ਚੰਡੀਗੜ੍ਹ: ਪੈਰਾ ਓਲੰਪਿਕ ਖਿਡਾਰੀਆਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਸ ਮੌਕੇ ਆਪ ਵਰਕਰਾਂ ਨੇ ਵੀ ਉਹਨਾਂ ਦਾ ਸਾਥ ਦਿੱਤਾ। ਦੱਸ ਦਈਏ ਕਿ ਸਰਕਾਰ ਦੀ ਅਣਦੇਖੀ ਕਾਰਨ ਖਿਡਾਰੀ ਆਪਣੇ ਜਿੱਤੇ ਮੈਡਲ ਸਰਕਾਰ ਨੂੰ ਵਾਪਸ ਕਰਨ ਲਈ ਆਏ ਸਨ। ਖਿਡਾਰੀਆਂ ਨੇ ਕਿਹਾ ਕਿ ਦੇਸ਼ ਲਈ ਮੈਡਲ ਜਿੱਤਣ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਹੈ ਜਿਸ ਕਾਰਨ ਉਹ ਮੈਡਲ ਵਾਪਸ ਕਰਨ ਲਈ ਆਏ ਹਨ।
ਇਹ ਵੀ ਪੜੋ: Agricultural Law: ਕਿਸਾਨਾਂ ਨੇ ਘੇਰੀ ਭਾਜਪਾ ਆਗੂ ਸ਼ਵੇਤ ਮਲਿਕ ਦੀ ਕਾਰ
ਆਪ ਵਰਕਰਾਂ ਤੇ ਪੁਲਿਸ ਵਿਚਾਲੇ ਝੜਪ
ਇਸ ਦੌਰਾਨ ਆਪ ਵਰਕਰਾਂ ਵੀ ਖਿਡਾਰੀਆਂ ਦਾ ਸਾਥ ਦੇਣ ਲਈ ਪਹੁੰਚ ਗਏ ਜਿਥੇ ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਆਪ ਵਰਕਰਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ। ਪੁਲਿਸ ਆਪ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਆਪ ਵਰਕਰ ਲਗਾਤਾਰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧ ਰਹੇ ਸਨ ਜਿਸ ਕਾਰਨ ਪੁਲਿਸ ਤੇ ਵਰਕਰਾਂ ਵਿਚਾਲੇ ਕਾਫੀ ਧੱਕਾਮੁੱਕੀ ਹੋਈ।
ਇਸ ਮੌਕੇ ਆਪ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵਿਧਾਇਕਾਂ ਦੇ ਪੁੱਤਰਾਂ ਨੂੰ ਤਾਂ ਨੌਕਰੀ ਦੇ ਰਹੀ ਹੈ ਜੋ ਖੁਦ ਨੌਕਰੀ ਦੇਣ ਦੇ ਯੋਗ ਹਨ ਪਰ ਗਰੀਬ ਤੇ ਹੱਕਦਾਰ ਲੋਕਾਂ ਨੂੰ ਲੱਤਾ ਮਾਰੀਆਂ ਜਾ ਰਹੀਆਂ ਹਨ।
ਇਹ ਵੀ ਪੜੋ: ਰੂਪਨਗਰ ਵਿਖੇ ਇਹ ਖਾਸ ਲਾਇਬ੍ਰੇਰੀ ਬੱਚਿਆ ਨੂੰ ਆ ਰਹੀ ਬੇਹੱਦ ਪਸੰਦ...