ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਵੋਟਿੰਗ 20 ਫਰਵਰੀ ਨੂੰ ਹੋਣੀਆਂ ਹਨ ਜਿਸ ਦੇ ਲਈ ਸਿਆਸੀ ਪਾਰਟੀਆਂ ਵੱਲੋਂ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਪਾਰਟੀ ਆਗੂਆਂ ਵੱਲੋਂ ਰੈਲੀਆਂ ਕਰ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ ਹੈ। ਨਾਲ ਹੀ ਵਿਰੋਧੀਆਂ ਨੂੰ ਲਗਾਤਾਰ ਘੇਰਿਆ ਵੀ ਜਾ ਰਿਹਾ ਹੈ। ਇਸੇ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨੇ ਸਾਧੇ।
ਕੇਜਰੀਵਾਲ ਦੀ 10 ਮਾਰਚ ਹੋਣਗੀਆਂ ਸਾਰੀਆਂ ਗੱਲ੍ਹਾਂ ਗਲਤ ਸਾਬਿਤ- ਚੰਨੀ
ਸੀਐੱਮ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਤੁਸੀਂ ਘੱਟੋ ਘੱਟੋਂ 51 ਹਜ਼ਾਰ ਵਾਰ ਝੂਠ ਬੋਲ ਚੁੱਕੇ ਹੋ। 2017 ਦੇ ਵਾਂਗ ਹੀ 10 ਮਾਰਚ ਨੂੰ ਵੀ ਤੁਹਾਡੀਆਂ ਸਾਰੀਆਂ ਗੱਲ੍ਹਾਂ ਗਲਤ ਸਾਬਿਤ ਹੋਣਗੀਆਂ। ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਵੱਲੋਂ ਧੂਰੀ ਹਲਕੇ ਤੋਂ ਭਗਵੰਤ ਮਾਨ ਨੂੰ 51000 ਵੋਟਾਂ ਦੇ ਨਾਲ ਜਿੱਤਣ ਦਾ ਦਾਅਵਾ ਕੀਤਾ ਹੈ। ਨਾਲ ਹੀ ਕਿਹਾ ਕਿ ਭਦੌੜ ਹਲਕੇ ਤੋਂ ਸੀਐੱਮ ਚਰਨਜੀਤ ਸਿੰਘ ਹਾਰ ਰਹੇ ਹਨ। ਜਿਸ ’ਤੇ ਸੀਐੱਮ ਚੰਨੀ ਵੱਲੋਂ ਪਲਟਵਾਰ ਕੀਤਾ ਗਿਆ ਹੈ।
-
My political assessment - Arvind Kejriwal Ji should stop making political assessments pic.twitter.com/zH2QFL63p9
— Charanjit S Channi (@CHARANJITCHANNI) February 16, 2022 " class="align-text-top noRightClick twitterSection" data="
">My political assessment - Arvind Kejriwal Ji should stop making political assessments pic.twitter.com/zH2QFL63p9
— Charanjit S Channi (@CHARANJITCHANNI) February 16, 2022My political assessment - Arvind Kejriwal Ji should stop making political assessments pic.twitter.com/zH2QFL63p9
— Charanjit S Channi (@CHARANJITCHANNI) February 16, 2022
ਸੀਐੱਮ ਚੰਨੀ ਨੇ ਕੇਜਰੀਵਾਲ ਦੇ ਦਾਅਵਿਆ ਦਾ ਕੀਤਾ ਜ਼ਿਕਰ
ਦੱਸ ਦਈਏ ਕਿ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਆਪਣੇ ਇੱਕ ਹੋਰ ਟਵੀਟ ’ਤੇ ਅਰਵਿੰਦ ਕੇਜਰੀਵਾਲ ਦੇ ਉਨ੍ਹਾਂ ਦਾਅਵਿਆ ਦਾ ਵੀ ਜਿਕਰ ਕੀਤਾ ਹੈ ਜਿਨ੍ਹਾਂ ਬਾਰੇ ਉਨ੍ਹਾਂ ਨੇ ਸਾਲ 2017 ਅਤੇ 2019 ਦੇ ਚੋਣਾਂ ਦੇ ਸਮੇਂ ਕੀਤੇ ਸੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕਿਸੇ ਵੀ ਤਰ੍ਹਾਂ ਦਾ ਰਾਜਨੀਤੀ ਭਵਿੱਖਬਾਣੀ ਨਾ ਕਰਨ। ਕਿਉਂਕਿ ਉਨ੍ਹਾਂ ਨੇ ਪਹਿਲਾਂ ਵੀ ਕਈ ਝੂਠੇ ਬਿਆਨ ਦਿੱਤੇ ਹਨ।
'51,000 ਵੋਟਾਂ ਤੋਂ ਭਦੌੜ ਤੋਂ ਹਾਰ ਰਹੇ ਸੀਐਮ ਚੰਨੀ'
ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੀਤੇ ਦਿਨ ਉਹ ਧੁਰੀ ਦੇ ਵਿੱਚ ਸੀ ਤੇ ਉੱਥੇ ਲੋਕਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ 51 ਹਜ਼ਾਰ ਵੋਟਾਂ ਨਾਲ ਜਿੱਤਾ ਰਹੇ ਹਨ ਤੇ ਭਦੌੜ ਦੇ ਲੋਕ ਸੀਐਮ ਚੰਨੀ ਨੂੰ 51 ਹਜ਼ਾਰ ਵੋਟਾਂ ਤੋਂ ਹਰਾ ਰਹੇ ਹਨ।
ਇਹ ਵੀ ਪੜੋ: ਪਠਾਨਕੋਟ ਰੈਲੀ: ਪੀਐੱਮ ਮੋਦੀ ਨੇ ਲੋਕਾਂ ਤੋਂ ਮੰਗੇ 5 ਸਾਲ, ਵਿਰੋਧੀਆਂ ਨੂੰ ਘੇਰਿਆ