ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਾ. ਗੁਰਪ੍ਰੀਤ ਕੌਰ ਦੇ ਨਾਲ ਅੱਜ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਦੱਸ ਦਈਏ ਕਿ ਮੁੱਖ ਮੰਤਰੀ ਹਰਿਆਣਾ ਦੀ ਹੋਣ ਵਾਲੀ ਪਤਨੀ ਹਰਿਆਣਾ ਦੇ ਪਿਹੋਵਾ ਨਾਲ ਸਬੰਧ ਰੱਖਦੇ ਹਨ। ਸੀਐੱਮ ਮਾਨ ਆਪਣੀ ਰਿਹਾਇਸ਼ ਵਿਖੇ ਛੋਟਾ ਜਿਹਾ ਸਾਦਾ ਵਿਆਹ ਦਾ ਸਮਾਗਮ ਕਰਵਾਉਣਗੇ ਜਿਸ ’ਚ ਕੁਝ ਮਹਿਮਾਨ ਸ਼ਾਮਲ ਹੋਣਗੇ। ਰਾਘਵ ਚੱਢਾ ਵਿਆਹ ’ਚ ਸ਼ਾਮਲ ਹੋਣ ਦੇ ਲਈ ਪਹੁੰਚ ਚੁੱਕੇ ਹਨ।
ਦੱਸ ਦਈਏ ਕਿ ਵਿਆਹ ਸਮਾਗਮ ’ਚ ਦਿੱਲੀ ਦੇ ਸੀਐੱਮ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪਰਿਵਾਰ ਸਮੇਤ ਸ਼ਾਮਲ ਹੋਣਗੇ। ਦੱਸ ਦਈਏ ਕਿ ਵਿਆਹ ਸਮਾਗਮ ਚ ਸ਼ਾਮਲ ਹੋਣ ਦੇ ਲਈ ਅਰਵਿੰਦ ਕੇਜਰੀਵਾਲ ਮੁਹਾਲੀ ਏਅਰਪੋਰਟ ਵਿਖੇ ਪਹੁੰਚ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਅੱਜ ਇਕ ਨਵੀਂ ਯਾਤਰਾ 'ਤੇ ਜਾ ਰਹੇ ਹਨ, ਮੈਂ ਉਨ੍ਹਾਂ ਦੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕਰਦਾ ਹਾਂ।
ਉੱਥੇ ਹੀ ਦੂਜੇ ਪਾਸੇ ਰਾਘਵ ਚੱਢਾ ਨੇ ਕਿਹਾ ਕਿ ਉਹ ਅੱਜ ਸੀਐੱਮ ਭਗਵੰਤ ਮਾਨ ਦੇ ਲਈ ਬਹੁਤ ਖੁਸ਼ ਹਨ ਉਹ ਅੱਜ ਇੱਕ ਨਵੀਂ ਸ਼ੁਰੂਆਤ ਕਰਨ ਦੇ ਲਈ ਜਾ ਰਹੇ ਹਨ। ਨਾਲ ਹੀ ਉਨ੍ਹਾਂ ਨੇ ਸੀਐੱਮ ਮਾਨ ਅਤੇ ਉਨ੍ਹਾਂ ਦੀ ਹੋਣ ਵਾਲੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਵਧਾਈਆਂ ਵੀ ਦਿੱਤੀਆਂ।
ਮਾਂ ਦੀ ਇੱਛਾ ਨੂੰ ਕੀਤਾ ਪੂਰਾ: ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਦੀ ਇੱਛਾ ਸੀ ਕਿ ਉਹ ਆਪਣਾ ਘਰ ਵਸਾਉਣ। ਜਿਸਦੇ ਚੱਲਦੇ ਹੁਣ ਸੀਐੱਮ ਮਾਨ ਦੀ ਇੱਛਾ ’ਤੇ ਬੂਰ ਪਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਕੁੜੀ ਉਨ੍ਹਾਂ ਦੀ ਮਾਤਾ ਅਤੇ ਭੈਣ ਨੇ ਆਪ ਚੁਣੀ ਹੈ।
ਪਹਿਲੀ ਪਤਨੀ ਅਤੇ ਦੋ ਬੱਚੇ ਅਮਰੀਕਾ ’ਚ: ਕਾਬਿਲੇਗੌਰ ਹੈ ਕਿ ਸੀਐੱਮ ਭਗਵੰਤ ਮਾਨ ਦਾ ਤਕਰੀਬਨ 6 ਸਾਲ ਪਹਿਲਾਂ ਤਲਾਕ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਵੀ ਹਨ। ਸੀਐਮ ਮਾਨ ਦੀ ਪਹਿਲੀ ਪਤਨੀ ਅਤੇ ਉਨ੍ਹਾਂ ਦੇ ਦੋਵੇ ਬੱਚੇ ਅਮਰੀਕਾ ਚ ਰਹਿੰਦੇ ਹਨ।
ਇਹ ਵੀ ਪੜੋ: LIVE UPDATE: CM ਮਾਨ ਦਾ ਵਿਆਹ, ਸੀਐੱਮ ਰਿਹਾਇਸ਼ ’ਚ ਹੀ ਹੋਣਗੀਆਂ ਵਿਆਹ ਦੀਆਂ ਰਸਮਾਂ