ETV Bharat / city

ਸੀਐੱਮ ਮਾਨ ਨੇ 'ਆਪ' ਦੇ ਜ਼ਿਲ੍ਹਾਂ ਪ੍ਰਧਾਨਾਂ ਨਾਲ ਮੁਲਾਕਾਤ ਕਰ ਦਿੱਤੇ ਇਹ ਨਿਰਦੇਸ਼ - ਕਿਸਾਨਾਂ ਨੂੰ ਸਿੱਧੀ ਬਿਜਾਈ ਪ੍ਰਤੀ ਜਾਗਰੂਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਪ੍ਰਤੀ ਜਾਗਰੂਕ ਕਰਨ ਦੇ ਲਈ ਜ਼ਿਲ੍ਹਾਂ ਪ੍ਰਧਾਨਾਂ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਾਰਿਆਂ ਨੂੰ ਲੋਕਾਂ ਦੇ ਵਿਚਾਲੇ ਰਹਿਣ ਦੀ ਅਪੀਲ ਕੀਤੀ। ਇਸ ਮੁਲਾਕਾਤ ਦੌਰਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾਂ ਪ੍ਰਧਾਨਾਂ ਨੇ ਮੁੱਖ ਮੰਤਰੀ ਨੂੰ ਸਨਮਾਨਿਤ ਵੀ ਕੀਤਾ।

ਸੀਐਮ ਮਾਨ ਨੇ ਜ਼ਿਲ੍ਹਾਂ ਪ੍ਰਧਾਨਾਂ ਦੇ ਨਾਲ ਮੁਲਾਕਾਤ

author img

By

Published : May 12, 2022, 4:52 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸਾਰਿਆਂ ਨੂੰ ਲੋਕਾਂ ਦੇ ਵਿਚਾਲੇ ਰਹਿਣ ਦੀ ਗੱਲ ਆਖੀ। ਇਸ ਸਬੰਧੀ ਸੀਐੱਮ ਭਗਵੰਤ ਮਾਨ ਵੱਲੋਂ ਟਵੀਟ ਵੀ ਕੀਤਾ ਗਿਆ ਹੈ। ਜਿਸ ਚ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਸੀਐੱਮ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾਂ ਪ੍ਰਧਾਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਦੌਰਾਨ ਉਨ੍ਹਾਂ ਨੇ ਸਾਰਿਆਂ ਨੂੰ ਲੋਕਾਂ ਦੇ ਵਿਚਾਲੇ ਰਹਿਣ ਦੀ ਗੱਲ ਆਖੀ ਹੈ। ਨਾਲ ਹੀ ਕਿਹਾ ਸਾਨੂੰ ਬਦਲਾਅ ਲਿਆਉਣ ਲਈ ਮੌਕਾ ਮਿਲਿਆ ਹੈ ਇਸ ਦੇ ਲਈ ਉਹ ਵਚਨਬੱਧ ਹਨ।

  • ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੁਲਾਕਾਤ ਕੀਤੀ...ਸਾਰਿਆਂ ਨੂੰ ਲੋਕਾਂ ਵਿਚਕਾਰ ਰਹਿਣ ਲਈ ਕਿਹਾ ਹੈ

    ਸਾਨੂੰ ਬਦਲਾਅ ਲਿਆਉਣ ਲਈ ਮੌਕਾ ਮਿਲਿਆ ਹੈ ਤੇ ਅਸੀਂ ਇਸ ਲਈ ਵਚਨਬੱਧ ਹਾਂ

    ਝੋਨੇ ਦੀ ਸਿੱਧੀ ਬਿਜਾਈ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਵੀ ਅਪੀਲ ਕੀਤੀ...ਆਪਣੀ ਖੇਤੀ ਤੇ ਪਾਣੀ ਬਚਾਉਣ ਲਈ ਇਸ ਨੂੰ ਇੱਕ ਲੋਕ-ਲਹਿਰ ਬਣਾਉਣਾ ਹੈ pic.twitter.com/hQ9RytZuyG

    — Bhagwant Mann (@BhagwantMann) May 12, 2022 " class="align-text-top noRightClick twitterSection" data=" ">

ਲੋਕ ਲਹਿਰ ਬਣਾਉਣ ਦੀ ਲੋੜ: ਨਾਲ ਹੀ ਸੀਐੱਮ ਮਾਨ ਮੀਟਿੰਗ ਦੌਰਾਨ ਸਾਰੇ ਜ਼ਿਲ੍ਹਾਂ ਪ੍ਰਧਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਲੋਕਾਂ ਨੂੰ ਪ੍ਰਰੇਤਿ ਕਰਨ ਦੀ ਵੀ ਅਪੀਲ ਕੀਤੀ। ਨਾਲ ਹੀ ਕਿਹਾ ਕਿ ਆਪਣੀ ਖੇਤੀ ਅਤੇ ਪਾਣੀ ਨੂੰ ਬਚਾਉਣ ਲਈ ਇਸ ਨੂੰ ਇੱਕ ਲੋਕ ਲਹਿਰ ਬਣਾਉਣ ਦੀ ਲੋੜ ਹੈ।

