ਚੰਡੀਗੜ੍ਹ: ਹਾਈ ਕੋਰਟ ਵੱਲੋਂ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੇ ਪੀਜੀਆਈ ਤੇ ਅਸਟੇਟ ਆਫਿਸ ਨੂੰ 15 ਮਈ ਦੇ ਲਈ ਨੋਟਿਸ ਜਾਰੀ ਕਰ ਜਵਾਬ ਤਲਬ ਕੀਤਾ ਹੈ। ਹਾਈ ਕੋਰਟ ਨੇ ਇਹ ਸੁਣਵਾਈ ਪੀਜੀਆਈ 'ਚ ਦਵਾਈਆਂ ਦੀ ਦੁਕਾਨ ਚਲਾਉਣ ਵਾਲੇ ਦੀ ਪਟਿਸ਼ਨ 'ਤੇ ਲਿਆ ਹੈ।
ਪਟੀਸ਼ਨ ਦਾਇਰ ਕਰਨ ਵਾਲੇ ਨੇ ਆਪਣੀ ਪਟੀਸ਼ਨ 'ਚ ਦੱਸਿਆ ਕਿ ਅਸਟੇਟ ਆਫਿਸ ਨੇ ਉਸ ਨੂੰ 91,21,147 ਰੁਪਏ ਦੀ ਲਾਇਸੇਂਸ ਫੀਸ ਭਰਨ ਲਈ ਨੋਟਿਸ ਭੇਜਿਆ ਸੀ। ਇਸ ਲਈ ਦਵਾਈਆਂ ਦੀ ਦੁਕਾਨ ਚਲਾਉਣ ਵਾਲੇ ਨੇ ਹਾਈ ਕੋਰਟ ਵਿੱਚ ਇਸ ਨੋਟਿਸ ਨੂੰ ਚੁਣੌਤੀ ਦਿੱਤੀ ਸੀ। ਜਜ ਅਜੈ ਤਿਵਾਰੀ ਤੇ ਜਜ ਜੱਸ ਗੁਰਪ੍ਰੀਤ ਸਿੰਘ ਪੁਰੀ ਦੀ ਖੰਡ ਪੀਠ ਵੱਲੋਂ ਇਹ ਨੋਟਿਸ ਕੁਲਦੀਪ ਸਿੰਘ ਪ੍ਰਦੇਸੀ ਦੀ ਪਟਿਸ਼ਨ 'ਤੇ ਸੁਣਵਾਈ ਕਰਦੇ ਹੋਏ ਲਿਆ ਗਿਆ ਹੈ।