾਂਜਲੀ ਭੇਂਟ ਕਰਨ ਮਗਰੋਂ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਧਰਨੇ 'ਤੇ ਬੈਠਣਗੇ।
ਖੇਤੀ ਬਿੱਲਾਂ ਨੂੰ ਰਾਸ਼ਟਰਪਤੀ ਦਾ ਸਮਰਥਨ ਮਿਲਣਾ ਮੰਦਭਾਗਾ
ਮੁੱਖ ਮੰਤਰੀ ਨੇ ਖੇਤੀ ਬਿੱਲਾਂ ਨੂੰ ਰਾਸ਼ਟਰਪਤੀ ਦੀ ਸਹਿਮਤੀ ਮਿਲਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਸੂਬਾ ਕਾਨੂੰਨਾਂ 'ਚ ਸੰਭਵ ਸੋਧ ਕਰਨ ਸਣੇ ਹੋਰਨਾਂ ਲੋਕਤੰਤਰ ਪਹਿਲੂਆਂ ਦੀ ਅਣਗਿਹਲੀ ਕਰ ਰਹੀ ਹੈ।