1500 ਰੁਪਏ ਏਕੜ ਸਹਾਇਤਾ ਦੇਣ ਦਾ ਫੈਸਲਾ: ਇਸ ਤੋਂ ਪਹਿਲਾਂ ਸੀਐੱਮ ਭਗਵੰਤ ਮਾਨ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਦੇ ਲਈ ਹਰ ਕਿਸਾਨ ਨੂੰ 1500 ਰੁਪਏ ਏਕੜ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਭਰਾਵਾਂ ਨੂੰ ਉਨ੍ਹਾਂ ਵੱਲੋਂ ਅਪੀਲ ਹੈ ਕਿ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨੂੰ ਝੋਨੇ ਦੀ ਸਿੱਧੀ ਬਿਜਾਲਈ ਲਈ ਪ੍ਰੇਰਿਤ ਕਰਨ। ਇਸ ਨਾਲ ਝੋਨੇ ਦਾ ਝਾੜ ਵੀ ਵਧੇਗਾ ਅਤੇ ਅਸੀਂ ਸਾਰਿਆਂ ਨੇ ਮਿਲ ਕੇ ਪੰਜਾਬ ਦੀ ਧਰਤੀ ਦਾ ਪਾਣੀ ਵੀ ਬਚਾਉਣਾ ਹੈ।

  • ਅੱਜ ਤੁਹਾਡੀ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਹਰ ਕਿਸਾਨ ਨੂੰ ₹1500/ਏਕੜ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਹੈ।

    ਕਿਸਾਨ ਭਰਾਵਾਂ ਨੂੰ ਮੇਰੀ ਅਪੀਲ- ਆਪਣੇ ਦੋਸਤਾਂ, ਰਿਸ਼ਤੇਦਾਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰੋ।

    ਇਸ ਨਾਲ ਝੋਨੇ ਦਾ ਝਾੜ ਵੀ ਵਧੇਗਾ ਤੇ ਆਪਾਂ ਮਿਲ਼ ਕੇ ਪੰਜਾਬ ਦੀ ਧਰਤੀ ਦਾ ਪਾਣੀ ਵੀ ਬਚਾਉਣਾ ਹੈ। pic.twitter.com/6ShZia0vhF

    — Bhagwant Mann (@BhagwantMann) April 30, 2022 " class="align-text-top noRightClick twitterSection" data=" ">

ਆਪਣੇ ਪਿੰਡ ਤੋਂ ਕੀਤੀ ਸੀ ਸ਼ੁਰੂਆਤ: ਕਾਬਿਲੇਗੌਰ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਜਾਗਰੂਕ ਸੀਐੱਮ ਭਗਵੰਤ ਮਾਨ ਨੇ ਆਪਣੇ ਪਿੰਡ ਸਤੌਜ ਤੋਂ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਕਰਨ ਤਾਂ ਜੋ ਖੇਤੀ, ਪਾਣੀ ਅਤੇ ਪੰਜਾਬ ਨੂੰ ਬਚਾਇਆ ਜਾ ਸਕੇ। ਇਸ ਲਈ ਉਨ੍ਹਾਂ ਨੇ ਫਸਲੀ ਚੱਕਰ ਤੋਂ ਵੀ ਬਾਹਰ ਨਿਕਲਣ ਦੀ ਵੀ ਅਪੀਲ ਕੀਤੀ ਸੀ।

ਐਮਐਸਪੀ ਦੇਣ ਦਾ ਕੀਤਾ ਸੀ ਐਲਾਨ: ਸੀਐੱਮ ਮਾਨ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਜੇਕਰ ਕਿਸਾਨ ਮੂੰਗੀ ਲਾਉਣਗੇ ਤਾਂ ਪੰਜਾਬ ਸਰਕਾਰ ਉਨ੍ਹਾਂ ਨੂੰ ਐੱਮਐੱਸਪੀ ਦੇਵੇਗੀ। ਉਨ੍ਹਾਂ ਕਿਹਾ ਇਹ ਵੀ ਕਿਹਾ ਕਿ ਜੇਕਰ ਬਾਸਮਤੀ ਵੱਲ ਕਿਸਾਨ ਰੁਝਾਨ ਵਧਾਉਣਗੇ ਤਾਂ ਉਸ ’ਤੇ ਵੀ ਪੰਜਾਬ ਸਰਕਾਰ ਉਨ੍ਹਾਂ ਨੂੰ ਐੱਮਐੱਸਪੀ ਦੇਵੇਗੀ।

ਇਹ ਵੀ ਪੜੋ: ਨਸ਼ੇ ’ਤੇ ਸਖ਼ਤ ਮਾਨ ਸਰਕਾਰ, ਕਿਹਾ- 'ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਜਾਵੇਗਾ ਬਖਸ਼ਿਆ'

ETV Bharat Logo

Copyright © 2025 Ushodaya Enterprises Pvt. Ltd., All Rights Reserved.